ਹਿਮਾਚਲ ਪ੍ਰਦੇਸ਼ ਦੇ ਕੁੱਲੂ, ਲਾਹੌਲ-ਸਪੀਤੀ ''ਚ ਹੋਈ ਤਾਜ਼ਾ ਬਰਫ਼ਬਾਰੀ, ਡਿੱਗਿਆ ਤਾਪਮਾਨ
Tuesday, Oct 10, 2023 - 05:57 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ, ਲਾਹੌਲ-ਸਪੀਤੀ, ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ ਉੱਚਾਈ ਵਾਲੀਆਂ ਥਾਵਾਂ 'ਤੇ ਸੋਮਵਾਰ ਦੀ ਰਾਤ ਬਰਫ਼ਬਾਰੀ ਹੋਈ ਅਤੇ ਹੇਠਲੇ ਪਹਾੜੀ ਖੇਤਰਾਂ ਵਿਚ ਤੇਜ਼ ਮੀਂਹ ਅਤੇ ਗਰਜ ਨਾਲ ਬੌਛਾਰਾਂ ਪਈਆਂ। ਕੁੱਲੂ ਵਿਚ ਪਹਾੜੀ ਰੋਹਤਾਂਗ ਦਰੱਰੇ ਅਤੇ ਸ਼ਿਮਲਾ ਦੇ ਚਾਂਸੇਲ ਵਿਚ ਬਰਫ਼ਬਾਰੀ ਹੋਈ। ਰੋਹਤਾਂਗ ਦਰੱਰਾ ਲਾਹੌਲ-ਸਪੀਤੀ ਜਾਣ ਦਾ ਮੁੱਖ ਰਾਹ ਵੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਬਰਫ਼ਬਾਰੀ ਨਾਲ ਘੱਟ ਤੋਂ ਘੱਟ ਤਾਪਮਾਨ 'ਚ ਗਿਰਾਵਟ ਆਈ ਅਤੇ ਪਿਛਲੇ 24 ਘੰਟਿਆਂ ਵਿਚ ਪਾਰਾ 6 ਤੋਂ 9 ਡਿਗਰੀ ਹੇਠਾਂ ਆ ਗਿਆ।
ਇਹ ਵੀ ਪੜ੍ਹੋ- ਇਜ਼ਰਾਈਲ-ਹਮਾਸ ਯੁੱਧ ਦੌਰਾਨ PM ਮੋਦੀ ਨੇ PM ਨੇਤਨਯਾਹੂ ਨਾਲ ਫੋਨ 'ਤੇ ਕੀਤੀ ਗੱਲ, ਦਵਾਇਆ ਇਹ ਭਰੋਸਾ
ਜਨਜਾਤੀ ਖੇਤਰ ਲਾਹੌਲ-ਸਪੀਤੀ ਦੇ ਕੇਲੋਂਗ ਵਿਚ 1.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਡੀ ਰਾਤ ਰਹੀ। ਉੱਚੀਆਂ ਥਾਵਾਂ 'ਤੇ ਬਰਫ਼ਬਾਰੀ ਦੀ ਪੁਸ਼ਟੀ ਕਰਦਿਆਂ ਮੌਸਮ ਵਿਭਾਗ ਦਫ਼ਤਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ 14 ਅਕਤੂਬਰ ਤੋਂ ਸੂਬੇ ਵਿਚ ਇਕ ਹੋਰ ਪੱਛਮੀ ਗੜਬੜੀ ਹੋਵੇਗੀ, ਜਿਸ ਦੇ ਨਤੀਜੇ ਵਜੋਂ ਉੱਚੀਆਂ ਥਾਵਾਂ 'ਤੇ ਬਰਫ਼ਬਾਰੀ ਅਤੇ ਹੇਠਲੇ ਪਹਾੜਾਂ 'ਤੇ ਮੀਂਹ ਪਵੇਗਾ।
ਇਹ ਵੀ ਪੜ੍ਹੋ- 'ਸਿੰਘ ਦੁਆਰ' ਤਿਆਰ, ਫਰਸ਼ 'ਤੇ ਨੱਕਾਸ਼ੀ ਦਾ ਕੰਮ ਜ਼ੋਰਾਂ 'ਤੇ, ਵੇਖੋ ਰਾਮ ਮੰਦਰ ਨਿਰਮਾਣ ਦੀਆਂ ਤਾਜ਼ਾ ਤਸਵੀਰਾਂ
'ਫ਼ੈਡਰੇਸ਼ਨ ਆਫ਼ ਹਿਮਾਚਲ ਹੋਟਲਜ਼ ਐਂਡ ਰੈਸਟੋਰੈਂਟਸ ਐਸੋਸੀਏਸ਼ਨ' ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਕਿਹਾ ਕਿ ਲੋਕਾਂ 'ਚ ਬਰਫ਼ਬਾਰੀ ਦੇਖਣ ਦਾ ਜਨੂੰਨ ਹੈ ਅਤੇ ਬਰਫ਼ਬਾਰੀ ਨਾਲ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਜ਼ਰੂਰ ਵਧੇਗੀ । ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ 24 ਅਕਤੂਬਰ ਤੋਂ 30 ਅਕਤੂਬਰ ਤੱਕ ਹੋਣ ਵਾਲੇ ਅੰਤਰਰਾਸ਼ਟਰੀ ਕੁੱਲੂ ਦੁਸਹਿਰੇ ਨਾਲ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਸੈਲਾਨੀ ਕੁੱਲੂ ਅਤੇ ਮਨਾਲੀ ਆਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8