ਪਾਕਿ ਗੋਲਾਬਾਰੀ ''ਚ ਜਵਾਨ ਸ਼ਹੀਦ, ਕਾਂਸਟੇਬਲ ਜ਼ਖਮੀ

06/11/2020 8:12:43 PM

ਰਾਜੌਰੀ/ਸ਼੍ਰੀਨਗਰ (ਅਮੀਸ਼)- ਕੱਲ ਰਾਤ ਪਾਕਿਸਤਾਨ ਵਲੋਂ ਸਰਹੱਦੀ ਜ਼ਿਲ੍ਹਾ ਰਾਜੌਰੀ ਦੇ ਮੰਜਾਕੋਟ ਸੈਕਟਰ ਦੇ ਤਰਕੁੰਡੀ ਖੇਤਰ ਵਿਚ ਗੋਲਾਬਾਰੀ ਕਰ ਭਾਰਤੀ ਫੌਜ ਦੀਆਂ ਅਗਲੀਆਂ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਸ ਗੋਲਾਬਾਰੀ ਦੇ ਕਾਰਨ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ ਇਕ ਨਾਗਰਿਕ ਵੀ ਜ਼ਖਮੀ ਹੋ ਗਿਆ ਹੈ। ਜ਼ਖਮੀ ਵਿਅਕਤੀ ਦੀ ਪਹਿਚਾਣ ਨੀਯਾਮਤ ਉਲਾਸ ਅਹਿਮਦ ਨਿਵਾਸੀ ਰਾਜਧਾਨੀ ਮੰਜਾਕੋਟ ਦੇ ਰੂਪ 'ਚ ਕੀਤੀ ਗਈ ਹੈ। ਜ਼ਖਮੀ ਵਿਅਕਤੀ ਪੁਲਸ ਕਾਂਸਟੇਬਲ ਹੈ। ਫੌਜ ਦੇ ਜਵਾਨ ਜੋਕਿ ਤਰਕੁੰਡੀ ਸੈਕਟਰ 'ਚ ਬਾਹਰੀ ਚੌਕੀ 'ਤੇ ਤਾਇਨਾਤ ਸੀ ਉਹ ਇਸ ਗੋਲਾਬਾਰੀ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਜਵਾਨ ਦੀ ਪਹਿਚਾਣ ਗੁਰਚਰਨ ਸਿੰਘ ਨਿਵਾਸੀ ਗੁਰਦਾਸਪੁਰ ਬਟਾਲਾ ਪੰਜਾਬ ਦੇ ਰੂਪ ਵਿਚ ਕੀਤੀ ਗਈ, ਜੋਕਿ 14 ਪੰਜਾਬ ਰੈਜੀਮੈਂਟ ਵਿਚ ਤਾਇਨਾਤ ਸੀ। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਪਠਾਨਪੋਰਾ ਇਲਾਕੇ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚ ਵੀਰਵਾਰ ਨੂੰ ਮੁੱਠਭੇੜ ਹੋਈ।

PunjabKesari
ਇਕ ਅਧਿਕਾਰੀ ਨੇ ਕਿਹਾ ਕਿ ਮੰਨਿਆ ਜਾ ਰਿਹਾ ਸੀ ਕਿ 2 ਤੋਂ 3 ਅੱਤਵਾਦੀ ਇਲਾਕੇ ਵਿਚ ਫਸੇ ਹੋਏ ਹਨ। ਹਾਲਾਂਕਿ ਉਹ ਮੁਕਾਬਲੇ ਵਾਲੀ ਜਗ੍ਹਾ ਤੋਂ ਭੱਜਣ ਵਿਚ ਸਫਲ ਰਹੇ। ਸੂਤਰਾਂ ਨੇ ਦੱਸਿਆਂ ਕਿ ਇਲਾਕੇ ਤੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਇਸ ਤਰ੍ਹਾਂ ਪੁਲਸ ਨੇ ਵੀਰਵਾਰ ਨੂੰ ਹੰਦਵਾੜਾ ਵਿਚ ਲਸ਼ਕਰ ਦੇ 3 ਸਹਿਯੋਗੀਆਂ ਇਫਤਿਖਾਰ ਅੰਦ੍ਰਾਬੀ, ਮੂਮਿਨ ਪੀਰ ਤੇ ਇਕਬਾਲ ਉਲ ਇਸਲਾਮ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਤੋਂ 21 ਕਿਲੋ ਹੈਰੋਇਨ, ਜਿਸਦਾ ਬਾਜ਼ਾਰ ਮੁੱਲ 100 ਕਰੋੜ ਹੈ ਤੇ 1.34 ਕਰੋੜ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ।


Gurdeep Singh

Content Editor

Related News