ਮੁੰਬਈ ''ਚ ਹੋਵੇਗੀ ਵਿਰੋਧੀ ਦਲਾਂ ਦੇ ਗਠਜੋੜ ''ਇੰਡੀਆ'' ਦੀ ਬੈਠਕ, ਸੋਨੀਆ ਗਾਂਧੀ ਵੀ ਹੋਵੇਗੀ ਸ਼ਾਮਲ
Monday, Aug 28, 2023 - 06:24 PM (IST)
ਮੁੰਬਈ (ਭਾਸ਼ਾ)- ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਵਿਰੋਧੀ ਦਲਾਂ ਦੇ ਗਠਜੋੜ 'ਇੰਡੀਆ' ਦੀ ਇਸ ਹਫ਼ਤੇ ਮੁੰਬਈ 'ਚ ਹੋਣ ਜਾ ਰਹੀ ਬੈਠਕ 'ਚ ਸ਼ਾਮਲ ਹੋਵੇਗੀ ਅਤੇ ਇਸ 'ਚ ਵਿਰੋਧੀ ਧਰ ਦੇ ਗਠਜੋੜ ਦਾ 'ਲੋਗੋ' ਜਾਰੀ ਕੀਤਾ ਜਾਵੇਗਾ। ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਨਾਨਾ ਪਟੋਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਜਪਾ ਵਿਰੋਧੀ ਗਠਜੋੜ ਦੇ ਮੁੱਖ ਨੇਤਾ 31 ਅਗਸਤ ਅਤੇ ਇਕ ਸਤੰਬਰ ਨੂੰ ਮੁੰਬਈ ਦੇ ਉਪਨਗਰ 'ਚ ਇਕ ਆਲੀਸ਼ਾਨ ਹੋਟਲ 'ਚ ਇਕੱਠੇ ਹੋਣਗੇ। 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) 'ਚ 24 ਤੋਂ ਵੱਧ ਦਲ ਸ਼ਾਮਲ ਹਨ।
ਇਹ ਵੀ ਪੜ੍ਹੋ : ਪ੍ਰਿਯੰਕਾ ਨੂੰ ਮੋਦੀ ਖਿਲਾਫ ਚੋਣ ਲੜਾਉਣ ਦਾ ਭੇਜਿਆ ਜਾਵੇਗਾ ਪ੍ਰਸਤਾਵ : ਅਜੈ ਰਾਏ
ਪਟਨਾ 'ਚ ਜੂਨ 'ਚ ਪਹਿਲੀ ਵਾਰ ਇਕ ਸਾਂਝੇ ਮੰਚ 'ਤੇ ਇਕੱਠੇ ਹੋਣ ਦੇ ਬਾਅਦ ਤੋਂ ਵਿਰੋਧੀ ਦਲਾਂ ਦੀ ਇਹ ਤੀਜੀ ਬੈਠਕ ਹੋਵੇਗੀ। ਪਟੋਲੇ ਨੇ ਕਿਹਾ,''ਸੋਨੀਆ ਗਾਂਧੀ ਮੁੰਬਈ 'ਚ 'ਇੰਡੀਆ' ਗਠਜੋੜ ਦੀ ਬੈਠਕ 'ਚ ਸ਼ਾਮਲ ਹੋਵੇਗੀ।'' ਉਨ੍ਹਾਂ ਕਿਹਾ ਕਿ ਇਸ ਦੌਰਾਨ ਗਠਜੋੜ ਦਾ ਅਧਿਕਾਰਤ 'ਲੋਗੋ' ਜਾਰੀ ਕੀਤਾ ਜਾਵੇਗਾ ਅਤੇ ਵਿਰੋਧੀ ਦਲਾਂ ਦੇ ਨੇਤਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਏਜੰਡੇ 'ਤੇ ਵੀ ਚਰਚਾ ਕਰਨਗੇ। ਗਠਜੋੜ ਦੀ ਦੂਜੀ ਬੈਠਕ ਜੁਲਾਈ 'ਚ ਬੈਂਗਲੁਰੂ 'ਚ ਹੋਈ ਸੀ, ਜਿਸ 'ਚ ਇਸ ਨੂੰ 'ਇੰਡੀਆ' ਨਾਮ ਦਿੱਤਾ ਗਿਆ ਸੀ। ਇਸ ਦਾ ਗਠਨ 2024 ਦੀਆਂ ਸੰਸਦੀ ਚੋਣਾਂ 'ਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦਾ ਮੁਕਾਬਲਾ ਕਰਨ ਲਈ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8