ਰੰਜਿਸ਼ ਦੇ ਚੱਲਦੇ ਘਰ ’ਚ ਦਾਖ਼ਲ ਹੋ ਕੇ ਨੌਜਵਾਨਾਂ ਵਲੋਂ ਔਰਤ ਨਾਲ ਮਾੜਾ ਸਲੂਕ, CCTV ’ਚ ਕੈਦ ਹੋਈ ਘਟਨਾ

Monday, May 09, 2022 - 04:09 PM (IST)

ਰੰਜਿਸ਼ ਦੇ ਚੱਲਦੇ ਘਰ ’ਚ ਦਾਖ਼ਲ ਹੋ ਕੇ ਨੌਜਵਾਨਾਂ ਵਲੋਂ ਔਰਤ ਨਾਲ ਮਾੜਾ ਸਲੂਕ, CCTV ’ਚ ਕੈਦ ਹੋਈ ਘਟਨਾ

ਜੀਂਦ (ਭਾਸ਼ਾ)– ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਹਕੀਕਤ ਨਗਰ ’ਚ ਐਤਵਾਰ ਸ਼ਾਮ ਨੂੰ ਰੰਜਿਸ਼ ਦੇ ਚੱਲਦੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਨੇ ਇਕ ਘਰ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ’ਚ ਇਕ ਔਰਤ ਸਮੇਤ 2 ਲੋਕ ਜ਼ਖਮੀ  ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਰੇਲਵੇ ਰੋਡ ਸਥਿਤ ਹਕੀਕਤ ਨਗਰ ਵਾਸੀ ਮਮਤਾ ਰਾਣੀ ਨੇ ਪਟਿਆਲਾ ਚੌਕ ਪੁਲਸ ਚੌਕੀ ’ਚ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਐਤਵਾਰ ਸ਼ਾਮ ਕਰੀਬ 8 ਵਜੇ ਗੁਆਂਢੀ ਸਿੰਦਰ ਦਾ ਪੁੱਤਰ ਸਾਹਿਲ ਆਪਣੇ 15-20 ਸਾਥੀਆਂ ਨਾਲ ਉਨ੍ਹਾਂ ਦੇ ਘਰ ’ਚ ਦਾਖਲ ਹੋ ਗਿਆ ਅਤੇ ਤੇਜ਼ਧਾਰ ਹਥਿਆਰਾਂ, ਡੰਡਿਆਂ ਨਾਲ ਉਨ੍ਹਾਂ ’ਤੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ’ਤੇ ਹਮਲਾ ਕਰ ਦਿੱਤਾ।

ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮੁਤਾਬਕ ਹਮਲਾਵਰਾਂ ਨੇ ਔਰਤ ਨਾਲ ਮਾੜਾ ਸਲੂਕ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਮੁਤਾਬਕ ਹੇਠਾਂ ਆਵਾਜ਼ ਸੁਣ ਕੇ ਉੱਪਰ ਦੀ ਮੰਜ਼ਿਲ ਤੋਂ ਦਿਓਰ ਅਨਿਲ ਕੁਮਾਰ ਅਤੇ ਪਰਿਵਾਰ ਦੇ ਹੋਰ ਮੈਂਬਰ ਹੇਠਾਂ ਆਏ ਅਤੇ ਹਮਲਾਵਰਾਂ ਤੋਂ ਬਚਾਇਆ। ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ, ਜਿਨ੍ਹਾਂ ਨੂੰ ਵੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਸਿੰਦਰ, ਉਸ ਦੀ ਪਤਨੀ ਨੀਲਮ, ਗੁਲਸ਼ੀ, ਸਾਹਿਲ ਅਤੇ ਅਣਪਛਾਤੇ 15-20 ਲੋਕਾਂ ਖਿਲਾਫ਼ FIR ਦਰਜ ਕੀਤੀ ਗਈ ਹੈ। ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਘਟਨਾ ਦਰਜ ਹੋ ਗਈ ਹੈ, ਜਿਸ ਦੀ ਜਾਂਚ ’ਚ ਮਦਦ ਲਈ ਜਾ ਰਹੀ ਹੈ।


author

Tanu

Content Editor

Related News