ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਸੋਸ਼ਲ ਸਾਈਟ ਤੋਂ ਜ਼ਰਾ ਬੱਚ ਕੇ

05/24/2018 3:53:00 PM

ਨੈਸ਼ਨਲ ਡੈਸਕ— ਸੋਸ਼ਲ ਮੀਡੀਆ ਦਾ ਪਾਗਲਪਨ ਅੱਜ ਕੱਲ੍ਹ ਨੌਜਵਾਨ ਪੀੜੀ 'ਤੇ ਹੀ ਨਹੀਂ ਸਗੋਂ ਹਰ ਵਰਗ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋਸ਼ਲ ਸਾਈਟ 'ਤੇ ਹੀ ਬਿਤਾ ਰਹੇ ਹਨ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਸਮਾਰਟ ਫੋਨ 'ਚ ਯੂਜ਼ਰਸ ਜਿੰਨੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਉਹ ਉਨ੍ਹਾਂ ਨੂੰ ਖੁਸ਼ ਕਰ ਰਹੀਆਂ ਹਨ ਜਾਂ ਡਿਪਰੈਸ਼ਨ 'ਚ ਪਾ ਰਹੀਆਂ ਹਨ? ਮਾਨੀਟਰਿੰਗ ਕਰਨ ਵਾਲੀ ਸੰਸਥਾ ਮੋਮੇਂਟ ਨੇ ਸਰਵੇ ਕੀਤਾ ਹੈ ਕਿ ਲੋਕ ਜ਼ਰੂਰਤ ਤੋਂ ਜ਼ਿਆਦਾ ਸਮਾਰਟ ਫੋਨ ਦੀ ਵਰਤੋਂ ਕਰ ਰਹੇ ਹਨ, ਜੋ ਉਨ੍ਹਾਂ ਲਈ ਨਿਰਾਸ਼ਾ ਅਤੇ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਆਓ ਜਾਣਦੇ ਹਾਂ ਕਿ ਲੋਕ ਸੋਸ਼ਲ ਸਾਈਟ 'ਤੇ ਕਿੰਨਾ ਸਮਾਂ ਬਰਬਾਦ ਕਰਦੇ ਹਨ—

ਐਪਸ ਤੈਅ ਸਮਾਂ ਬਿਤਾ ਰਹੇ
ਫੇਸਬੁੱਕ 22 60
ਵੱਟਸਐਪ 30 60
ਇੰਸਟਾਗ੍ਰਾਮ 26 54
ਕੈਂਡੀ ਕ੍ਰਸ਼ 12 47
ਟਵਿੱਟਰ 18 50
ਯੂਟਿਊਬ 35 70
ਨੇਟਫਿਲਕਸ 35 75
ਈ-ਮੇਲ 10 18
ਮਿਊਜ਼ਿਕ 10 11
ਸਨੈਪਚੈਟ 36 70

 


Related News