ਭਗਵਾਨ ਰਾਮ ਦੇ ਰੰਗ ''ਚ ਰੰਗਿਆ ਸੋਸ਼ਲ ਮੀਡੀਆ, ਪੰਜਾਬੀ ''ਚ ਰਾਮ ਭਜਨ ਦੀ ਵੀਡੀਓ ਵਾਇਰਲ
Tuesday, Jan 09, 2024 - 02:55 PM (IST)
ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਹੋ ਰਿਹਾ ਹੈ। ਇਸ ਇਤਿਹਾਸਕ ਦਿਨ ਲਈ ਪੂਰੇ ਦੇਸ਼ ਭਰ 'ਚ ਤਿਆਰੀਆਂ ਚੱਲ ਰਹੀਆਂ ਹਨ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਾਧੂ-ਸੰਤਾਂ ਸਮੇਤ ਵੀ.ਆਈ.ਪੀ. ਮਹਿਮਾਨਾਂ ਨੂੰ ਸੱਦਾ ਭੇਜਿਆ ਜਾ ਰਿਹਾ ਹੈ। ਰਾਮ ਮੰਦਰ ਦੇ ਗਰਭਗ੍ਰਹਿ 'ਚ ਰਾਮਲਲਾ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਭਗਤਾਂ 'ਚ ਉਤਸ਼ਾਹ ਦੇਖਣ ਲਾਇਕ ਹੈ। ਲੋਕ ਤਰ੍ਹਾਂ-ਤਰ੍ਹਾਂ ਦੇ ਭਜਨ ਬਣਾ ਰਹੇ ਹਨ। ਪੂਰਾ ਸੋਸ਼ਲ ਮੀਡੀਆ ਭਗਵਾਨ ਰਾਮ ਦੇ ਰੰਗ 'ਚ ਰੰਗਿਆ ਹੋਇਆ ਹੈ। ਅਜਿਹਾ ਹੀ ਰਾਮ ਭਜਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਪੰਜਾਬੀ ਭਾਸ਼ਾ 'ਚ ਗਾਇਆ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਰਾਮ ਮੰਦਰ: ਅਯੁੱਧਿਆ ਪਹੁੰਚ ਰਹੀ 108 ਫੁੱਟ ਲੰਬੀ ਅਗਰਬੱਤੀ, 50 ਕਿਲੋਮੀਟਰ ਤੱਕ ਫੈਲਾਏਗੀ ਖੁਸ਼ਬੂ
ਵੀਡੀਓ ਨੂੰ 'ਐਕਸ' ਹੈਂਡਲ 'ਤੇ ਪੋਸਟ ਕੀਤੀ ਗਈ ਹੈ। ਯੂਜ਼ਰ ਨੇ ਇਸ ਵੀਡੀਓ ਨਾਲ ਕੈਪਸ਼ਨ ਦਿੰਦੇ ਹੋਏ ਲਿਖਿਆ ਕਿ ਇਹ ਪੰਜਾਬੀ ਭਾਸ਼ਾ 'ਚ ਪਹਿਲਾ ਭਜਨ ਹੈ। ਰਾਮ ਭਜਨ ਦਾ ਕ੍ਰੇਜ ਹਰ ਵਰਗ 'ਚ ਛਾਇਆ ਹੋਇਆ ਹੈ। ਲੋਕ ਇਸ ਵੀਡੀਓ ਅਤੇ ਰਾਮ ਭਜਨ ਨੂੰ ਬਹੁਤ ਪਸੰਦ ਕਰ ਰਹੇ ਹਨ। ਉੱਥੇ ਹੀ 31 ਦਸੰਬਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਸੋਸ਼ਲ ਮੀਡੀਆ ਨੂੰ ਭਗਵਾਨ ਰਾਮ ਦੇ ਰੰਗ 'ਚ ਰੰਗ ਜਾਣਾ ਚਾਹੀਦਾ ਹੈ। ਸਾਰੇ ਲੋਕ ਇਸ ਇਤਿਹਾਸਕ ਦਿਨ ਦੀ ਤਿਆਰੀ ਕਰ ਲੈਣ। ਭਗਵਾਨ ਰਾਮ ਦੇ ਭਜਨਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਣਾ ਚਾਹੀਦਾ। ਪੂਰੇ ਦੇਸ਼ ਦੇ ਲੋਕ ਹੈਸ਼ਟੈਗ ਰਾਮ ਭਜਨ ਨਾਲ ਆਪਣੇ ਵੀਡੀਓ ਸ਼ੇਅਰ ਕਰਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8