ਕੁੱਝ ਦੇਸ਼ ਅੱਤਵਾਦ ਨੂੰ ਸਮਰਥਨ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਸਾਫ਼ ਤੌਰ ’ਤੇ ਦੋਸ਼ੀ ਹਨ: ਭਾਰਤ

Saturday, Jun 26, 2021 - 01:15 PM (IST)

ਕੁੱਝ ਦੇਸ਼ ਅੱਤਵਾਦ ਨੂੰ ਸਮਰਥਨ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਸਾਫ਼ ਤੌਰ ’ਤੇ ਦੋਸ਼ੀ ਹਨ: ਭਾਰਤ

ਸੰਯੁਕਤ ਰਾਸ਼ਟਰ (ਭਾਸ਼ਾ) : ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਕਿਹਾ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਖ਼ਾਸ ਕਰਕੇ ਸਰਹੱਦ ਪਾਰ ਤੋਂ ਹੋਣ ਵਾਲੇ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਕੁੱਝ ਦੇਸ਼ ਅਜਿਹੇ ਹਨ ਜੋ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਨ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਸਾਫ਼ ਤੌਰ ’ਤੇ ਦੋਸ਼ੀ ਹਨ। ਭਾਰਤ ਨੇ ਭਾਵੇਂ ਹੀ ਸਪਸ਼ਟ ਤੌਰ ’ਤੇ ਨਾ ਕਿਹਾ ਹੋਵੇ ਪਰ ਉਸ ਦਾ ਇਸ਼ਾਰਾ ਪਾਕਿਸਤਾਨ ਵੱਲ ਸੀ।

ਇਹ ਵੀ ਪੜ੍ਹੋ: ਵਾਇਰਸ ਦਾ ‘ਡੈਲਟਾ’ ਵੈਰੀਐਂਟ 85 ਦੇਸ਼ਾਂ ’ਚ ਮਚਾ ਰਿਹੈ ਤਬਾਹੀ, WHO ਨੇ ਜਾਰੀ ਕੀਤੀ ਚਿਤਾਵਨੀ

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀ.ਐਸ. ਤਿਰੂਮੂਰਤੀ ਨੇ ਦੂਜੇ ਅੱਤਵਾਦ ਵਿਰੋਧੀ ਹਫ਼ਤੇ ਦੌਰਾਨ ‘ਕੋਵਿਡ-19 ਦੇ ਬਾਅਦ ਦੇ ਦ੍ਰਿਸ਼ ਵਿਚ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਨਜਿੱਠਣ’ ਸਿਰਲੇਖ ਵਾਲੇ ਉਚ ਪੱਧਰੀ ਆਨਲਾਈਨ ਪ੍ਰੋਗਰਾਮ ਵਿਚ ਕਿਹਾ ਕਿ ਅੱਤਵਾਦ ਦੇ ਖ਼ਤਰੇ ਨਾਲ ਸਫ਼ਲਤਾਪੂਰਵਕ ਨਜਿੱਠਣ ਲਈ ਆਰਥਿਕ ਸੰਸਾਧਨਾਂ ਤੱਕ ਅੱਤਵਾਦੀਆਂ ਦੀ ਪਹੁੰਚ ਨੂੰ ਰੋਕਣਾ ਅਹਿਮ ਹੈ। ਤਿਰੂਮੂਰਤੀ ਨੇ ਸ਼ੁੱਕਰਵਾਰ ਨੂੰ ਕਿਹਾ, ‘ਭਾਰਤ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ। ਉਹ ਖ਼ਾਸ ਕਰਕੇ ਸਰਹੱਦ ਪਾਰ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਕੁੱਝ ਦੇਸ਼ ਅਜਿਹੇ ਹਨ, ਜਿਨ੍ਹਾਂ ਕੋਲ ਅੱਤਵਾਦ ਨੂੰ ਫੰਡ ਮੁਹੱਈਆ ਕਰਾਉਣ ਤੋਂ ਰੋਕਣ ਲਈ ਜ਼ਰੂਰੀ ਸਮਰਥਾਵਾਂ ਅਤੇ ਕਾਨੂੰਨੀ ਕਾਰਵਾਈਆਂ ਦੇ ਢਾਂਚਿਆਂ ਦੀ ਘਾਟ ਹੈ, ਉਥੇ ਹੀ ‘ਕੁੱਝ ਹੋਰ ਦੇਸ਼ ਹਨ ਜੋ ਅੱਤਵਾਦ ਨੂੰ ਮਦਦ ਦੇਣ ਅਤੇ ਅੱਤਵਾਦੀਆਂ ਨੂੰ ਇੱਛਾ ਨਾਲ ਆਰਥਿਕ ਸਹਿਯੋਗ ਅਤੇ ਪਨਾਹ ਦੇਣ ਦੇ ਸਾਫ਼-ਸਾਫ਼ ਦੋਸ਼ੀ ਹਨ।’

