ਦਰਿੰਦੇ ਬੇਟੇ ਨੇ ਮਾਂ ਦਾ ਕਤਲ ਕਰਨ ਤੋਂ ਬਾਅਦ ਕੀਤੇ ਟੁੱਕੜੇ, ਫਿਰ ਪੀਤਾ ਖੁਨ
Sunday, Jan 06, 2019 - 12:53 PM (IST)
ਰਾਏਪੁਰ— ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਤੋਂ ਇਕ ਰੂਬ ਕੰਬਾਊ ਖਬਰ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦਾ ਖੂਨ ਵੀ ਪੀਤਾ। ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ 'ਚ 27 ਸਾਲਾ ਨੌਜਵਾਨ ਨੇ ਆਪਣੀ ਮਾਂ ਦੇ ਸਰੀਰ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਫਿਰ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਦੌੜਨ ਦੀ ਫਿਰਾਕ 'ਚ ਸੀ, ਉਦੋਂ ਉਸ ਨੂੰ ਪੁਲਸ ਨੇ ਫੜ ਲਿਆ।
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਿਲੀਪ ਯਾਦਵ ਤੰਤਰ ਸਾਧਨਾ ਕਰਦਾ ਸੀ ਅਤੇ ਉਹ ਹਮੇਸ਼ਾ ਇਨਸਾਨਾਂ ਦੀ ਬਲੀ ਦੀ ਗੱਲ ਕਰਦਾ ਸੀ। ਪੁਲਸ ਅਨੁਸਾਰ ਉਹ ਆਪਣੀ ਮਾਂ ਨੂੰ ਡਾਇਨ ਕਹਿੰਦਾ ਸੀ ਅਤੇ ਆਪਣੇ ਪਿਤਾ, ਭਰਾ ਦੀ ਮੌਤ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੀ। ਪੁਲਸ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਨੂੰ ਆਪਣੇ ਪਿਤਾ ਅਤੇ ਭਰਾ ਦੀ ਮੌਤ ਅਤੇ ਭਰਾ ਦੇ ਭਰਜਾਈ ਤੋਂ ਵੱਖ ਹੋਣ ਦੇ ਪਿੱਛੇ ਦਾ ਕਾਰਨ ਮੰਨਦਾ ਸੀ। ਉਸ ਦੇ ਅੰਧਵਿਸ਼ਵਾਸ ਨੇ ਉਸ ਨੂੰ ਕਾਲੇ ਜਾਦੂ ਵੱਲ ਮੋੜ ਕੇ ਕਾਤਲ ਬਣਾ ਦਿੱਤਾ। ਇਹ ਪੂਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਨੇੜੇ-ਤੇੜੇ ਦੇ ਖੇਤਰ 'ਚ ਹੜਕੰਪ ਮਚ ਗਿਆ ਹੈ।
