ਕਾਂਗਰਸ ਨੂੰ ਭਾਜਪਾ ਦੀ ਨਕਾਰਾਤਮਕ ਰਾਜਨੀਤੀ 'ਤੇ ਮਿਲੀ ਜਿੱਤ-ਸੋਨੀਆ ਗਾਂਧੀ

12/12/2018 2:01:39 PM

ਨਵੀਂ ਦਿੱਲੀ-ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਮੱਧ ਪ੍ਰਦੇਸ਼ , ਛੱਤੀਸਗੜ੍ਹ ਅਤੇ ਰਾਜਸਥਾਨ 'ਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਹੈ ਕਿ ਇਹ ਭਾਜਪਾ ਦੀ ਨਕਾਰਾਤਮਕ ਰਾਜਨੀਤੀ 'ਤੇ ਜਿੱਤ ਮਿਲੀ ਹੈ। ਸੋਨੀਆ ਗਾਂਧੀ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਕਾਂਗਰਸ ਨੂੰ 3 ਸੂਬਿਆਂ 'ਚ ਜਿੱਤ ਕਰਕੇ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰਨ 'ਚ ਸਫਲ ਹੋਈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੂੰ ਭਾਜਪਾ ਦੀ ਨਕਾਰਾਤਮਕ ਰਾਜਨੀਤੀ 'ਤੇ ਜਿੱਤ ਮਿਲੀ ਹੈ। 

ਇਸ ਤੋਂ ਇਲਾਵਾ ਗੱਲ ਕਰੀਏ ਚੋਣ ਨਤੀਜਿਆਂ ਦੇ ਰੁਝਾਨਾਂ ਦੀ ਤਾਂ ਕਾਂਗਰਸ ਨੇ ਮੱਧ ਪ੍ਰਦੇਸ਼ 230 ਮੈਂਬਰ ਵਿਧਾਨ ਸਭਾ 'ਚੋਂ 114 , ਰਾਜਸਥਾਨ ਦੀਆਂ 200 ਮੈਂਬਰ ਵਿਧਾਨ ਸਭਾ ਚੋਂ 99 ਅਤੇ ਛੱਤੀਸਗੜ੍ਹ 90 ਮੈਂਬਰੀ ਵਿਧਾਨ ਸਭਾ 'ਚੋਂ 68 ਸੀਟਾਂ ਮਿਲੀਆਂ ਹਨ।


Iqbalkaur

Content Editor

Related News