ਸੋਨੀਆ ਗਾਂਧੀ ਦਾ ਵੱਡਾ ਬਿਆਨ, ਕਿਹਾ-‘ਵਿਚਾਰਧਾਰਕ ਤਖਤਾਪਲਟ’ ਕਰਨਾ ਚਾਹੁੰਦੇ ਹਨ ਭਾਜਪਾ-RSS

Sunday, Aug 03, 2025 - 11:59 AM (IST)

ਸੋਨੀਆ ਗਾਂਧੀ ਦਾ ਵੱਡਾ ਬਿਆਨ, ਕਿਹਾ-‘ਵਿਚਾਰਧਾਰਕ ਤਖਤਾਪਲਟ’ ਕਰਨਾ ਚਾਹੁੰਦੇ ਹਨ ਭਾਜਪਾ-RSS

ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਸੰਵਿਧਾਨ ਤੋਂ ਸਮਾਜਵਾਦ ਅਤੇ ਧਰਮਨਿਰਪੱਖਤਾ ਨੂੰ ਮਿਟਾ ਕੇ ‘ਵਿਚਾਰਧਾਰਕ ਤਖਤਾਪਲਟ’ ਕਰਨ ਦੀ ਕੋਸ਼ਿਸ਼ ’ਚ ਹਨ। ਉਨ੍ਹਾਂ ਨੇ ਕਾਂਗਰਸ ਦੇ ਲੀਗਲ ਸੈੱਲ ਵੱਲੋਂ ਆਯੋਜਿਤ ਸਾਲਾਨਾ ਕਾਨੂੰਨੀ ਸੰਮੇਲਨ ਲਈ ਭੇਜੇ ਗਏ ਸੁਨੇਹੇ ’ਚ ਇਹ ਵੀ ਕਿਹਾ ਕਿ ਕਾਂਗਰਸ ਸੰਵਿਧਾਨ ਨੂੰ ਸੁਰੱਖਿਅਤ ਰੱਖਣ ਲਈ ਸੰਸਦ ਤੋਂ ਲੈ ਕੇ ਸੜਕ ਤੱਕ ਸੰਘਰਸ਼ ਜਾਰੀ ਰੱਖੇਗੀ।

ਪੜ੍ਹੋ ਇਹ ਵੀ - ਜੇਕਰ ਤੁਸੀਂ ਵੀ ਆਪਣੇ ਫ਼ੋਨ 'ਚ ਡਾਊਨਲੋਡ ਕੀਤੀ ਇਹ ਐਪ ਤਾਂ ਸਾਵਧਾਨ! ਲੱਗ ਸਕਦਾ ਹੈ ਵੱਡਾ ਝਟਕਾ

ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਇਸ ਪ੍ਰੋਗਰਾਮ ’ਚ ਸੋਨੀਆ ਗਾਂਧੀ ਦਾ ਸੁਨੇਹਾ ਪੜ੍ਹਿਆ। ਸੋਨੀਆ ਨੇ ਸੁਨੇਹੇ ’ਚ ਕਿਹਾ, “ਇਹ ਸਾਡੇ ਲੋਕਤੰਤਰ ਦਾ ਨੈਤਿਕ ਆਧਾਰ ਹੈ, ਜੋ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ’ਤੇ ਆਧਾਰਿਤ ਹੈ। ਇਸ ਨੂੰ ਕਾਂਗਰਸ ਦੇ ਬਲਿਦਾਨ ਅਤੇ ਦੂਰਦ੍ਰਿਸ਼ਟੀ ਨੇ ਆਕਾਰ ਦਿੱਤਾ।’’ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸਮਾਜਿਕ ਅਤੇ ਆਰਥਿਕ ਨਿਆਂ ਤੋਂ ਬਿਨਾਂ ਸਿਆਸੀ ਲੋਕਤੰਤਰ ਸਿਰਫ ਇਕ ਦਿਖਾਵਾ ਹੋਵੇਗਾ। ਸੋਨੀਆ ਗਾਂਧੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਾਂਗਰਸ ਨੇ ਇਸ ਨੂੰ ਪਛਾਣਿਆ ਅਤੇ ਇਸ ’ਤੇ ਅਮਲ ਕੀਤਾ, ਅਧਿਕਾਰਾਂ ਦਾ ਵਿਸਥਾਰ ਕੀਤਾ, ਸੰਸਥਾਵਾਂ ਨੂੰ ਮਜ਼ਬੂਤ ਕੀਤਾ ਅਤੇ ਸਵੈਮਾਣ ਅਤੇ ਸਮਾਵੇਸ਼ ਨੂੰ ਕਾਇਮ ਰੱਖਿਆ।

ਪੜ੍ਹੋ ਇਹ ਵੀ - ਦੂਰ-ਦੂਰ ਤਕ ਗੂੰਜਣਗੇ 'ਖ਼ਤਰੇ ਦੇ ਘੁੱਗੂ'! ਸਾਇਰਨ ਸੁਣਦਿਆਂ ਹੀ Alert ਹੋ ਜਾਣ ਲੋਕ

ਉਨ੍ਹਾਂ ਦਾਅਵਾ ਕੀਤਾ, “ਅੱਜ ਸੰਵਿਧਾਨ ਸੰਕਟ ’ਚ ਹੈ। ਭਾਜਪਾ-ਆਰ. ਐੱਸ. ਐੱਸ. ਜਿਨ੍ਹਾਂ ਨੇ ਕਦੇ ਆਜ਼ਾਦੀ ਲਈ ਲੜਾਈ ਨਹੀਂ ਲੜੀ ਜਾਂ ਬਰਾਬਰੀ ਨੂੰ ਨਹੀਂ ਅਪਣਾਇਆ, ਹੁਣ ਆਪਣੀ ਸ਼ਕਤੀ ਦੀ ਵਰਤੋਂ ਉਸੇ ਢਾਂਚੇ ਨੂੰ ਤਬਾਹ ਕਰਨ ਲਈ ਕਰ ਰਹੇ ਹਨ, ਜਿਸ ਦਾ ਉਸ ਨੇ ਲੰਮੇਂ ਸਮੇਂ ਤੋਂ ਵਿਰੋਧ ਕੀਤਾ ਸੀ।’’

ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News