ਸਨਕੀ ਫ਼ੌਜੀ ਦਾ ਕਾਰਾ; ਵੀਡੀਓ ਕਾਲ ਕਰ ਖੁੱਲ੍ਹਵਾਇਆ ਦਰਵਾਜ਼ਾ, ਪਤਨੀ ਨੂੰ ਮਾਰੀਆਂ ਗੋਲੀਆਂ
Tuesday, Jan 21, 2025 - 02:46 PM (IST)
 
            
            ਸ਼ਾਹਜਹਾਂਪੁਰ- ਫ਼ੌਜੀ ਸਿਪਾਹੀ ਆਪਣੇ ਘਰ ਤੋਂ ਮੀਲਾਂ ਦੂਰ ਰਹਿ ਕੇ ਦੇਸ਼ ਦੀ ਰੱਖਿਆ ਕਰਦਾ ਹੈ। ਜਦੋਂ ਉਹ ਮਹੀਨਿਆਂ ਬਾਅਦ ਘਰ ਆਉਂਦਾ ਹੈ, ਤਾਂ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਾਹਜਹਾਂਪੁਰ ਦੇ ਛਿਦਕੁਰੀ ਵਿਚ ਫ਼ੌਜੀ ਅਰਵਿੰਦ ਨੇ ਪਤਨੀ ਮੰਜੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦਰਅਸਲ ਪਤਨੀ ਪਿਛਲੇ 20 ਦਿਨਾਂ ਤੋਂ ਪੇਕੇ ਰਹਿ ਰਹੀ ਸੀ, ਉਸ ਨੂੰ ਲੈਣ ਗਏ ਅਰਵਿੰਦ ਦਾ ਝਗੜਾ ਹੋ ਗਿਆ। ਉਸ ਨੇ ਆਪਣੀ ਪਤਨੀ 'ਤੇ ਪਿਸਟਲ ਨਾਲ 3 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਲੀ ਨੇ ਰੌਲਾ ਪਾਇਆ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ, ਗੰਭੀਰ ਹਾਲਤ ਵਿਚ ਉਸ ਨੂੰ ਬਰੇਲੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪਤਨੀ ਨਾਲ ਗੋਲਗੱਪਿਆਂ ਦਾ ਸੁਆਦ ਲੈ ਰਿਹਾ ਸੀ ਪਤੀ, ਤਾਂ ਹੋਇਆ ਕੁਝ ਅਜਿਹਾ ਹੀ ਥਾਈਂ ਤੋੜਿਆ ਦਮ
10 ਸਾਲ ਪਹਿਲਾਂ ਹੋਇਆ ਸੀ ਵਿਆਹ
ਘਟਨਾ ਮਗਰੋਂ ਦੋਸ਼ੀ ਨੂੰ ਸਹੁਰੇ ਵਾਲਿਆਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਫੜ ਲਿਆ। ਉਸ ਤੋਂ ਥਾਣੇ ਵਿਚ ਪੁੱਛ-ਗਿੱਛ ਹੋ ਰਹੀ ਹੈ। ਦਰਅਸਲ ਛਿਦਕੁਰੀ ਪਿੰਡ ਵਾਸੀ ਮੰਜੂ ਦਾ ਵਿਆਹ 10 ਸਾਲ ਪਹਿਲਾਂ ਫਰੂਖਾਬਾਦ ਦੇ ਕਯਾਮਗੰਜ ਥਾਣਾ ਦੇ ਗੌਰਪੁਰ ਵਾਸੀ ਫ਼ੌਜੀ ਅਰਵਿੰਦ ਨਾਲ ਹੋਇਆ ਸੀ। 20 ਦਿਨ ਪਹਿਲਾਂ ਮੰਜੂ ਆਪਣੇ ਤਿੰਨ ਬੱਚਿਆਂ ਨਾਲ ਪੇਕੇ ਆਈ ਸੀ। ਅਰਵਿੰਦ ਉਸ ਨੂੰ ਘਰ ਆਉਣ ਲਈ ਕਹਿ ਰਿਹਾ ਸੀ ਪਰ ਉਹ ਨਹੀਂ ਜਾ ਰਹੀ ਸੀ। ਦੇਰ ਸ਼ਾਮ ਉਹ ਸਹੁਰੇ ਘਰ ਪਹੁੰਚਿਆ, ਵੀਡੀਓ ਕਾਲ ਕਰ ਕੇ ਉਸ ਨੇ ਦਰਵਾਜ਼ਾ ਖੁੱਲ੍ਹਵਾਇਆ ਤਾਂ ਅਰਵਿੰਦ ਨੇ ਤੁਰੰਤ ਘਰ ਚੱਲਣ ਲਈ ਕਿਹਾ। ਜਦੋਂ ਪਤਨੀ ਨੇ ਇਨਕਾਰ ਕਰ ਦਿੱਤਾ ਤਾਂ ਪਿਸਟਲ ਨਾਲ ਉਸ 'ਤੇ ਤਿੰਨ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ- ਕੋਲਕਾਤਾ ਜਬਰ-ਜ਼ਿਨਾਹ ਮਾਮਲਾ; ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ
ਕਾਰ ਦੀ ਮੰਗ ਕਰ ਰਿਹਾ ਸੀ ਅਰਵਿੰਦ
ਓਧਰ ਮੰਜੂ ਦੇ ਚਾਚਾ ਸੁਰਿੰਦਰ ਨੇ ਦੱਸਿਆ ਕਿ ਦੋਸ਼ੀ ਜਵਾਈ ਕਾਰ ਦੀ ਮੰਗ ਕਰ ਰਿਹਾ ਸੀ। ਆਏ ਦਿਨ ਇਸੇ ਗੱਲ ਨੂੰ ਲੈ ਕੇ ਵਿਵਾਦ ਕਰਦਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਭਤੀਜੀ ਮੰਜੂ ਘਰ ਆਈ ਸੀ। ASP ਮਨੋਜ ਅਵਸਥੀ ਨੇ ਦੱਸਿਆ ਕਿ ਅਰਵਿੰਦ ਹੈਦਰਾਬਾਦ ਵਿਚ ਤਾਇਨਾਤ ਹੈ। ਇਨ੍ਹੀਂ ਦਿਨੀਂ ਛੁੱਟੀ 'ਤੇ ਆਇਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਬਟਾਲੀਅਨ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪ੍ਰੇਮਿਕਾ ਨੇ ਪ੍ਰੇਮੀ ਨੂੰ ਕਾੜ੍ਹੇ 'ਚ ਜ਼ਹਿਰ ਦੇ ਕੇ ਮਾਰਿਆ, ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            