ਸੋਨੀਪਤ ''ਚ ਇਲੈਕਟ੍ਰਾਨਿਕ ਫੈਕਟਰੀ ਨੂੰ ਲੱਗੀ ਅੱਗ

05/24/2018 2:03:20 PM

ਸੋਨੀਪਤ— ਸੋਨੀਪਤ ਦੇ ਕੁੰਡਲੀ ਉਦਯੋਗਿਕ ਖੇਤਰ 'ਚ ਅੱਗ ਨੇ ਕਹਿਰ ਵਰ੍ਹਾਇਆ ਹੈ। ਇਕ ਫੈਕਟਰੀ 'ਚ ਅਚਾਨਕ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਰਕੇ ਫੈਕਟਰੀ ਸੜ ਕੇ ਸੁਆਹ ਹੋ ਗਈ। ਫੈਕਟਰੀ 'ਚ ਇਲੈਕਟ੍ਰਾਨਿਕ ਸਮਾਨ ਬਣਾਉਣ ਦਾ ਕੰਮ ਹੁੰਦਾ ਸੀ, ਜਿਸ 'ਚ ਟਿਊਬ ਅਤੇ ਐਲ.ਈ.ਡੀ ਤਿਆਰੀ ਕੀਤੀ ਜਾਂਦੀ ਸੀ।

PunjabKesari

ਅੱਗ ਕਿਸ ਤਰ੍ਹਾਂ ਲੱਗੀ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਸੋਨੀਪਤ ਅਤੇ ਦਿੱਲੀ ਨਰੇਲਾ ਤੋਂ ਫਾਇਰ ਬਿਗ੍ਰੇਡ ਦੀਆਂ 12 ਦੇ ਕਰੀਬ ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹੁਣ ਤੱਕ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਮੌਕੇ 'ਤੇ ਪੁੱਜੇ ਤਹਿਸੀਲਦਾਰ ਨੇ ਦੱਸਿਆ ਕਿ ਕੁੰਡਲੀ 'ਚ ਸਥਿਤ ਇਹ ਫੈਕਟਰੀ ਟਿਊਬ ਅਤੇ ਐਲ.ਈ.ਡੀ ਬਣਾਉਣ ਦਾ ਕੰਮ ਕਰਦੀ ਹੈ। 

PunjabKesari
ਐਸ.ਡੀ.ਐਮ ਪ੍ਰਸ਼ਾਂਤ ਕੁਮਾਰ ਦੀ ਮੰਨੋ ਤੋਂ ਅੱਗ ਲੱਗਣ ਨਾਲ ਕਿੰਨਾ ਨੁਕਸਾਨ ਹੋਇਆ, ਇਸ ਦਾ ਪਤਾ ਅੱਗ 'ਤੇ ਕਾਬੂ ਪਾਏ ਜਾਣ ਦੇ ਬਾਅਦ ਹੀ ਪਤਾ ਚੱਲ ਸਕੇਗਾ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ ਅਤੇ ਆਸਪਾਸ ਦੀਆਂ ਫੈਕਟਰੀਆਂ 'ਚ ਅੱਗ ਨਾ ਫੈਲੇ, ਇਸ ਦਾ ਪ੍ਰਬੰਧ ਕਰ ਲਿਆ ਗਿਆ ਹੈ।

PunjabKesari


Related News