ਬਰਫਬਾਰੀ ਨੇ ਰੋਕੀ ਹਿਮਾਚਲ ਦੀ ਰਫਤਾਰ, 774 ਸੜਕਾਂ ਬੰਦ

Tuesday, Jan 11, 2022 - 01:29 AM (IST)

ਬਰਫਬਾਰੀ ਨੇ ਰੋਕੀ ਹਿਮਾਚਲ ਦੀ ਰਫਤਾਰ, 774 ਸੜਕਾਂ ਬੰਦ

ਸ਼ਿਮਲਾ/ਜੰਮੂ (ਰਾਜੇਸ਼/ਭਾਸ਼ਾ)– ਬਰਫਬਾਰੀ ਨੇ ਹਿਮਾਚਲ ਦੀ ਰਫਤਾਰ ਰੋਕ ਦਿੱਤੀ ਹੈ। ਸੂਬੇ ’ਚ 2 ਨੈਸ਼ਨਲ ਹਾਈਵੇ ਸਮੇਤ 700 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਹਿਮਾਚਲ ਟ੍ਰਾਂਸਪੋਰਟ ਦੀਆਂ ਬੱਸਾਂ ਅੱਡਿਆਂ ’ਚ ਹੀ ਖੜੀਆਂ ਹਨ ਅਤੇ ਸੂਬੇ ’ਚ 300 ਤੋਂ ਵੱਧ ਰੂਟ ਪ੍ਰਭਾਵਿਤ ਹੋਏ ਹਨ, ਹਾਲਾਂਕਿ ਰੇਲ ਮਾਰਗ ਜਾਰੀ ਹੈ। ਇੰਨਾ ਹੀ ਨਹੀਂ ਬਰਫਬਾਰੀ ਕਾਰਨ 2360 ਟ੍ਰਾਂਸਫਾਰਮਰਾਂ ਦੇ ਬੰਦ ਹੋਣ ਦੇ ਕਾਰਨ ਕਈ ਜਗ੍ਹਾ ਬਿਜਲੀ ਤੇ ਜਲ ਸਪਲਾਈ ਵੀ ਰੁਕ ਗਈ ਹੈ।

ਇਹ ਖ਼ਬਰ ਪੜ੍ਹੋ-  ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ

PunjabKesari


ਉੱਧਰ ਸ਼ਿਮਲਾ ਤੇ ਮਨਾਲੀ ’ਚ ਐਤਵਾਰ ਦੇਰ ਰਾਤ ਭਾਰੀ ਬਰਫਬਾਰੀ ਹੋਈ। ਸ਼ਹਿਰਾਂ ’ਚ 1 ਫੁੱਟ ਤੱਕ ਬਰਫ ਜੰਮ ਚੁੱਕੀ ਸੀ ਜਦਕਿ ਜਾਖੂ ’ਚ 2 ਫੁੱਟ ਤੱਕ ਬਰਫਬਾਰੀ ਹੋਈ। ਉੱਧਰ ਭਰਮੌਰ ਅਤੇ ਖਦਰਾਲਾ ’ਚ 61-61 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ। ਐਤਵਾਰ ਰਾਤ 6 ਸ਼ਹਿਰਾਂ ਦਾ ਪਾਰਾ ਸਿਫਰ ਤੋਂ ਹੇਠਾਂ ਦਰਜ ਕੀਤਾ ਗਿਆ। ਲਾਹੌਲ-ਸਪੀਤੀ ਦੇ ਕੇਲਾਂਗ ’ਚ ਘੱਟੋ-ਘੱਟ ਤਾਪਮਾਨ -6.2 ਡਿਗਰੀ ਰਿਹਾ।

ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News