ਟਰੰਪ ਨੇ ਬਾਈਡੇਨ ਨੂੰ ਦੱਸਿਆ ‘ਸਭ ਤੋਂ ਮਾੜਾ ਰਾਸ਼ਟਰਪਤੀ’, ਭੀੜ ’ਚੋਂ ਆਈ ਆਵਾਜ਼-‘ਉਹ ਤਾਂ ਤੁਸੀਂ ਹੋ’

Monday, May 27, 2024 - 05:16 PM (IST)

ਟਰੰਪ ਨੇ ਬਾਈਡੇਨ ਨੂੰ ਦੱਸਿਆ ‘ਸਭ ਤੋਂ ਮਾੜਾ ਰਾਸ਼ਟਰਪਤੀ’, ਭੀੜ ’ਚੋਂ ਆਈ ਆਵਾਜ਼-‘ਉਹ ਤਾਂ ਤੁਸੀਂ ਹੋ’

ਵਾਸ਼ਿੰਗਟਨ (ਇੰਟ.) - ਅਮਰੀਕਾ ਵਿਚ ‘ਲਿਬਰਟੇਰੀਅਨ ਪਾਰਟੀ’ ਦੇ ਸਮਾਗਮ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਰ-ਵਾਰ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਭੀੜ ਵਿਚ ਬਹੁਤ ਸਾਰੇ ਲੋਕਾਂ ਨੇ ਅਪਮਾਨਜਨਕ ਨਾਅਰੇ ਲਾਏ ਅਤੇ ਟਰੰਪ ਦੀਆਂ ਕੋਵਿਡ-19 ਨੀਤੀਆਂ, ਵਧ ਰਹੇ ਸੰਘੀ ਘਾਟੇ ਅਤੇ ਉਸ ਦੇ ਸਿਆਸੀ ਰਿਕਾਰਡ ਬਾਰੇ ਝੂਠ ਬੋਲਣ ਵਰਗੀਆਂ ਚੀਜ਼ਾਂ ਲਈ ਉਨ੍ਹਾਂ ਦੀ ਨਿੰਦਾ ਕੀਤੀ।

ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਉਡਾਣ ਹਾਦਸੇ 'ਚ ਜ਼ਖ਼ਮੀ ਹੋਏ ਯਾਤਰੀ ਮੰਗ ਸਕਦੇ ਹਨ 1 ਕਰੋੜ ਡਾਲਰ ਦਾ ਮੁਆਵਜ਼ਾ

ਜਾਣਕਾਰੀ ਅਨੁਸਾਰ ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਮਾਗਮ ਦੌਰਾਨ ਸੰਬੋਧਨ ਕਰਨ ਲਈ ਸਟੇਜ ’ਤੇ ਆਏ ਤਾਂ ਕੁਝ ਲੋਕਾਂ ਨੇ ਤਾੜੀਆਂ ਵਜਾਈਆਂ ਅਤੇ ‘ਅਮਰੀਕਾ-ਅਮਰੀਕਾ’ ਦੇ ਨਾਅਰੇ ਲਾਏ। ਉਥੇ ਹੀ ਭੀੜ ’ਚ ਮੌਜੂਦ ਕਈ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ, ਜਦਕਿ ਉਨ੍ਹਾਂ ਦੇ ਕੁਝ ਸਮਰਥਕਾਂ ਨੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਲਿਖੀਆਂ ਟੋਪੀਆਂ ਅਤੇ ਟੀ-ਸ਼ਰਟਾਂ ਪਾ ਕੇ ਤਾੜੀਆਂ ਵਜਾਈਆਂ ਪਰ ਟਰੰਪ ਲਈ ਇਹ ਉਹ ਸਮਾਂ ਸੀ, ਜਦੋਂ ਉਨ੍ਹਾਂ ਨੂੰ ਖੁੱਲ੍ਹੇਆਮ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਦਰਅਸਲ ਹੋਇਆ ਇਸ ਤਰ੍ਹਾਂ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਖ਼ਿਲਾਫ਼ ਚੱਲ ਰਹੇ 4 ਅਪਰਾਧਿਕ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਮਜ਼ਾਕ ਵਿਚ ਕਿਹਾ, ‘‘ਜੇ ਮੈਂ ਪਹਿਲਾਂ ਲਿਬਰਟੇਰੀਅਨ ਨਹੀਂ ਸੀ ਤਾਂ ਹੁਣ ਤਾਂ ਮੈਂ ਯਕੀਨਨ ਲਿਬਰਟੇਰੀਅਨ ਬਣ ਗਿਆ ਹਾਂ।’’ ਇਸ ਦੇ ਨਾਲ ਹੀ ਜਦੋਂ ਟਰੰਪ ਨੇ ਆਜ਼ਾਦੀ ਦੇ ​​ਸਮਰਥਕਾਂ ਦੀ ਸ਼ਲਾਘਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਕ ਜ਼ਾਲਮ ਅਤੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਾੜਾ ਰਾਸ਼ਟਰਪਤੀ ਕਿਹਾ, ਤਾਂ ਦਰਸ਼ਕਾਂ ਵਿਚੋਂ ਕੁਝ ਨੇ ਉੱਚੀ-ਉੱਚੀ ਕਿਹਾ, ‘ਇਹ ਤਾਂ ਤੁਸੀਂ ਹੋ।’

ਇਹ ਵੀ ਪੜ੍ਹੋ - ਸਿੰਗਾਪੁਰ 'ਚ ਭਾਰਤੀ ਔਰਤ ਦਾ ਕਾਰਾ: 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ

ਰੌਲੇ-ਰੱਪੇ ਵਾਲੇ ਮਾਹੌਲ ਦੇ ਬਾਵਜੂਦ ਡੋਨਾਲਡ ਟਰੰਪ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਅਤੇ ਕਿਹਾ ਕਿ ਉਹ ਬਾਈਡੇਨ ਪ੍ਰਤੀ ਸਾਧਾਰਣ ਵਿਰੋਧ ਵਿਚ ਦੋਸਤੀ ਦਾ ਹੱਥ ਵਧਾਉਣ ਆਏ ਹਨ। ਇਸ ’ਤੇ ਸਮਰਥਕਾਂ ਨੇ ‘ਵੀ ਵਾਂਟ ਟਰੰਪ’ ਦੇ ਨਾਅਰੇ ਲਾਏ। ਇਸ ਦੌਰਾਨ ਭੀੜ ’ਚ ਮੌਜੂਦ ਇਕ ਵਿਅਕਤੀ ਨੇ ‘ਕੋਈ ਵੀ ਤਾਨਾਸ਼ਾਹ ਨਹੀਂ ਬਣਨਾ ਚਾਹੁੰਦਾ’ ਲਿਖਿਆ ਸਾਈਨ ਬੋਰਡ ਚੁੱਕਿਆ ਹੋਇਆ ਸੀ। ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੈਲੀ ’ਚੋਂ ਬਾਹਰ ਕੱਢ ਦਿੱਤਾ। ਇਕ ਸਰਵੇਖਣ ਅਨੁਸਾਰ ਜ਼ਿਆਦਾਤਰ ਵੋਟਰ 2024 ਵਿਚ ਟਰੰਪ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਦੁਬਾਰਾ ਮੁਕਾਬਲਾ ਨਹੀਂ ਚਾਹੁੰਦੇ ਹਨ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News