ਕੈਨੇਡਾ ਦਾ ਵੀਜ਼ਾ ਹੋਇਆ ਕੈਂਸਲ ਤਾਂ ਸਾਫ਼ਟਵੇਅਰ ਇੰਜੀਨੀਅਰ ਨੇ ਖ਼ੁਦ ਨੂੰ ਮਾਰੀ ਗੋਲੀ
Saturday, Nov 07, 2020 - 10:28 AM (IST)
ਲਖਨਊ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪਿਆ ਹੈ। ਜੇਕਰ ਇਸ ਮੌਸਮ 'ਚ ਕਿਸੇ ਨੂੰ ਜ਼ੁਕਾਮ ਜਾਂ ਨਜਲਾ ਹੋ ਜਾਵੇ ਤਾਂ ਲੋਕ ਦਹਿਸ਼ਤ ਵਿਚ ਆ ਜਾਂਦੇ ਹਨ, ਕਿਤੇ ਉਨ੍ਹਾਂ ਨੂੰ ਕੋਰੋਨਾ ਤਾਂ ਨਹੀਂ ਹੈ। ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਵਲੋਂ ਲਾਈ ਗਈ ਤਾਲਾਬੰਦੀ ਹੁਣ ਲੋਕਾਂ ਲਈ ਰੁਜ਼ਗਾਰ ਸਬੰਧੀ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਲੋਕਾਂ ਦੇ ਰੁਜ਼ਗਾਰ ਖੁੱਸ ਗਏ ਹਨ ਅਤੇ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ: 51 ਘੰਟਿਆਂ ਤੋਂ ਬੋਰਵੈੱਲ 'ਚ ਫ਼ਸਿਆ ਮਾਸੂਮ ਪ੍ਰਹਿਲਾਦ, ਸਲਾਮਤੀ ਲਈ ਹੋ ਰਹੀਆਂ ਨੇ ਦੁਆਵਾਂ
ਲਖਨਊ ਵਿਚ ਕੁਝ ਅਜਿਹਾ ਹੀ ਹੋਇਆ, ਜਿੱਥੇ ਇਕ ਸਾਫ਼ਟਵੇਅਰ ਇੰਜੀਨੀਅਰ ਤਾਲਾਬੰਦੀ ਦੀ ਵਜ੍ਹਾ ਤੋਂ ਕੈਨੇਡਾ ਨਹੀਂ ਜਾ ਸਕਿਆ ਅਤੇ ਪਰੇਸ਼ਾਨੀ 'ਚ ਆ ਕੇ ਉਸ ਨੇ ਕੰਨਪਟੀ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ। ਫ਼ਿਲਹਾਲ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਕੀ ਹੈ ਮਾਮਲਾ—
ਜਾਣਕਾਰੀ ਮੁਤਾਬਕ ਮ੍ਰਿਤਕ ਰਾਹੁਲ ਸਾਫ਼ਟਵੇਅਰ ਇੰਜੀਨੀਅਰ ਸੀ ਅਤੇ ਲਖਨਊ ਦੇ ਜਯ ਨਾਰਾਇਣ ਰੋਡ ਸਥਿਤ ਇਕ ਫਲੈਟ ਵਿਚ ਰਹਿੰਦਾ ਸੀ। ਰਾਹੁਲ ਮੂਲ ਰੂਪ ਵਿਚ ਬਲੀਆ ਦਾ ਰਹਿਣ ਵਾਲਾ ਸੀ ਅਤੇ ਲਖਨਊ 'ਚ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ। ਸ਼ੁੱਕਰਵਾਰ ਦੇਰ ਸ਼ਾਮ ਉਸ ਨੇ ਆਪਣੀ ਕੰਨਪਟੀ 'ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗੁਆਂਢੀਆਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਓਧਰ ਮੌਕੇ 'ਤੇ ਪੁੱਜੇ ਡੀ. ਸੀ. ਪੀ. ਮੁਤਾਬਕ ਰਾਹੁਲ ਸਾਫ਼ਟਵੇਅਰ ਇੰਜੀਨੀਅਰ ਸੀ। ਉਹ ਇਸ ਸਾਲ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਕੋਰੋਨਾ ਅਤੇ ਤਾਲਾਬੰਦੀ ਦੀ ਵਜ੍ਹਾ ਕਰ ਕੇ ਉਸ ਦਾ ਵੀਜ਼ਾ ਕੈਂਸਲ ਹੋ ਗਿਆ। ਮ੍ਰਿਤਕ ਫ਼ਿਲਹਾਲ ਲਖਨਊ 'ਚ ਰਹਿ ਕੇ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਹ ਕਾਫੀ ਪਰੇਸ਼ਾਨੀ ਵਿਚ ਆ ਗਿਆ ਸੀ। ਪੁਲਸ ਨੂੰ ਮ੍ਰਿਤਕ ਦੇ ਕਮਰੇ 'ਚੋਂ ਐਨਰਜੀ ਡਰਿੰਕ ਅਤੇ ਕੁਝ ਦਵਾਈਆਂ ਵੀ ਮਿਲੀਆਂ ਹਨ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'