ਗ੍ਰਾਈਂਡਰ ਨਾਲ ਵੱਢ ''ਤਾ ਪਤੀ ! ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਖੌਫਨਾਕ ਵਾਰਦਾਤ
Monday, Dec 22, 2025 - 05:09 PM (IST)
ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਪੁਲਸ ਨੇ ਹਥੌੜੇ ਅਤੇ ਲੋਹੇ ਦੀ ਛੜ ਨਾਲ ਪਤੀ ਦਾ ਕਤਲ ਕਰ ਕੇ ਲਾਸ਼ ਦੇ ਟੁਕੜਿਆਂ ਨੂੰ ਵੱਖ-ਵੱਖ ਸਥਾਨਾਂ 'ਤੇ ਸੁੱਟਣ ਦੇ ਦੋਸ਼ 'ਚ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਕੇਕੇ ਬਿਸ਼ਨੋਈ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਰੂਬੀ ਅਤੇ ਉਸ ਦੇ ਪ੍ਰੇਮੀ ਗੌਰਵ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਅਨੁਸਾਰ, ਚੰਦੌਸੀ ਇਲਾਕੇ 'ਚ ਮੁਹੱਲਾ ਚੁੰਨੀ ਦੀ ਰਹਿਣ ਵਾਲੀ ਰੂਬੀ ਨੇ 18 ਨਵੰਬਰ ਨੂੰ ਪਤੀ ਰਾਹੁਲ (38) ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਈਦਗਾਹ ਇਲਾਕੇ ਕੋਲੋਂ ਇਕ ਨਾਲੇ 'ਚੋਂ ਖ਼ਰਾਬ ਹਾਲਤ 'ਚ ਲਾਸ਼ ਬਰਾਮਦ ਕੀਤੀ ਪਰ ਸਿਰ, ਹੱਥ ਅਤੇ ਪੈਰ ਗਾਇਬ ਸਨ। ਅਧਿਕਾਰੀ ਨੇ ਦੱਸਿਆ,''ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਫੋਰੈਂਸਿਕ ਟੀਮ ਨੇ ਪੂਰੀ ਜਾਂਚ ਕੀਤੀ ਅਤੇ ਡੀਐੱਨਏ ਨਮੂਨੇ ਲਏ ਗਏ।''
ਇਹ ਵੀ ਪੜ੍ਹੋ : ਜਲਵਾਯੂ ਪਰਿਵਰਤਨ ਦਾ ਕਹਿਰ! 2050 ਤੱਕ 30 ਲੱਖ ਬੱਚੇ ਹੋ ਜਾਣਗੇ 'ਬੌਣਾਪਨ' ਦੇ ਸ਼ਿਕਾਰ
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਲਾਸ਼ 'ਤੇ 'ਰਾਹੁਲ' ਨਾਂ ਲਿਖਿਆ ਹੋਇਆ ਹੈ ਅਤੇ ਨੇੜੇ-ਤੇੜੇ ਦੇ ਥਾਣਿਆਂ 'ਚ ਗੁੰਮਸ਼ੁਦਗੀ ਦੀ ਰਿਪੋਰਟ ਦੀ ਸਮੀਖਿਆ ਅਤੇ ਤਕਨੀਕੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਰਾਹੁਲ ਦਾ ਮੋਬਾਇਲ ਫੋਨ 18 ਨਵੰਬਰ ਤੋਂ ਬੰਦ ਸੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ 'ਚ ਪੁਲਸ ਨੂੰ ਰੂਬੀ ਦੀ ਸ਼ਮੂਲੀਅਤ 'ਤੇ ਸ਼ੱਕ ਹੋਇਆ। ਬਿਸ਼ਨੋਈ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਰੂਬੀ ਨੇ ਕਬੂਲ ਕੀਤਾ ਕਿ ਰਾਹੁਲ ਨੇ ਉਸ ਨੂੰ ਗੌਰਵ ਨਾਲ ਨਾਜਾਇਜ਼ ਸੰਬੰਧ ਬਣਾਉਂਦੇ ਹੋਏ ਫੜ੍ਹ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਪ੍ਰੇਮੀ ਦੀ ਮਦਦ ਨਾਲ ਆਪਣੇ ਪਤੀ ਦਾ ਕਤਲ ਕਰ ਦਿੱਤਾ। ਅਧਿਕਾਰੀ ਨੇ ਦੱਸਿਆ,''ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਰਾਹੁਲ 'ਤੇ ਲੋਹੇ ਦੀ ਰਾਡ ਅਤੇ ਹਥੌੜੇ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਇਕ ਗ੍ਰਾਈਂਡਰ ਲਿਆਏ ਅਤੇ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ।'' ਉਨ੍ਹਾਂ ਦੱਸਿਆ ਕਿ ਲਾਸ਼ ਦਾ ਇਕ ਹਿੱਸਾ ਨਾਲੇ 'ਚ ਸੁੱਟ ਦਿੱਤਾ ਗਿਆ ਸੀ, ਜਿੱਥੋਂ ਬਾਅਦ 'ਚ ਉਸ ਨੂੰ ਬਰਾਮਦ ਕੀਤਾ ਗਿਆ, ਜਦੋਂ ਕਿ ਬਾਕੀ ਹਿੱਸਿਆਂ 'ਚ ਰਾਜਘਾਟ ਲਿਜਾ ਕੇ ਗੰਗਾ ਨਦੀ 'ਚ ਸੁੱਟ ਦਿੱਤਾ ਗਿਆ। ਪੁਲਸ ਨੇ ਲਾਸ਼ ਕੱਟਣ ਲਈ ਇਸਤੇਮਾਲ ਕੀਤੇ ਗਏ ਗ੍ਰਾਈਂਡਰ ਦੇ ਨਾਲ-ਨਾਲ ਹਮਲੇ 'ਚ ਇਸਤੇਮਾਲ ਹਥਿਆਰ ਵੀ ਬਰਾਮਦ ਕਰ ਲਏ ਹਨ। ਪੁਲਸ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, ਹਾਲੀਵੁੱਡ 'ਚ ਪਸਰਿਆ ਮਾਤਮ
