ਸ਼ੇਅਰ ਕੀਤੀ ਬਾਲਕਨੀ ''ਚ ਉਗਾਏ ਬਗੀਚੇ ਦੀ ਵੀਡੀਓ, ਪਤੀ-ਪਤਨੀ ਹੋ ਗਏ ਗ੍ਰਿਫ਼ਤਾਰ
Sunday, Nov 10, 2024 - 02:58 PM (IST)
ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਘਰ 'ਚ ਲੱਗੇ ਬੂਟਿਆਂ ਦਾ ਵੀਡੀਓ ਪੋਸਟ ਕਰਨਾ ਇਕ ਪਤੀ-ਪਤਨੀ ਨੂੰ ਭਾਰੀ ਪੈ ਗਿਆ। ਉਰਮਿਲਾ ਕੁਮਾਰ ਹਮੇਸ਼ਾ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਦੀ ਸੀ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਘਰ ਦੀ ਬਾਲਕਨੀ 'ਚ ਲੱਗੇ ਬੂਟਿਆਂ ਦਾ ਇਕ ਵੀਡੀਓ ਬਣਾਇਆ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਇਸ ਵੀਡੀਓ 'ਚ ਉਰਮਿਲਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਫੋਲੋਅਰਜ਼ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਲਕਨੀ 'ਚ ਉਨ੍ਹਾਂ ਨੇ ਕੁੱਲ 17 ਗਮਲੇ ਲਗਾਏ ਹਨ। 2 ਗਮਲਿਆਂ 'ਚ ਉਨ੍ਹਾਂ ਨੇ ਗਾਂਜਾ ਉਗਾਇਆ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਇਕ ਅੰਗਰੇਜ਼ੀ ਅਖ਼ਬਾਰ 'ਚ ਛਪੀ ਖ਼ਬਰ ਅਨੁਸਾਰ ਗਮਲਿਆਂ 'ਚ ਗਾਂਜਾ ਉਗਾਉਣ ਦੀ ਗੱਲ ਕਿਸੇ ਤਰ੍ਹਾਂ ਪੁਲਸ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਪੁਲਸ ਨੇ ਉਰਮਿਲਾ ਕੁਮਾਰ ਅਤੇ ਉਸ ਦੇ ਪਤੀ ਸਾਗਰ ਗੁਰੂੰਗ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਜੋੜੇ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਪੁਲਸ ਅਨੁਸਾਰ ਉਰਮਿਲਾ ਅਤੇ ਸਾਗਰ ਗੁਰੂੰਗ ਸਿੱਕਮ ਦੇ ਰਹਿਣ ਵਾਲੇ ਹਨ ਅਤੇ ਐੱਮ.ਐੱਸ.ਆਰ. ਨਗਰ 'ਚ ਰਹਿੰਦੇ ਹਨ। ਜਦੋਂ ਪੁਲਸ ਨੂੰ ਘਰ 'ਚ ਗਾਂਜੇ ਦਾ ਬੂਟਾ ਹੋਣ ਦੀ ਸੂਚਨਾ ਮਿਲੀ ਤਾਂ ਤੁਰੰਤ ਉੱਥੇ ਪਹੁੰਚ ਗਈ। ਹਾਲਾਂਕਿ ਜਦੋਂ ਪੁਲਸ ਪਹੁੰਚੀ ਤਾਂ ਦੋਸ਼ੀ ਦੇ ਇਕ ਰਿਸ਼ਤੇਦਾਰ ਨੇ ਉਰਮਿਲਾ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਜਦੋਂ ਪੁਲਸ ਉਨ੍ਹਾਂ ਦੇ ਘਰ ਪਹੁੰਚੀ, ਉਦੋਂ ਤੱਕ ਉਨ੍ਹਾਂ ਦੇ ਬੂਟੇ ਤੋੜ ਕੇ ਕੂੜੇਦਾਨ 'ਚ ਸੁੱਟ ਦਿੱਤੇ ਸਨ। ਪੁਲਸ ਨੇ ਜਦੋਂ ਜੋੜੇ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਘਰ 'ਚ ਗਾਂਜੇ ਦਾ ਬੂਟਾ ਹੋਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਪੁਲਸ ਨੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੁਝ ਪੱਤੇ ਮਿਲੇ। ਪੁਲਸ ਅਨੁਸਾਰ ਜਦੋਂ ਅਸੀਂ ਉਨ੍ਹਾਂ ਦੀ ਫੋਨ ਦੀ ਜਾਂਚ ਕੀਤੀ ਤਾਂ ਇਹ ਪੁਸ਼ਟੀ ਹੋਈ ਕਿ ਉਨ੍ਹਾਂ ਨੇ 18 ਅਕਤੂਬਰ ਨੂੰ ਵੀਡੀਓ ਅਤੇ ਤਸਵੀਰਾਂ ਪੋਸਟ ਕੀਤੀਆਂ ਸਨ, ਜਿਸ 'ਚ ਗਾਂਜੇ ਦਾ ਬੂਟਾ ਸੀ। ਹਾਲਾਂਕਿ ਜੋੜੇ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8