ਗੋਲਡਨ ਬੁਆਏ ਨੀਰਜ ਚੋਪੜਾ ਨੇ ਪਤਨੀ ਸਣੇ PM ਮੋਦੀ ਨਾਲ ਕੀਤੀ ਮੁਲਾਕਾਤ; ਖੇਡਾਂ ਤੇ ਕਈ ਮੁੱਦਿਆਂ 'ਤੇ ਹੋਈ ਚਰਚਾ

Tuesday, Dec 23, 2025 - 04:33 PM (IST)

ਗੋਲਡਨ ਬੁਆਏ ਨੀਰਜ ਚੋਪੜਾ ਨੇ ਪਤਨੀ ਸਣੇ PM ਮੋਦੀ ਨਾਲ ਕੀਤੀ ਮੁਲਾਕਾਤ; ਖੇਡਾਂ ਤੇ ਕਈ ਮੁੱਦਿਆਂ 'ਤੇ ਹੋਈ ਚਰਚਾ

ਨਵੀਂ ਦਿੱਲੀ- ਭਾਰਤ ਦੇ ਸਟਾਰ ਜੈਵਲਿਨ ਥਰੋਅਰ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਨਵੇਂ ਸਾਲ 2026 ਦੇ ਆਗਮਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ,। ਇਸ ਮੁਲਾਕਾਤ ਦੀ ਖਾਸ ਗੱਲ ਇਹ ਰਹੀ ਕਿ ਨੀਰਜ ਦੇ ਨਾਲ ਉਨ੍ਹਾਂ ਦੀ ਪਤਨੀ ਹਿਮਾਨੀ ਮੋਰ ਵੀ ਮੌਜੂਦ ਸੀ।

ਇਹ ਮੁਲਾਕਾਤ ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 7, ਲੋਕ ਕਲਿਆਣ ਮਾਰਗ ਵਿਖੇ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਨ੍ਹਾਂ ਵਿਚਕਾਰ ਖੇਡ ਜਗਤ ਸਮੇਤ ਕਈ ਅਹਿਮ ਰਾਸ਼ਟਰੀ ਮੁੱਦਿਆਂ 'ਤੇ ਸਾਰਥਕ ਗੱਲਬਾਤ ਹੋਈ। ਪੀ.ਐਮ. ਮੋਦੀ ਨੇ ਨੀਰਜ ਅਤੇ ਉਨ੍ਹਾਂ ਦੀ ਪਤਨੀ ਨਾਲ ਬਿਤਾਏ ਸਮੇਂ ਨੂੰ ਬੇਹੱਕ ਸੁਖਦ ਦੱਸਿਆ।

Met Neeraj Chopra and his wife, Himani Mor at 7, Lok Kalyan Marg earlier today. We had a great interaction on various issues including sports of course!@Neeraj_chopra1 pic.twitter.com/YYQjV324aV

— Narendra Modi (@narendramodi) December 23, 2025

ਨੀਰਜ ਚੋਪੜਾ ਨੇ ਸਾਲ 2025 ਵਿੱਚ ਹੀ ਟੈਨਿਸ ਖਿਡਾਰਨ ਹਿਮਾਨੀ ਮੋਰ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਵਿਆਹ ਇੱਕ ਨਿੱਜੀ ਸਮਾਗਮ ਸੀ, ਜਿਸ ਦੀ ਜਾਣਕਾਰੀ ਨੀਰਜ ਨੇ ਖੁਦ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਸੀ।

ਨੀਰਜ ਨੇ ਦੋਹਾ ਵਿੱਚ ਹੋਈ ਡਾਇਮੰਡ ਲੀਗ ਵਿੱਚ 90 ਮੀਟਰ ਦੀ ਇਤਿਹਾਸਕ ਦੂਰੀ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ, ਟੋਕੀਓ ਵਿੱਚ ਹੋਈ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਹ ਤਮਗਾ ਜਿੱਤਣ ਤੋਂ ਖੁੰਝ ਗਏ ਸਨ, ਜਿੱਥੇ ਭਾਰਤ ਦੇ ਹੀ ਨੌਜਵਾਨ ਖਿਡਾਰੀ ਸਚਿਨ ਯਾਦਵ ਨੇ ਚੌਥਾ ਸਥਾਨ ਹਾਸਲ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ।

ਭਾਰਤ ਨੇ ਸਾਲ 2025 ਵਿੱਚ ਦੋ ਵਰਲਡ ਐਥਲੈਟਿਕਸ ਟੂਰਨਾਮੈਂਟਾਂ ਦੀ ਮੇਜ਼ਬਾਨੀ ਕੀਤੀ ਸੀ, ਜਿਨ੍ਹਾਂ ਵਿੱਚੋਂ ਇੱਕ ਵਿੱਚ ਨੀਰਜ ਨੇ ਜਿੱਤ ਵੀ ਦਰਜ ਕੀਤੀ। ਇਸ ਤੋਂ ਇਲਾਵਾ, ਭਾਰਤ ਸਰਕਾਰ ਹੁਣ ਸਾਲ 2031 ਦੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਵੀ ਆਪਣੀ ਦਿਲਚਸਪੀ ਦਿਖਾ ਰਹੀ ਹੈ। ਨੀਰਜ ਚੋਪੜਾ ਦੀ ਇਹ ਮੁਲਾਕਾਤ ਨਾ ਸਿਰਫ਼ ਉਨ੍ਹਾਂ ਦੀਆਂ ਨਿੱਜੀ ਖੁਸ਼ੀਆਂ ਦਾ ਪ੍ਰਤੀਕ ਹੈ, ਸਗੋਂ ਇਹ ਭਾਰਤੀ ਖੇਡਾਂ ਦੇ ਉੱਜਵਲ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਵਾਂਗ ਹੈ, ਜਿੱਥੇ ਦੇਸ਼ ਦਾ ਸਭ ਤੋਂ ਵੱਡਾ ਆਗੂ ਆਪਣੇ ਚੈਂਪੀਅਨ ਖਿਡਾਰੀਆਂ ਦਾ ਮਨੋਬਲ ਵਧਾ ਰਿਹਾ ਹੈ।


author

Tarsem Singh

Content Editor

Related News