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ

ਉਨ੍ਹਾਂ ਕਿਹਾ, ‘ਸਾਨੂੰ ਅਯੋਗ ਦੇਸ਼ਾਂ ਦੀਆਂ ਸਮਰਥਾਵਾਂ ਨੂੰ ਨਿਸ਼ਚਿਤ ਤੌਰ ’ਤੇ ਵਧਾਉਣਾ ਚਾਹੀਦਾ ਹੈ, ਉਥੇ ਹੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੋਸ਼ੀਆਂ ਦਾ ਸਮੂਹਕ ਰੂਪ ਨਾਲ ਸਾਫ਼ ਤੌਰ ’ਤੇ ਨਾਮ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਮੇਦਾਰ ਠਹਿਰਾਉਣਾ ਚਾਹੀਦਾ ਹੈ।’ ਇਹ ਟਿੱਪਣੀਆਂ ਪਾਕਿਸਤਾਨ ਵੱਲ ਸਪਸ਼ੱਟ ਤੌਰ ’ਤੇ ਇਸ਼ਾਰਾ ਕਰਦੀਆਂ ਹੋਈਆਂ ਪ੍ਰਤੀਤ ਹੁੰਦੀ ਹਨ। ਤਿਰੂਮੂਰਤੀ ਨੇ ਅੱਤਵਾਦ ਲਈ ਧੰਨ ਮੁਹੱਈਆ ਕਰਾਉਣ ਖ਼ਿਲਾਫ਼ ਅੰਤਰਰਾਸ਼ਟਰੀ ਸਹਿਯੋਗ, ਵਿੱਤੀ ਕਾਰਵਾਈ ਕਾਰਜ ਬਲ (ਐਫ.ਏ.ਟੀ.ਐਫ.) ਨੂੰ ਮਜ਼ਬੂਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਢਾਂਚੇ ਨੂੰ ਜ਼ਿਆਦਾ ਫੰਡ ਉਪਲਬੱਧ ਕਰਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਭਾਰਤ ਨੇ ਇਸ ਪ੍ਰੋਗਰਾਮ ਦਾ ਆਯੋਜਨ ਫਰਾਂਸ ਦੇ ਸਥਾਈ ਮਿਸ਼ਨ, ਨਸ਼ਾ ਅਤੇ ਅਪਰਾਧ ਬਾਰੇ ਸੰਯੁਕਤ ਰਾਸ਼ਟਰ ਦਫ਼ਤਰ, ਅੱਤਵਾਦ ਵਿਰੋਧੀ ਸੰਯੁਕਤ ਰਾਸ਼ਟਰ ਦਫ਼ਤਰ ਅਤੇ ਸੁਰੱਖਿਆ ਪਰਿਸ਼ਦ ਦੀ ਅੱਤਵਾਦ ਵਿਰੋਧੀ ਕਮੇਟੀ ਕਾਰਜਕਾਰੀ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਕੀਤਾ।

ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News