10 ਵਾਰ ਲੋਕਸਭਾ ਦੇ ਸੰਸਦ ਮੈਂਬਰ ਰਹੇ ਸੋਮਨਾਥ ਚੈਟਰਜੀ ਦਾ ਦਿਹਾਂਤ
Monday, Aug 13, 2018 - 11:36 AM (IST)

ਨੈਸ਼ਨਲ ਡੈਸਕ— ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਕੋਲਕਾਤਾ 'ਚ 89 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਪਿਛਲੇ ਕਾਫੀ ਦਿਨਾਂ ਤੋਂ ਸੋਮਨਾਥ ਚੈਟਰਜੀ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਕਿਡਨੀ ਦੀ ਸਮੱਸਿਆ ਕਾਰਨ 10 ਅਗਸਤ ਨੂੰ ਮੁੜ ਕੋਲਕਾਤਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਅਰ 'ਤੇ ਰੱਖਿਆ ਹੋਇਆ ਸੀ।
ਸਾਬਕਾ ਸੰਸਦ ਮੈਂਬਰ ਦੇ ਦਿਹਾਂਤ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਕਿਹਾ ਕਿ ਸੋਮਨਾਥ ਚੈਟਰਜੀ ਰਾਜਨੀਤੀ ਦੇ ਨੇਤਾ ਸਨ।
https://twitter.com/ANI/status/1028851425646788608
ਬੀਤੀ 28 ਜੂਨ ਨੂੰ ਸੋਮਨਾਥ ਚੈਟਰਜੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ 2004-2009 ਤੱਕ ਲੋਕਸਭਾ ਦੇ ਸਪੀਕਰ ਰਹੇ। ਉਹ 10 ਵਾਰ ਲੋਕਸਭਾ 'ਚ ਸੰਸਦ ਮੈਂਬਰ ਵੀ ਰਹੇ। ਚੈਟਰਜੀ 1971 'ਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ।
https://twitter.com/narendramodi/status/1028857384792408064
https://twitter.com/RahulGandhi/status/1028850779145334789
ਕੌਣ ਸਨ ਸੋਮਨਾਥ ਚੈਟਰਜੀ?
ਸੋਮਨਾਥ ਚੈਟਰਜੀ ਦਾ ਜਨਮ ਅਸਾਮ ਦੇ ਤੇਜਪੁਰ ਜ਼ਿਲੇ 'ਚ 25 ਜੁਲਾਈ 1929 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਮਸ਼ਹੂਰ ਵਕੀਲ ਨਿਰਮਲ ਚੰਦਰ ਚੈਟਰਜੀ ਸਨ ਅਤੇ ਨਾਲ ਹੀ ਉਹ ਨਿਰਮਲ ਚੰਦਰ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਵੀ ਸੰਸਥਾਪਕ ਸਨ। ਸੋਮਨਾਥ ਚੈਟਰਜੀ ਨੇ ਆਪਣੀ ਪੜ੍ਹਾਈ ਕੋਲਕਾਤਾ ਅਤੇ ਨਾਮਜ਼ਦ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੀਤੀ ਹੈ। ਉਨ੍ਹਾਂ ਨੇ ਆਪਣੀ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਸੀ.ਪੀ.ਐੱਮ ਦੇ ਨਾਲ 1968 'ਚ ਕੀਤੀ ਸੀ ਅਤੇ ਉਹ ਪਾਰਟੀ ਤੋਂ 2008 ਤੱਕ ਜੁੜੇ ਰਹੇ। 1971 'ਚ ਸੋਮਨਾਥ ਚੈਟਰਜੀ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਰਾਜਨੀਤੀ 'ਚ ਉਹ ਲਗਾਤਾਰ ਅੱਗੇ ਵਧਦੇ ਗਏ। ਉਨ੍ਹਾਂ ਨੇ 10 ਵਾਰ ਲੋਕਸਭਾ ਚੋਣਾਂ ਜਿੱਤੀਆਂ। 1984 'ਚ ਉਹ ਮਮਤਾ ਬੈਨਰਜੀ ਤੋਂ ਇਕ ਵਾਰ ਲੋਕਸਭਾ ਚੋਣਾਂ ਹਾਰ ਗਏ ਸਨ।