ਦਾਜ ਦੀ ਬਲੀ ਚੜ੍ਹੀ ਨਵੀਂ ਵਿਆਹੀ, 10 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Saturday, Sep 23, 2023 - 04:10 PM (IST)

ਦਾਜ ਦੀ ਬਲੀ ਚੜ੍ਹੀ ਨਵੀਂ ਵਿਆਹੀ, 10 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਅੱਜ ਇਕ ਵਾਰ ਫਿਰ ਨਵੀਂ ਵਿਆਹੀ ਦਾਜ ਦੀ ਬਲੀ ਚੜ੍ਹ ਗਈ। ਪਿੰਡ ਬਸੋਦੀ ਵਿਚ ਦੇਰ ਰਾਤ ਮੋਨਿਕਾ ਨਾਂ ਦੀ ਨਵੀਂ ਵਿਆਹੀ ਕੁੜੀ ਦੀ ਲਾਸ਼ ਸ਼ੱਕੀ ਹਲਾਤਾਂ ਵਿਚ ਮਿਲੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ। ਪੁਲਸ ਨੇ ਮ੍ਰਿਤਕਾ ਮੋਨਿਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਤੇ ਸਹੁਰੇ ਪੱਖ ਦੇ ਕਈ ਲੋਕਾਂ ਖਿਲਾਫ਼ ਦਾਜ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ

ਜਾਣਕਾਰੀ ਮੁਤਾਬਕ ਮੋਨਿਕਾ ਦਾ ਵਿਆਹ ਪਿੰਡ ਬਸੋਦੀ ਦੇ ਰਹਿਣ ਵਾਲੇ ਮੋਹਿਤ ਨਾਲ ਕਰੀਬ 10 ਮਹੀਨੇ ਪਹਿਲਾਂ ਹੋਇਆ ਸੀ ਅਤੇ ਅੱਜ ਦੇਰ ਰਾਤ ਮੋਨਿਕਾ ਦੀ ਲਾਸ਼ ਸਹੁਰੇ ਘਰ ਫੰਦੇ ਨਾਲ ਲਟਕਦੀ ਮਿਲੀ। ਮੋਨਿਕਾ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪੱਖ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਉਸ ਦਾ ਪਤੀ ਮੋਹਿਤ ਅਤੇ ਸਹੁਰਾ ਪਰਿਵਾਰ ਵਿਆਹ ਮਗਰੋਂ ਦਾਜ ਲਈ ਤੰਗ ਕਰਦੇ ਸਨ। ਮੋਨਿਕਾ ਨੇ ਇਹ ਗੱਲ ਕਈ ਵਾਰ ਸਾਨੂੰ ਦੱਸੀ ਸੀ। ਦੇਰ ਰਾਤ ਸਾਨੂੰ ਉਸ ਦੇ ਸਹੁਰੇ ਤੋਂ ਫੋਨ ਆਇਆ ਕਿ ਮੋਨਿਕਾ ਨੇ ਖ਼ੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ-  ਮੋਹਲੇਧਾਰ ਮੀਂਹ ਕਾਰਨ ਨਾਗਪੁਰ ਦੇ ਕਈ ਇਲਾਕਿਆਂ 'ਚ ਹੜ੍ਹ, 180 ਲੋਕਾਂ ਨੂੰ ਕੱਢਿਆ ਗਿਆ

 

ਉੱਥੇ ਹੀ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਡ ਬਸੋਦੀ ਵਿਚ ਮੋਨਿਕਾ ਨਾਂ ਦੀ ਇਕ ਮਹਿਲਾ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਅਸੀਂ ਮੋਹਿਤ ਅਤੇ ਉਸ ਦੇ ਪਰਿਵਾਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News