ਨੌਜਵਾਨਾਂ ਦੀ ਸਿਹਤ ’ਤੇ ਅਸਰ ਪਾ ਰਿਹੈ ਸੋਸ਼ਲ ਮੀਡੀਆ, ਕੁੜੀਆਂ ਹੋ ਰਹੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ

04/06/2022 12:21:27 PM

ਨਵੀਂ ਦਿੱਲੀ– ਨੌਜਵਾਨਾਂ ਵਿਚ ਸੋਸ਼ਲ ਮੀਡੀਆ ਦਾ ਵਧਦਾ ਹੋਇਆ ਕ੍ਰੇਜ ਉਨ੍ਹਾਂ ਦੀ ਸਿਹਤ ’ਤੇ ਉਲਟ ਅਸਰ ਪਾ ਰਿਹਾ ਹੈ। ਇਕ ਖੋਜ ਮੁਤਾਬਕ ਵੱਖ-ਵੱਖ ਉਮਰ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਕ ਰਿਪੋਰਟ ਮੁਤਾਬਕ ਖੋਜ ਵਿਚ ਮਨੋਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਜਿਨ੍ਹਾਂ ਕੁੜੀਆਂ ਨੇ 11 ਤੋਂ 13 ਸਾਲ ਦੀ ਉਮਰ ਦਰਮਿਆਨ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਬਿਤਾਇਆ ਉਹ ਇਕ ਸਾਲ ਬਾਅਦ ਆਪਣੀ ਜ਼ਿੰਦਗੀ ਤੋਂ ਘੱਟ ਸੰਤੁਸ਼ਟ ਸਨ। ਉਥੇ ਮੁੰਡਿਆਂ ਵਿਚ ਸੋਸ਼ਲ ਮੀਡੀਆ ਦਾ ਇਹ ਅਸਰ 14 ਤੋਂ 15 ਸਾਲ ਦਰਮਿਆਨ ਸੀ। ਖੋਜਕਾਰਾਂ ਨੇ ਸੋਸ਼ਲ ਮੀਡੀਆ ਦੇ ਅਸਰ ਦਾ ਹੋਰ ਉਮਰ ਵਿਚ ਕੋਈ ਸਬੰਧ ਨਹੀਂ ਪਾਇਆ ਗਿਆ, ਹਾਲਾਂਕਿ 19 ਸਾਲ ਦੀ ਉਮਰ ਵਿਚ ਮੁੰਡਿਆਂ ਅਤੇ ਕੁੜੀਆਂ ਦੀ ਸੰਤੁਸ਼ਟੀ ਵਿਚ ਗਿਰਾਵਟ ਆਈ ਸੀ। ਵਿਗਿਆਨਕ ਪ੍ਰੋਫੈਸਰ ਯਵੋਨ ਕੇਲੀ ਦਾ ਕਹਿਣਾ ਹੈ ਕਿ ਖੋਜ ਦੇ ਨਤੀਜੇ ਤੋਂ ਇਹ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਕੁੜੀਆਂ ਵਿਚ ਡਿਪ੍ਰੈਸ਼ਨ ਦਾ ਸਮੱਸਿਆ ਵਧ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋਣ ਲੱਗੀ ਸੀ।

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

84 ਹਜ਼ਾਰ ਲੋਕਾਂ ’ਤੇ ਕੀਤੀ ਗਈ ਖੋਜ
ਡਾ. ਐਮੀ ਓਰਬੇਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ 10 ਤੋਂ 80 ਸਾਲ ਦੀ ਉਮਰ ਦੇ 84,000 ਬ੍ਰਿਟਿਸ਼ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਸ ਤੋਂ ਪਤਾ ਚੱਲਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਇਨ੍ਹਾਂ ਦੀ ਮਾਨਸਿਕ ਸਿਹਤ ’ਤੇ ਅਸਰ ਪਿਆ ਹੈ। ਨੇਚਰ ਕਮਿਊਨੀਕੇਸ਼ੰਸ ਵਿਚ ਪ੍ਰਕਾਸ਼ਿਤ ਖੋਜ ਇਹ ਸਾਬਿਤ ਨਹੀਂ ਕਰਦੀ ਕਿ ਸੋਸ਼ਲ ਮੀਡੀਆ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਖੋਜਕਾਰਾਂ ਨੂੰ ਸ਼ੱਕ ਹੈ ਕਿ ਇਹ ਕੁਝ ਹੱਦ ਤੱਕ ਮੁੰਡਿਆਂ ਅਤੇ ਕੁੜੀਆਂ ਨੂੰ ਵੱਖ-ਵੱਖ ਉਮਰ ਵਿਚ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ– ਸਰਕਾਰ ਨੇ 5G ਨੂੰ ਲੈ ਕੇ ਕੀਤਾ ਵੱਡਾ ਐਲਾਨ, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ

