17 ਸਾਲ ਦੇ ਬੇਟੇ ਨੇ ਆਪਣੀ ਮਾਂ ਨੂੰ ਝਾੜੂ ਨਾਲ ਕੁੱਟਿਆ

12/09/2018 3:25:15 PM

ਬੈਂਗਲੁਰੂ— ਇਕ 17 ਸਾਲਾ ਲੜਕੇ ਵੱਲੋਂ ਆਪਣੀ ਮਾਂ ਨੂੰ ਕੁੱਟਣ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਪੁਲਸ ਨੇ ਨੋਟਿਸ ਲੈਂਦੇ ਹੋਏ ਦੋਸ਼ੀ ਬੇਟੇ ਦੇ ਖਿਲਾਫ ਕੇਸ ਦਰਜ ਕੀਤਾ ਹੈ। ਹਾਲਾਂਕਿ ਪੁਲਸ ਨੇ ਕਾਰਵਾਈ ਦੇ ਨਾਂ 'ਤੇ ਦੋਸ਼ੀ ਨੂੰ ਸਿਰਫ ਚਿਤਾਵਨੀ ਦੇ ਕੇ ਛੱਡ ਦਿੱਤਾ। ਦੋਸ਼ੀ ਨੇ ਆਪਣੀ ਗਲਤੀ ਮੰਨਦੇ ਹੋਏ ਪੁਲਸ ਦੇ ਸਾਹਮਣੇ ਮਾਂ ਤੋਂ ਮੁਆਫ਼ੀ ਮੰਗੀ ਅਤੇ ਪੁਲਸ ਨੂੰ ਲਿਖਤੀ 'ਚ ਦਿੱਤਾ ਕਿ ਉਹ ਫਿਰ ਕਦੇ ਅਜਿਹਾ ਨਹੀਂ ਕਰੇਗਾ।

ਸ਼ਨੀਵਾਰ ਦੀ ਸਵੇਰ ਇਕ ਵੀਡੀਓ ਬਹੁਤ ਵਾਇਰਲ ਹੋਇਆ, ਜਿਸ 'ਚ ਇਕ ਲੜਕਾ ਆਪਣੀ ਮਾਂ ਨੂੰ ਝਾੜੂ ਨਾਲ ਕੁੱਟਦਾ ਨਜ਼ਰ ਆ ਰਿਹਾ ਸੀ। ਇਸ ਘਟਨਾ ਦਾ ਵੀਡੀਓ ਲੜਕੇ ਦੀ ਵੱਡੀ ਭੈਣ ਨੇ ਬਣਾਇਆ ਸੀ। ਲੜਕੇ ਨੇ ਜਦੋਂ ਇਹ ਦੇਖਿਆ ਤਾਂ ਆਪਣੀ ਵੱਡੀ ਭੈਣ ਨੂੰ ਵੀ ਧਮਕੀ ਦਿੱਤੀ।

ਪੁਲਸ ਨੇ ਦੱਸਿਆ ਕਿ ਲੜਕਾ ਆਪਣੀ ਮਾਂ ਤੋਂ ਨਾਰਾਜ਼ ਸੀ, ਕਿਉਂਕਿ ਉਸ ਦੀ ਮਾਂ ਨੇ ਗੁਆਂਢੀਆਂ ਦੇ ਸਾਹਮਣੇ ਉਸ ਨੂੰ ਝਿੜਕਿਆ ਸੀ। ਇਸ ਤੋਂ ਪਹਿਲਾਂ ਲੜਕੇ ਦੀ ਮਾਂ ਆਪਣੇ ਗੁਆਂਢੀਆਂ ਨਾਲ ਲੜਕੇ ਨੂੰ ਲੈ ਕੇ ਗੱਲ ਕਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਉਹ ਆਪਣੇ ਭਵਿੱਖ ਨੂੰ ਲੈ ਕੇ ਗੰਭੀਰ ਨਹੀਂ ਹੈ। ਜਿਸ ਨੇ ਵੀ ਇਹ ਵੀਡੀਓ ਦੇਖਿਆ ਉਸ ਨੇ ਇਸ ਬਿਗੜੈਲ ਲੜਕੇ ਨੂੰ ਜੰਮ ਕੇ ਕੋਸਿਆ ਹੈ।


Related News