ਸੋਨਾਲੀ ਫੋਗਾਟ ਕਤਲ ਕੇਸ ''ਚ ਦੋਸ਼ੀਆਂ ਦਾ ਕਬੂਲਨਾਮਾ, ਡਰੱਗ ਦੇਣ ਤੋਂ ਬਾਅਦ 2 ਘੰਟੇ ਤੱਕ ਬਾਥਰੂਮ ''ਚ ਰੱਖਿਆ

Saturday, Aug 27, 2022 - 10:36 AM (IST)

ਸੋਨਾਲੀ ਫੋਗਾਟ ਕਤਲ ਕੇਸ ''ਚ ਦੋਸ਼ੀਆਂ ਦਾ ਕਬੂਲਨਾਮਾ, ਡਰੱਗ ਦੇਣ ਤੋਂ ਬਾਅਦ 2 ਘੰਟੇ ਤੱਕ ਬਾਥਰੂਮ ''ਚ ਰੱਖਿਆ

ਗੋਆ (ਬਿਊਰੋ) : ਗੋਆ ਪੁਲਸ ਨੇ ਹਰਿਆਣਾ ਬੀ. ਜੇ. ਪੀ. ਦੀ ਨੇਤਾ ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਮਾਮਲੇ ਵਿਚ ਉਸ ਦੇ ਨਿੱਜੀ ਸਹਾਇਕ ਸੁਧੀਰ ਸਾਂਗਵਾਨ ਨਾਲ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਆ ਪੁਲਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਕਈ ਹੋਰ ਖੁਲਾਸੇ ਕੀਤੇ ਹਨ। ਪੁਲਸ ਨੂੰ ਸੋਨਾਲੀ ਫੋਗਾਟ ਅਤੇ ਦੋਸ਼ੀ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ।

ਗੋਆ ਪੁਲਸ ਦੇ ਆਈ. ਜੀ. ਪੀ. ਓਮਵੀਰ ਸਿੰਘ ਬਿਸ਼ਨੋਈ ਨੇ ਦੱਸਿਆ ਕਿ ਇੱਕ ਪਾਰਟੀ ਦੌਰਾਨ ਸੋਨਾਲੀ ਫੋਗਾਟ ਦੀ  ਡ੍ਰਿੰਕ ਵਿਚ ਉਸ ਦੇ ਦੋ ਸਾਥੀਆਂ ਨੇ ਨਸ਼ੀਲਾ ਪਦਾਰਥ ਮਿਲਾਇਆ ਸੀ। ਇਸ ਨਾਲ ਸ਼ਾਇਦ ਫੋਗਾਟ ਦੀ ਮੌਤ ਹੋ ਗਈ। ਇਹ ਦੋਵੇਂ ਇਸ ਕਤਲ ਕੇਸ ਦੇ ਦੋਸ਼ੀ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੋਨਾਲੀ ਫੋਗਾਟ (42) ਦੀ ਹੱਤਿਆ ਦਾ ਕਾਰਨ ਆਰਥਿਕ ਹਿੱਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਜੋ ਉਹ ਸਬੂਤਾਂ ਨਾਲ ਛੇੜਛਾੜ ਨਾ ਕਰ ਸਕਣ ਅਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰ ਸਕਣ।

ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇਸ ਮਾਮਲੇ ਨਾਲ ਸਬੰਧਤ ਸੀ. ਸੀ. ਟੀ. ਵੀ. ਫੁਟੇਜ ਵੀ ਮਿਲ ਗਈ ਹੈ। ਜਾਂਚ ਅਧਿਕਾਰੀ ਨੇ ਰੈਸਟੋਰੈਂਟ ਦੇ ਸੀ. ਸੀ. ਟੀ. ਵੀ.  ਫੁਟੇਜ ਦੀ ਜਾਂਚ ਕੀਤੀ, ਜਿਸ ਵਿਚ ਪਾਇਆ ਗਿਆ ਕਿ ਸਾਂਗਵਾਨ ਨੇ ਕਥਿਤ ਤੌਰ 'ਤੇ ਫੋਗਾਟ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ। ਪੁਲਸ ਦੇ ਇੰਸਪੈਕਟਰ ਜਨਰਲ ਓਮਵੀਰ ਸਿੰਘ ਬਿਸ਼ਨੋਈ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪੀਣ ਵਾਲੇ ਪਦਾਰਥ ਵਿਚ ਕੁਝ ਰਸਾਇਣਕ ਪਦਾਰਥ ਮਿਲਾਉਂਦੇ ਦੇਖਿਆ ਗਿਆ, ਜਿਸ ਨੂੰ ਅੰਜੁਨਾ ਦੇ ਇੱਕ ਰੈਸਟੋਰੈਂਟ ਵਿਚ ਰੱਖੀ ਪਾਰਟੀ ਵਿਚ ਸੋਨਾਲੀ ਫੋਗਾਟ ਨੂੰ ਪਿਲਾਇਆ ਗਿਆ। ਪੁਲਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਫੌਗਾਟ ਨੂੰ ਰੈਸਟੋਰੈਂਟ 'ਚ ਜਾਣਬੁੱਝ ਕੇ ਨਸ਼ੀਲਾ ਪਦਾਰਥ ਪਿਲਾਉਣ ਦੀ ਗੱਲ ਮੰਨੀ ਹੈ। ਇਹ ਘਟਨਾ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ। ਗੋਆ ਦੇ ਡੀ. ਜੀ. ਪੀ. ਜਸਪਾਲ ਸਿੰਘ ਨੇ ਕਿਹਾ ਕਿ ਸੀ. ਸੀ. ਟੀ. ਵੀ.  ਫੁਟੇਜ ਨੂੰ ਸਕੈਨ ਕੀਤਾ ਗਿਆ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਸੋਨਾਲੀ ਨੂੰ ਕੁਝ ਅਣਸੁਖਾਵਾਂ ਪਦਾਰਥ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਪਹਿਲਾਂ ਦੀ ਫੁਟੇਜ ਵਿਚ ਆਮ ਤੌਰ 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' ਨੂੰ ਲੈ ਕੇ ਮੁਸ਼ਕਿਲਾਂ 'ਚ ਘਿਰੇ ਸਲੀਮ ਮਰਚੈਂਟ, ਪੜ੍ਹੋ ਪੂਰੀ ਖ਼ਬਰ

