ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੈਨੇਡਾ ਪੜ੍ਹਨ ਗਏ ਪੁੱਤ ਦੀ ਹੋਈ ਮੌਤ

Monday, Aug 05, 2024 - 01:10 PM (IST)

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੈਨੇਡਾ ਪੜ੍ਹਨ ਗਏ ਪੁੱਤ ਦੀ ਹੋਈ ਮੌਤ

ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਦੇਹਰਾ ਵਿਧਾਨ ਸਭਾ ਖੇਤਰ ਦੇ ਅਧੀਨ ਪੈਂਦੀ ਹਰਿਪੁਰ ਤਹਿਸੀਲ ਦੇ ਬੰਗੋਲੀ ਪਿੰਡ ਦੇ ਇਕ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟਿਆ ਹੈ। ਪਰਿਵਾਰ ਦੇ ਜਵਾਨ ਪੁੱਤ ਦੀ ਕੈਨੇਡਾ 'ਚ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਬੰਗੋਲੀ ਵਾਸੀ ਰਿਸ਼ਭ ਪਠਾਨੀਆ (28) ਪੁੱਤਰ ਅਜੇ ਪਠਾਨੀਆ ਪੜ੍ਹਾਈ ਕਰਨ ਕੈਨੇਡਾ ਗਿਆ ਸੀ। ਉਹ ਪਿਛਲੇ ਕਰੀਬ 3-4 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ। ਹਾਲ ਹੀ 'ਚ ਰਿਸ਼ਭ ਘਰ ਵੀ ਆਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਵਾਪਸ ਗਿਆ ਸੀ। ਵੀਰਵਾਰ ਨੂੰ ਰਿਸ਼ਭ ਪਠਾਨੀਆ ਦੀ ਮੈਸੇਜ ਰਾਹੀਂ ਘਰ ਗੱਲ ਹੋਈ ਸੀ। ਸ਼ੁੱਕਰਵਾਰ ਨੂੰ ਨਾ ਤਾਂ ਫੋਨ ਆਇਆ ਅਤੇ ਨਾ ਹੀ ਮੈਸੇਜ। ਰਿਸ਼ਭ ਦੇ ਪਿਤਾ ਅਜੇ ਪਠਾਨੀਆ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨਾਲ ਗੱਲ ਨਹੀਂ ਹੋ ਸਕੀ।

ਸ਼ਨੀਵਾਰ ਨੂੰ ਅਜੇ ਪਠਾਨੀਆ ਨੇ ਕੈਨੇਡਾ 'ਚ ਰਿਸ਼ਭ ਦੇ ਕਿਸੇ ਦੋਸਤ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਕਿਸੇ ਹਾਦਸੇ ਦੇ ਸ਼ੱਕ ਕਾਰਨ ਪੁਲਸ 'ਚ ਸ਼ਿਕਾਇਤ ਵੀ ਕੀਤੀ ਗਈ। ਨਾਲ ਹੀ ਦੋਸਤ ਪੁਲਸ ਟੀਮ ਨਾਲ ਰਿਸ਼ਭ ਪਠਾਨੀਆ ਦੇ ਕਮਰੇ 'ਚ ਪਹੁੰਚਿਆ। ਕਮਰਾ ਖੋਲ੍ਹਿਆ ਗਿਆ ਤਾਂ ਅੰਦਰ ਰਿਸ਼ਭ ਮ੍ਰਿਤਕ ਪਿਆ ਸੀ। ਇਹ ਜਾਣ ਕੇ ਅਜੇ ਪਠਾਨੀਆ ਅਤੇ ਉਸ ਦੀ ਪਤਨੀ ਅਤੇ ਛੋਟੇ ਬੇਟੇ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੈਨੇਡਾ ਪੁਲਸ ਨੇ ਮ੍ਰਿਤਕ ਦੇਹ ਕਬਜ਼ੇ 'ਚ ਲੈ ਕੇ ਜਾਂਚ 'ਚ ਜੁਟ ਗਈ ਹੈ। ਪਿਤਾ ਅਜੇ ਪਠਾਨੀਆ ਨੇ ਭਾਰਤ ਸਰਕਾਰ ਅਤੇ ਹਿਮਾਚਲ ਸਰਕਾਰ ਤੋਂ ਮ੍ਰਿਤਕ ਦੇਹ ਘਰ ਲਿਆਉਣ 'ਚ ਮਦਦ ਦੀ ਅਪੀਲ ਕੀਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News