ਕਹਿਰ 'ਓ' ਰੱਬਾ ! ਜਵਾਈ ਨੇ ਤਲਵਾਰ ਨਾਲ ਵੱਢ 'ਤੇ ਪਤਨੀ ਸਮੇਤ ਸੱਸ-ਸਹੁਰਾ
Saturday, Dec 27, 2025 - 02:16 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਪਾਲੀ ਜ਼ਿਲ੍ਹੇ 'ਚ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਜਵਾਈ ਵੱਲੋਂ ਆਪਣੀ ਸੱਸ-ਸਹੁਰੇ ਅਤੇ ਪਤਨੀ 'ਤੇ ਬੇਰਹਿਮੀ ਨਾਲ ਤਲਵਾਰ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਵਾਈ ਵੱਲੋਂ ਸਹੁਰੇ ਘਰ 'ਚ ਦਾਖਿਲ ਹੋ ਕੇ ਖੇਲ੍ਹੇ ਗਏ ਇਸ ਖੂਨੀ ਤਾਂਡਵ ਦੀ ਸਾਰੀ ਵਾਰਦਾਤ cctv ਕੈਮਰਿਆਂ 'ਚ ਕੈਦ ਹੋ ਗਈ। ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦੋਸ਼ੀ ਦੀ ਪਹਿਚਾਣ ਅਜੇ ਵਜੋਂ ਹੋਈ ਹੈ।
ਪੁਲਸ ਅਨੁਸਾਰ ਦੋਸ਼ੀ ਅਜੇ ਦੀ ਪਤਨੀ ਕਾਫੀ ਸਮੇਂ ਤੋਂ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਘਰ ਰਹਿ ਸੀ। ਦੋਨਾਂ ਦਾ ਪਿਛਲੇ ਚਾਰ ਮਹੀਨਿਆਂ ਤੋਂ ਆਪਸੀ ਮਨ-ਮੁਟਾਵ ਚੱਲ ਰਿਹਾ ਸੀ। ਦੋਸ਼ੀ ਆਪਣੀ ਪਤਨੀ ਨੂੰ ਘਰ ਵਾਪਿਸ ਲੈ ਕੇ ਜਾਣਾ ਚਾਹੁੰਦਾ ਸੀ, ਪਰ ਉਸਦੀ ਪਤਨੀ ਆਪਣੇ ਸਹੁਰੇ ਘਰ ਵਾਪਿਸ ਨਹੀਂ ਜਾਣਾ ਚਾਹੁੰਦੀ ਸੀ।
ਇਸ ਗੱਲੋਂ ਦੋਸ਼ੀ ਨਾਰਾਜ਼ ਹੋ ਕੇ ਸ਼ਾਮ ਸਮੇਂ ਸਹੁਰੇ ਘਰ ਆਇਆ ਅਤੇ ਤਲਵਾਰ ਨਾਲ ਆਪਣੀ ਪਤਨੀ, ਸੱਸ ਅਤੇ ਸਹੁਰੇ 'ਤੇ ਜ਼ਾਲਮਾਨਾ ਤਰੀਕੇ ਨਾਲ ਕਈ ਵਾਰ ਕਰ ਦਿੱਤੇ। ਇਸ ਹਮਲੇ 'ਚ ਦੋਸ਼ੀ ਦੀ ਪਤਨੀ ਆਸ਼ਾ,ਸੱਸ ਦੁਰਗਾ ਅਤੇ ਸਹੁਰਾ ਜਗਦੀਸ਼ ਜ਼ਖਮੀ ਹੋ ਗਏ। ਮੁਹੱਲੇ ਦੇ ਲੋਕਾਂ ਵੱਲੋਂ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਸ ਵੱਲੋਂ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।
