ਜਿਸ ਪੁੱਤ ਨੂੰ ਚਾਵਾਂ ਨਾਲ ਪਾਲਿਆਂ, ਉਸੇ ਨੇ ਪਤਨੀ ਖਾਤਰ ਆਰੀ ਨਾਲ ਮਾਤਾ-ਪਿਤਾ ਦੇ ਕੀਤੇ 6 ਟੁਕੜੇ, ਫਿਰ...

Thursday, Dec 18, 2025 - 07:55 AM (IST)

ਜਿਸ ਪੁੱਤ ਨੂੰ ਚਾਵਾਂ ਨਾਲ ਪਾਲਿਆਂ, ਉਸੇ ਨੇ ਪਤਨੀ ਖਾਤਰ ਆਰੀ ਨਾਲ ਮਾਤਾ-ਪਿਤਾ ਦੇ ਕੀਤੇ 6 ਟੁਕੜੇ, ਫਿਰ...

ਜੌਨਪੁਰ (ਇੰਟ.)- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ’ਚ ਇਕ ਹੈਰਾਨ ਅਤੇ ਰੂਹ ਕੰਬ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਪੈਰ੍ਹਾਂ ਹੇਠੋਂ ਜ਼ਮੀਨ ਹਿੱਲ ਜਾਵੇਗੀ। ਇਥੇ ਇਕ ਇੰਜੀਨੀਅਰ ਪੁੱਤਰ ਨੇ ਮੁਸਲਿਮ ਪਤਨੀ ਦੀ ਖਾਤਰ ਆਪਣੇ ਹੀ ਜਨਮ ਦੇਣ ਵਾਲਿਆਂ ਮਾਪਿਆਂ ਸ਼ਿਆਮ ਬਹਾਦਰ ਤੇ ਬਬੀਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਇਸ ਵਾਰਦਾਤ ਦੌਰਾਨ ਮੁਲਜ਼ਮ ਪੁੱਤਰ ਨੇ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਦੇ ਸਿਰ ਲੋਹੇ ਦੀ ਸਿੱਲ ਨਾਲ ਕੁਚਲ ਦਿੱਤੇ। ਫਿਰ ਲਾਸ਼ਾਂ ਨੂੰ ਆਰੀ ਨਾਲ 6 ਟੁਕੜਿਆਂ ’ਚ ਵੱਢ ਦਿੱਤਾ। ਉਸ ਤੋਂ ਬਾਅਦ ਲਾਸ਼ਾਂ ਦੇ ਕੀਤੇ ਟੁਕੜੇ 7 ਬੋਰੀਆਂ ’ਚ ਪਾ ਕੇ ਗੋਮਤੀ ਦਰਿਆ ’ਚ ਰੋੜ੍ਹ ਦਿੱਤੇ ਤਾਂਕਿ ਇਸ ਵਾਰਦਾਤ ਦੇ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗੇ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ ਮੁਲਜ਼ਮ ਅੰਬੇਸ਼ ਕੁਮਾਰ ਨੇ 8 ਦਸੰਬਰ ਨੂੰ ਇਹ ਅਪਰਾਧ ਨੂੰ ਅੰਜ਼ਾਮ ਦਿੱਤਾ ਸੀ ਅਤੇ 15 ਦਸੰਬਰ ਨੂੰ ਘਟਨਾ ਦਾ ਪਤਾ ਲੱਗਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। 

ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing

ਪੁਲਸ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦਾ ਪੱਛਮੀ ਬੰਗਾਲ ਦੀ ਇਕ ਮੁਸਲਿਮ ਔਰਤ ਨਾਲ ਲੱਗਭਗ 6 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਇਸ ਕਾਰਨ ਉਸ ਦੇ ਮਾਪੇ ਗੁੱਸੇ ’ਚ ਸਨ। ਉਹ ਉਸ ’ਤੇ ਵਿਆਹ ਨੂੰ ਤੋੜਨ ਲਈ ਦਬਾਅ ਪਾ ਰਹੇ ਸਨ, ਜਿਸ ਕਾਰਨ ਰੋਜ਼ਾਨਾ ਹੋਣ ਵਾਲਾ ਇਹ ਝਗੜਾ ਖੂਨੀ ਘਟਨਾ ’ਚ ਬਦਲ ਗਿਆ। ਕਤਲ ਤੋਂ ਬਾਅਦ ਮੁਲਜ਼ਮ ਨੇ ਸਰੀਰ ਦੇ ਅੰਗਾਂ ਦੀਆਂ 7 ਬੋਰੀਆਂ ਨੂੰ ਆਪਣੀ ਕਾਰ ’ਚ ਰੱਖੀਆਂ ਤੇ ਬੇਲਾਵ ਪੁਲ ਤੋਂ ਗੋਮਤੀ ਦਰਿਆ ’ਚ ਸੁੱਟ ਦਿੱਤੀਆਂ। ਸਰੀਰ ਦਾ ਇਕ ਕੱਟਿਆ ਹੋਇਆ ਹਿੱਸਾ ਘਰ ਰਹਿ ਗਿਆ ਸੀ। ਮੁਲਜ਼ਮ ਨੇ ਉਸ ਨੂੰ ਸਾਈਂ ਨਦੀ ’ਚ ਵੱਖਰਾ ਸੁੱਟ ਦਿੱਤਾ। 

ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!

ਘਟਨਾ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਗੁੰਮਰਾਹ ਕੀਤਾ ਤੇ ਕੁਝ ਦਿਨਾਂ ਲਈ ਲਾਪਤਾ ਹੋ ਗਿਆ। ਉਸ ਵੱਲੋਂ ਮਾਪਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਦੇਣ ਤੋਂ ਬਾਅਦ ਪੁਲਸ ਸਰਗਰਮ ਹੋ ਗਈ। ਸਖ਼ਤ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਅਪਰਾਧ ਮੰਨ ਲਿਆ। 15 ਗੋਤਾਖੋਰ ਤਿੰਨ ਦਿਨਾਂ ਤੋਂ ਦਰਿਆ ’ਚ ਲਾਸ਼ਾਂ ਦੀ ਭਾਲ ਕਰ ਰਹੇ ਹਨ। ਹੁਣ ਤੱਕ ਪਿਤਾ ਦੀ ਲਾਸ਼ ਦਾ ਅੱਧਾ ਹਿੱਸਾ ਹੀ ਬਰਾਮਦ ਹੋਇਆ ਹੈ, ਜਦੋਂ ਕਿ ਮਾਂ ਦੇ ਅੰਗ ਨਹੀਂ ਮਿਲੇ ਹਨ। ਪੁਲਸ ਮੁਲਜ਼ਮ ਨੂੰ ਘਟਨਾ ਵਾਲੀ ਥਾਂ ’ਤੇ ਲੈ ਕੇ ਗਈ। ਕਤਲ, ਸਬੂਤਾਂ ਨੂੰ ਨਸ਼ਟ ਕਰਨ ਤੇ ਸਾਜ਼ਿਸ਼ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਪੜ੍ਹੋ ਇਹ ਵੀ - 25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ


author

rajwinder kaur

Content Editor

Related News