ਹਰ ਜਮਾਤ ’ਚ 5 ਬੱਚੇ ਪ੍ਰਭਾਵਿਤ
ਮਨੋਵਿਗਿਆਨਕ ਅਤੇ ਕੈਂਬ੍ਰਿਜ ਯੂਨੀਵਰਸਿਟੀ ਦੇ ਖੋਜ ਦੇ ਲੇਖਕ ਡਾ. ਐਮੀ ਓਰਬੇਨ ਨੇ ਕਿਹਾ ਕਿ ਮੁੰਡਿਆਂ ਅਤੇ ਕੁੜੀਆਂ ਦੀ ਕੁਝ ਨਿਸ਼ਚਿਤ ਉਮਰ ਹੈ, ਜਦੋਂ ਸੋਸ਼ਲ ਮੀਡੀਆ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖੋਜਕਾਰਾਂ ਨੇ ਇਸ ਗੱਲ ’ਤੇ ਕੰਮ ਸ਼ੁਰੂ ਕੀਤਾ ਕਿ ਕੀ ਸੋਸ਼ਲ ਮੀਡੀਆ ਨੌਜਵਾਨਾਂ ਵਿਚ ਮਾਨਸਿਕ ਸਿਹਤ ਸਮੱਸਿਆਵਾਂ ਦੇ ਪੱਧਰ ਨੂੰ ਵਧਾਉਂਦਾ ਹੈ? ਚੈਰਿਟੀ ਯੰਗ ਮਾਈਂਡਸ ਮੁਤਾਬਕ ਮੈਂਟਲ ਹੈਲਥ ਪ੍ਰਾਬਲਮ ਵਾਲੇ 5 ਤੋਂ 16 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੀ ਗਿਣਤੀ ਵਿਚ 2017 ਤੋਂ 2021 ਦਰਮਿਆਨ 50 ਫੀਸਦੀ ਦਾ ਵਾਧਾ ਹੋਇਆ ਹੈ। ਇਸਦੇ ਮੁਤਾਬਕ ਇਸ ਸਮੱਸਿਆ ਨਾਲ ਹਰ ਜਮਾਤ ਵਿਚ ਲਗਭਗ 5 ਬੱਚੇ ਹੁਣ ਪ੍ਰਭਾਵਿਤ ਹਨ।

ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਫੋਨ ’ਤੇ ਗੱਲ ਕਰਦੇ ਸਮੇਂ ਹੋਇਆ ਧਮਾਕਾ

ਬੱਚਿਆਂ ਨੂੰ ਸਮਝਾਉਣਾ ਜ਼ਰੂਰੀ
ਖੋਜ ਦੇ ਸਹਿ-ਲੇਖਕ ਅਤੇ ਕੈਂਬ੍ਰਿਜ ਯੂਨੀਵਰਸਿਟੀ ਦੇ ਮਨੋਵਿਗਿਆਨਕ ਪ੍ਰੋਫੈਸਰ ਸਾਰਾ-ਜੇਨੇ ਬਲੇਕਮੋਰ ਦਾ ਕਹਿਣਾ ਹੈ ਕਿ ਜਦੋਂ ਬੱਚੇ ਸੋਸ਼ਲ ਮੀਡਆ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਲਈ ਨਿਯਮ ਬਣਾਉਣਾ ਸੌਖਾ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਨੀਂਦ ਖਰਾਬ ਨਾ ਹੋਵੇ। ਇਸ ਦੇ ਲਈ ਬੱਚਿਆਂ ਨੂੰ ਘੱਟ ਉਮਰ ਤੋਂ ਹੀ ਸੋਸ਼ਲ ਮੀਡੀਆ ਨੂੰ ਲੈ ਕੇ ਜਾਗਰੁਕ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ– ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ


Rakesh

Content Editor

Related News