ਹਿਮਾਚਲ ''ਚ ਬਰਫਬਾਰੀ ਜਾਰੀ, ਠੰਡ ਵੱਧਣ ਕਾਰਨ ਕਿੰਨੌਰ ''ਚ ਸਕੂਲ ਬੰਦ

11/29/2019 12:48:30 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ 'ਚ ਤਾਜ਼ਾ ਬਰਫਬਾਰੀ ਦੇ ਮੱਦੇਨਜ਼ਰ ਕਿੰਨੌਰ ਜ਼ਿਲੇ 'ਚ ਵੀਰਵਾਰ ਤੋਂ ਸਕੂਲ ਬੰਦ ਕਰ ਦਿੱਤੇ ਗਏ ਹਨ। ਬਰਫਬਾਰੀ ਅਤੇ ਬਾਰਿਸ਼ ਤੋਂ ਬਾਅਦ ਸੂਬੇ ਦੇ ਹੋਰ ਹਿੱਸਿਆਂ 'ਚ ਸ਼ੀਤਲਹਿਰ ਦਾ ਪ੍ਰਕੋਪ ਵੱਧ ਗਿਆ ਹੈ। ਮੌਸਮ ਵਿਭਾਗ ਨੇ ਅਨੁਸਾਰ ਸ਼ਿਮਲਾ ਜ਼ਿਲੇ ਦੇ ਕੁਫਰੀ 'ਚ ਤਾਪਮਾਨ ਜ਼ੀਰੋ ਤੋਂ ਹੇਠਾ ਚਲਾ ਗਿਆ ਹੈ। ਸ਼ਿਮਲਾ ਦੇ ਪੁਲਸ ਅਧਿਕਾਰੀ ਓਮਪਤੀ ਜਾਮਵਾਲ ਨੇ ਕਿਹਾ ਹੈ ਕਿ ਕੁਫਰੀ, ਨਾਰਕੰਡਾ ਅਤੇ ਖੜਾਪੱਥਰ 'ਚ ਸਾਰੀ ਰਾਤ ਬਰਫਬਾਰੀ ਹੋਣ ਕਾਰਨ ਚੀਨੀ ਬੰਗਲਾ ਰੋਡ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਮੁੱਖ ਸੜਕਾਂ ਆਵਾਜਾਈ ਲਈ ਖੁੱਲ੍ਹੀਆਂ ਹਨ।

ਕਿੰਨੌਰ ਜ਼ਿਲੇ ਦੇ ਜਨ ਸੰਪਰਕ ਅਧਿਕਾਰੀ ਨਰੇਂਦਰ ਸ਼ਰਮਾ ਨੇ ਦੱਸਿਆ ਹੈ ਕਿ ਜ਼ਿਲੇ ਦੇ ਸਾਰੇ ਸਕੂਲ ਖਰਾਬ ਮੌਸਮ ਦੇ ਕਾਰਨ ਵੀਰਵਾਰ ਨੂੰ ਬੰਦ ਰਹਿਣਗੇ। ਬੁੱਧਵਾਰ ਨੂੰ ਭਾਰੀ ਬਰਫਬਾਰੀ ਤੋਂ ਬਾਅਦ ਕਿੰਨੌਰ ਜ਼ਿਲੇ ਦੇ ਉਪ ਮੰਡਲ ਪੂਹ ਅਤੇ ਕਲਪਾ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਸ਼ਿਮਲਾ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਬਾਰਿਸ਼ ਅਤੇ ਬਰਫਬਾਰੀ ਹੋਈ। ਉਨ੍ਹਾਂ ਨੇ ਦੱਸਿਆ ਹੈ ਕਿ ਗੋਂਦਲਾ 'ਚ 31 ਮਿਮੀ. ਬਰਫਬਾਰੀ ਹੋਈ ਅਤੇ ਸੂਬੇ 'ਚ ਸਭ ਤੋਂ ਵੱਧ 45 ਮਿਮੀ. ਬਾਰਿਸ਼ ਹੋਈ। ਘੱਟੋ ਘੱਟ ਤਾਪਮਾਨ ਇੱਕ ਤੋਂ ਦੋ ਡਿਗਰੀ ਤੱਕ ਘੱਟ ਹੋ ਗਿਆ ਹੈ। ਲਾਹੌਲ-ਸਪਿਤੀ ਜ਼ਿਲੇ ਦੇ ਪ੍ਰਸ਼ਾਸਨਿਕ ਕੇਂਦਰ ਕੇਲੋਂਗ ਦਾ ਤਾਪਮਾਨ ਜ਼ੀਰੋ ਤੋਂ 3.5 ਡਿਗਰੀ ਹੇਠਾ ਆ ਰਿਹਾ ਹੈ ਜੋ ਕਿ ਸੂਬੇ 'ਚ ਸਭ ਤੋਂ ਠੰਡਾ ਖੇਤਰ ਰਿਹਾ ਹੈ। ਸਿੰਘ ਨੇ ਕਿਹਾ ਹੈ ਕਿ ਸੈਲਾਨੀ ਸਥਾਨ ਡਲਹੌਜੀ, ਮਨਾਲੀ ਅਤੇ ਸ਼ਿਮਲਾ 'ਚ ਤਾਮਾਨ ਕ੍ਰਮਵਾਰ 0.8, 1 ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Iqbalkaur

Content Editor

Related News