ਵਿਨੇਸ਼ ਫੋਗਾਟ ਦੀ ਜਿੱਤ ''ਤੇ ਬ੍ਰਿਜਭੂਸ਼ਣ ਸਿੰਘ ਦੀ ਪ੍ਰਤੀਕਿਰਿਆ, ਕਿਹਾ-ਸਭ ਸਤਿਆਨਾਸ਼ ਹੋ ਜਾਂਦਾ ਹੈ...

Tuesday, Oct 08, 2024 - 06:16 PM (IST)

ਹਰਿਆਣਾ ਡੈਸਕ : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਜੁਲਾਨਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਜਿੱਤ ਹਾਸਲ ਕਰ ਲਈ ਹੈ। ਵਿਨੇਸ਼ ਫੋਗਾਟ ਦੀ ਜਿੱਤ ਤੋਂ ਬਾਅਦ ਭਾਜਪਾ ਦੇ ਸਾਬਕਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਵਿਨੇਸ਼ ਫੋਗਾਟ ਦੀ ਜਿੱਤ ਤਾਂ ਹੋ ਗਈ ਹੈ ਪਰ ਉਹ ਜਿੱਥੇ ਵੀ ਕਦਮ ਰੱਖਦੀ ਹੈ, ਉਸ ਦਾ ਸਤਿਆਨਾਸ਼ ਹੋ ਜਾਂਦਾ ਹੈ। ਉਹ ਕਾਂਗਰਸ ਵਿੱਚ ਗਈ ਹੈ, ਤਾਂ ਕਾਂਗਰਸ ਦੀ ਵੰਡ ਹੋ ਜਾਵੇਗੀ। 

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ

ਹਰਿਆਣਾ ਦੀ ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਦੇ ਜਿੱਤਣ 'ਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਠੀਕ ਹੈ, ਕੋਈ ਸਮੱਸਿਆ ਨਹੀਂ। ਵਿਨੇਸ਼ ਫੋਗਾਟ ਜਿੱਥੇ ਵੀ ਜਾਂਦੀ ਹੈ, ਉਥੇ ਸਤਿਨਾਸ਼ ਹੁੰਦਾ ਹੈ। ਅੱਗੇ ਵੀ ਵਿਨਾਸ਼ ਹੋਵੇਗਾ। ਹੋਰ ਕੁਝ ਨਹੀਂ ਬਚਿਆ। ਉਹਨਾਂ ਨੇ ਕਿਹਾ ਉਹ ਕਾਂਗਰਸ ਵਿਚ ਗਈ, ਕਾਂਗਰਸ ਦਾ ਸਫਾਇਆ ਹੋ ਗਿਆ, ਐਗਜ਼ਿਟ ਪੋਲ ਦਿਖਾ ਰਹੇ ਸਨ ਕਿ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਪਰ ਹਰਿਆਣਾ ਵਿਚ ਐਗਜ਼ਿਟ ਪੋਲ ਪੂਰੀ ਤਰ੍ਹਾਂ ਨਾਲ ਗਲਤ ਸਾਬਤ ਹੋਇਆ ਅਤੇ ਹੁਣ ਉਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ

ਜੁਲਾਨਾ ਤੋਂ ਜਿੱਤਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕਿਹਾ ਕਿ ਲੋਕਾਂ ਨੇ ਉਸ ਨੂੰ ਪਿਆਰ ਕੀਤਾ ਅਤੇ ਉਸ ਨੂੰ ਪੂਰੀ ਵਿਧਾਨ ਸਭਾ ਦਾ ਪਿਆਰ ਮਿਲਿਆ। ਮੈਂ ਹਰ ਖੇਤਰ ਲਈ ਕੰਮ ਕਰਾਂਗੀ, ਮੇਕੇ ਕੋਲ ਜਿੰਨਾ ਹੋ ਸਕੇ ਖੇਡਾਂ ਲਈ ਵੀ ਵੱਧ ਤੋਂ ਵੱਧ ਕੰਮ ਕਰਾਂਗੀ। ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਜੁਲਾਨਾ ਸੀਟ 'ਤੇ ਵਿਨੇਸ਼ ਫੋਗਾਟ ਨੂੰ 65080 ਵੋਟਾਂ ਮਿਲੀਆਂ ਅਤੇ ਦੂਜੇ ਨੰਬਰ 'ਤੇ ਭਾਜਪਾ ਉਮੀਦਵਾਰ ਯੋਗੇਸ਼ ਕੁਮਾਰ ਰਹੇ, ਜਿਨ੍ਹਾਂ ਨੂੰ 59065 ਵੋਟਾਂ ਮਿਲੀਆਂ। ਇਸ ਤਰ੍ਹਾਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਜੁਲਾਨਾ ਸੀਟ 6015 ਵੋਟਾਂ ਦੇ ਫ਼ਰਕ ਨਾਲ ਜਿੱਤੀ।

ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News