ਗੁਲਮਰਗ ''ਚ ਕੁੜੀਆਂ ਨੂੰ ਮੁਫ਼ਤ ''ਚ ਸਿਖਾਇਆ ਜਾ ਰਿਹਾ ਸਨੋਅ-ਸਕੀਇੰਗ ਕੋਰਸ
Tuesday, Jan 31, 2023 - 01:46 PM (IST)
ਜੰਮੂ-ਕਸ਼ਮੀਰ: ਸ਼੍ਰੀਨਗਰ ਤੋਂ 56 ਕਿਲੋਮੀਟਰ ਦੂਰ ਅਤੇ ਸ਼ਾਨਦਾਰ ਪੀਰ ਪੰਜਾਲ ਰੇਂਜ ਦੀ ਤਲਹਟੀ 'ਤੇ ਸਥਿਤ ਗੁਲਮਰਗ ਵਿਖੇ ਇਸ ਸਰਦੀਆਂ 'ਚ ਭਾਰੀ ਅਤੇ ਨਿਰਵਿਘਨ ਬਰਫ਼ਬਾਰੀ ਨੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਿਆ ਹੈ। ਇਕ ਸੈਰ-ਸਪਾਟਾ ਸਥਾਨ ਹੋਣ ਦੇ ਨਾਲ-ਨਾਲ ਗੁਲਮਰਗ ਸਾਹਸੀ-ਸਿੱਖੀਆਂ ਲਈ ਵੀ ਪ੍ਰਸਿੱਧ ਹੈ ਕਿਉਂਕਿ ਇਹ ਸਰਦੀਆਂ ਦੀਆਂ ਖੇਡਾਂ ਲਈ ਵੀ ਜਾਣਿਆ ਜਾਂਦਾ ਹੈ। ਸਕਾਈਅਰਜ਼ ਅਤੇ ਖੇਤਰ ਦੇ ਹੋਰ ਸਰਦੀਆਂ ਦੇ ਖੇਡ ਪ੍ਰੇਮੀ ਇਸ ਸਰਦੀਆਂ ਵਿਚ ਬਰਫ਼ਬਾਰੀ ਤੋਂ ਖੁਸ਼ ਹਨ ਅਤੇ ਗੁਲਮਰਗ ਦੀਆਂ ਬਰਫ਼ੀਲੀਆਂ ਵਾਦੀਆਂ ਵਿਚ ਸਕੀਇੰਗ ਕਰਨਾ ਇਕ ਆਮ ਦ੍ਰਿਸ਼ ਬਣ ਗਿਆ ਹੈ।
ਇਹ ਵੀ ਪੜ੍ਹੋ- ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'
ਹਾਲ ਹੀ 'ਚ ਯੁਵਕ ਸੇਵਾ ਸਪੋਰਟਸ ਸ਼੍ਰੀਨਗਰ ਨੇ ਗੁਲਮਰਗ 'ਚ ਕੁੜੀਆਂ ਲਈ ਸਕੀਇੰਗ ਕੋਰਸ ਸ਼ੁਰੂ ਕੀਤਾ ਹੈ, ਜਿਸ 'ਚ ਸ਼੍ਰੀਨਗਰ ਦੀਆਂ ਘੱਟੋ-ਘੱਟ ਚਾਲੀ ਕੁੜੀਆਂ ਨੇ ਭਾਗ ਲਿਆ। ਇਹ ਸਨੋਅ-ਸਕੀਇੰਗ ਕੋਰਸ ਕੁੜੀਆਂ ਲਈ ਮੁਫ਼ਤ ਕਰਵਾਇਆ ਜਾ ਰਿਹਾ ਹੈ। ਸਨੋਅ-ਸਕੀਇੰਗ ਕੋਰਸ ਦੇ ਇੰਚਾਰਜ ਮੁਜ਼ਾਮਿਲ ਅਹਿਮਦ ਡਾਰ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਕੁੜੀਆਂ ਕੋਰਸ 'ਚ ਸ਼ਾਮਲ ਹੋਈਆਂ ਹਨ ਅਤੇ ਉਨ੍ਹਾਂ ਨੂੰ ਸਕੀਇੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਯੁਵਕ ਸੇਵਾ ਖੇਡ ਵਿਭਾਗ ਪਿਛਲੇ ਪੰਜਾਹ ਸਾਲਾਂ ਤੋਂ ਗੁਲਮਰਗ ਦੀਆਂ ਬਰਫ਼ ਨਾਲ ਭਰੀਆਂ ਪਿੱਚਾਂ 'ਤੇ ਸਕੀਇੰਗ ਮੁਕਾਬਲੇ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਸਕੀਇੰਗ ਲਈ ਅਨੁਕੂਲ ਮਾਹੌਲ ਹੈ ਅਤੇ ਅਸੀਂ ਇਸਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਖਾਉਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਛੱਤ ਤੋਂ ਟਪਕਿਆ ਪਾਣੀ, ਸਹੂਲਤਾਂ ਤੋਂ ਸੱਖਣੀ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਏਅਰਲਾਈਨਜ਼
ਸਿਖਲਾਈ ਲੈ ਰਹੀ ਇਕ ਕੁੜੀ ਨੇ ਕਿਹਾ ਕਿ ਅਸੀਂ ਸਾਰੇ ਇਕ ਵਿਸ਼ਵ-ਪ੍ਰਸਿੱਧ ਸੈਰ-ਸਪਾਟਾ ਸਥਾਨ 'ਤੇ ਸਨੋ-ਸਕੀਇੰਗ ਸਿੱਖ ਕੇ ਬਹੁਤ ਖੁਸ਼ ਹਾਂ ਅਤੇ ਕੋਰਸ ਨੂੰ ਪੂਰਾ ਕਰਨ ਦੀ ਉਮੀਦ ਕਰਦੇ ਹਾਂ। ਇਸ ਦੇ ਨਾਲ ਕੁੜੀਆਂ ਨੇ ਇਸ ਉਪਰਾਲੇ ਦਾ ਸਵਾਗਤ ਵੀ ਕੀਤਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।