 ਦੋਸ਼ੀਆਂ ਤੋਂ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ 1.5 ਗ੍ਰਾਮ MDMA ਕਿਸੇ ਲਿਕਿਡ 'ਚ ਮਿਲਾ ਕੇ ਪਾਰਟੀ ਲਈ ਤਿਆਰ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਦੱਸਿਆ ਕਿ ਪਾਰਟੀ ਦੌਰਾਨ ਉਸੇ ਬੋਤਲ 'ਚੋਂ ਇਹ ਡਰੱਗ ਦਿੱਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ FSL 'ਚ ਵਿਸੇਰਾ ਭੇਜ ਦਿੱਤਾ ਹੈ, ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 23 ਅਗਸਤ ਨੂੰ ਕਰੀਬ 4:30 ਵਜੇ ਦੋਵੇਂ ਦੋਸ਼ੀ ਫੋਗਾਟ ਨੂੰ ਵਾਸ਼ਰੂਮ ਲੈ ਗਏ ਸੀ, ਜਿੱਥੇ ਤਿੰਨੇ ਵਿਅਕਤੀ ਦੋ ਘੰਟੇ ਤੱਕ ਅੰਦਰ ਰਹੇ। ਉਨ੍ਹਾਂ ਦੋ ਘੰਟਿਆਂ ਦੌਰਾਨ ਕੀ ਹੋਇਆ, ਇਹ ਤਾਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਦੌਰਾਨ ਮੁਲਜ਼ਮਾਂ ਦੇ ਨਾਲ ਦੋ ਔਰਤਾਂ ਵੀ ਸਨ ਅਤੇ ਉਨ੍ਹਾਂ ਨੂੰ ਕੇਕ ਕੱਟਦੇ ਦੇਖਿਆ ਗਿਆ ਸੀ। ਪੁਲਸ ਇੰਸਪੈਕਟਰ ਜਨਰਲ ਬਿਸ਼ਨੋਈ ਨੇ ਕਿਹਾ ਕਿ ਪੁਲਸ ਉਨ੍ਹਾਂ ਟੈਕਸੀ ਡਰਾਈਵਰਾਂ ਦੇ ਬਿਆਨ ਵੀ ਦਰਜ ਕਰੇਗੀ, ਜਿਨ੍ਹਾਂ 'ਚੋਂ ਇਕ ਫੋਗਾਟ ਨੂੰ ਰੈਸਟੋਰੈਂਟ ਤੋਂ ਹੋਟਲ ਲੈ ਕੇ ਆਇਆ ਸੀ ਅਤੇ ਦੂਜਾ ਫੋਗਾਟ ਨੂੰ ਹਸਪਤਾਲ ਲੈ ਕੇ ਗਿਆ ਸੀ। ਪੁਲਸ ਇੰਸਪੈਕਟਰ ਜਨਰਲ ਨੇ ਕਿਹਾ ਕਿ ਦੋਵਾਂ ਔਰਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ 'ਚ ਫੋਗਾਟ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ, ਇਸ ਸਵਾਲ ਦੇ ਜਵਾਬ 'ਚ ਬਿਸ਼ਨੋਈ ਨੇ ਕਿਹਾ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਕਿਹਾ ਹੈ ਕਿ ਹਸਪਤਾਲ ਲਿਜਾਂਦੇ ਸਮੇਂ ਫੋਗਾਟ ਨੂੰ ਝਰੀਟਾਂ ਕਾਰਨ ਅਜਿਹਾ ਹੋਇਆ ਹੋ ਸਕਦਾ ਹੈ। ਬਿਸ਼ਨੋਈ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਫੋਗਾਟ ਦੀ ਮੌਤ ਨਸ਼ੀਲੇ ਪਦਾਰਥ ਕਾਰਨ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਕੈਂਡਲ ਮਾਰਚ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਅੱਗੇ ਰੱਖੀਆਂ ਇਹ 3 ਮੰਗਾਂ

ਗੋਆ ਪੁਲਸ ਨੂੰ ਸ਼ੱਕ ਹੈ ਕਿ ਸੋਨਾਲੀ ਫੋਗਾਟ ਦਾ ਕਤਲ ਸੁਧੀਰ ਸਾਂਗਵਾਨ ਨੇ ਜਾਇਦਾਦ ਦੀ ਖ਼ਾਤਰ ਕੀਤਾ ਸੀ। ਗੋਆ ਪੁਲਸ ਦੋਵਾਂ ਦੀ ਜਾਇਦਾਦ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸੁਧੀਰ ਉਸ ਦੀ 2.74 ਕਰੋੜ ਰੁਪਏ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂ ਕਰਕੇ ਦੱਸੋ।


author

sunita

Content Editor

Related News