ਵੱਡੀ ਖਬਰ; ਮਸ਼ਹੂਰ ਸੋਸ਼ਲ ਮੀਡੀਆ Influencer ਨੂੰ ਮਿਲੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ
Tuesday, Aug 12, 2025 - 10:59 AM (IST)

ਮੁੰਬਈ- ਪੁਣੇ ਐਕਸਪ੍ਰੈਸਵੇ 'ਤੇ ਪਨਵੈਲ ਨੇੜੇ ਐਤਵਾਰ ਅੱਧੀ ਰਾਤ ਤੋਂ ਬਾਅਦ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ ਦੀ 22 ਸਾਲਾ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਆਸਫ਼ੀਆ ਬਾਨੋ ਮੁਹੰਮਦ ਫਰੀਦ ਖਾਨ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਡਰਾਈਵਰ ਸਮੇਤ 4 ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਫਸਿਆ ਮਸ਼ਹੂਰ ਰੈਪਰ; ਪੁਲਸ ਨੇ lookout notice ਕੀਤਾ ਜਾਰੀ
ਪੁਲਸ ਅਨੁਸਾਰ, ਖ਼ਾਨ, ਜਿਸ ਦੇ ਸੋਸ਼ਲ ਮੀਡੀਆ 'ਤੇ 10 ਲੱਖ ਤੋਂ ਵੱਧ ਫਾਲੋਅਰ ਸਨ, 15 ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਟੋਇਟਾ ਕਰੂਜ਼ਰ ਵਿੱਚ ਮੁੰਬਈ ਆਈ ਸੀ। ਇਹ ਗਰੁੱਪ ਮੁੰਬਈ ਤੋਂ ਲੋਣਾਵਾਲਾ ਜਾ ਰਿਹਾ ਸੀ, ਜਦੋਂ ਰਾਤ ਲਗਭਗ 12 ਵਜੇ ਪਲਾਸਪੇ ਹਾਈਵੇ ਪੁਲਸ ਚੌਕੀ ਦੇ ਨੇੜੇ ਡਰਾਈਵਰ ਨੂਰ ਆਲਮ ਖ਼ਾਨ (34) ਨੇ ਤੇਜ਼ ਰਫ਼ਤਾਰ ਗੱਡੀ ਤੋਂ ਕੰਟਰੋਲ ਗੁਆ ਦਿੱਤਾ। ਕਰੂਜ਼ਰ ਸੜਕ ਕੰਢੇ ਸੀਮੈਂਟ ਦੇ ਬਲਾਕ ਨਾਲ ਟਕਰਾ ਕੇ ਪਲਟ ਗਈ।
ਇਹ ਵੀ ਪੜ੍ਹੋ: ਕਰਨ ਔਜਲਾ ਤੇ ਹਨੀ ਸਿੰਘ ਨੇ ਮੰਗੀ ਮਾਫੀ, ਮਹਿਲਾ ਕਮਿਸ਼ਨ ਨੇ ਭੇਜਿਆ ਸੀ ਨੋਟਿਸ
ਹਾਦਸੇ ਵਿੱਚ ਡਰਾਈਵਰ ਦੇ ਪਿੱਛੇ ਵਾਲੀ ਸੀਟ 'ਤੇ ਬੈਠੀ ਆਸਫ਼ੀਆ ਖ਼ਾਨ ਦੇ ਸਿਰ 'ਚ ਗੰਭੀਰ ਸੱਟ ਲੱਗੀ, ਉਸਦੇ ਸਾਥੀ ਮੁਹੰਮਦ ਅਰਬਾਜ਼ ਮੁਹੰਮਦ ਅਹਿਮਦ (24), ਮੋਹੰਮਦ ਅਰਿਫ਼ ਮੋਹੰਮਦ ਅਜ਼ਮ (24) ਅਤੇ ਰਿਜ਼ਵਾਨ ਖ਼ਾਨ (26) ਵੀ ਜ਼ਖ਼ਮੀ ਹੋਏ ਹਨ। ਪਨਵੈਲ ਤਾਲੂਕਾ ਪੁਲਸ ਨੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਆਸਫ਼ੀਆ ਖ਼ਾਨ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਹਾਦਸਾ ਇੰਨਾ ਭਿਆਨਕ ਸੀ ਕਿ SUV ਪੂਰੀ ਤਰ੍ਹਾਂ ਨੁਕਸਾਨੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8