ਕਸ਼ਮੀਰ ''ਚ ਬਰਫਬਾਰੀ, ਮੌਸਮ ਹੋਇਆ ਠੰਡਾ

11/16/2019 11:28:28 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਵਿਸ਼ਵ ਮਸ਼ਹੂਰ ਸਕੀ ਰਿਜ਼ਾਰਟ ਗੁਲਮਰਗ ਦੇ ਉਪਰੀ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਬਰਫਬਾਰੀ ਅਤੇ ਮੀਂਹ ਨਾਲ ਮੌਸਮ ਬਹੁਤ ਠੰਡਾ ਹੋ ਗਿਆ ਹੈ। ਉਥੇ ਹੀ ਸੈਰ-ਸਪਾਟਾ ਵਿਭਾਗ ਜੰਮੂ ਦੀ ਡਾਇਰੈਕਟਰ ਦੀਪਿਕਾ ਸ਼ਰਮਾ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਜੰਮੂ-ਕਸ਼ਮੀਰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਟੂਰ ਟ੍ਰੈਵਲ ਏਜੰਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਕੁਦਰਤੀ ਸੁੰਦਰਤਾ ਦੇ ਦਰਮਿਆਨ ਮਨੋਰੰਜਨ, ਸੱਭਿਆਚਾਰਕ, ਚੁਣੌਤੀਪੂਰਨ ਖੇਡਾਂ ਅਤੇ ਧਾਰਮਿਕ ਸੈਰ-ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਹਨ। ਸੈਲਾਨੀਆਂ ਦੀ ਸੁਰੱਖਿਆ ਵਿਭਾਗ ਦੀ ਸਰਵਉੱਚ ਪਹਿਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਮਹੀਨਿਆਂ 'ਚ ਕਰੀਬ 1.36 ਕਰੋੜ ਤੋਂ ਵੱਧ ਸੈਲਾਨੀਆਂ ਨੇ ਇਲਾਕੇ ਦੇ ਟੂਰਿਜ਼ਮ ਸਥਾਨਾਂ ਦਾ ਦੌਰਾ ਕੀਤਾ।
 


KamalJeet Singh

Content Editor

Related News