ਨੌਜਵਾਨਾਂ ਦੀਆਂ ਨੌਕਰੀਆਂ ਖੋਹਣਾ ਮੋਦੀ ਸਰਕਾਰ ਨੂੰ ਪਵੇਗਾ ਮਹਿੰਗਾ : ਰਾਹੁਲ

05/28/2022 5:32:56 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਦੀਆਂ ਨੌਕਰੀਆਂ ਖੋਹ ਰਹੀ ਹੈ ਅਤੇ ਇਹ ਕੰਮ ਉਸ ਨੂੰ ਮਹਿੰਗਾ ਪਵੇਗਾ। ਰਾਹੁਲ ਗਾਂਧੀ ਨੇ ਕਿਹਾ, “ਮੋਦੀ ਸਰਕਾਰ ਨਵੀਆਂ ਨੌਕਰੀਆਂ ਨਹੀਂ ਦੇ ਰਹੀ ਪਰ ਬਚੀਆਂ ਨੌਕਰੀਆਂ ਨੂੰ ਖੋਹਣ ਦੇ ਸਮਰੱਥ ਹੈ। ਯਾਦ ਰੱਖੋ ਇਹੀ ਨੌਜਵਾਨ ਤੁਹਾਡੀ ਸੱਤਾ ਦੇ ਹੰਕਾਰ ਨੂੰ ਤੋੜ ਦੇਵੇਗਾ। ਉਨ੍ਹਾਂ ਦਾ ਭਵਿੱਖ ਬਰਬਾਦ ਕਰਨਾ ਇਸ ਸਰਕਾਰ ਨੂੰ ਮਹਿੰਗਾ ਪਵੇਗਾ।’’

PunjabKesari

ਇਸ ਦੇ ਨਾਲ ਹੀ ਰਾਹੁਲ ਨੇ ਇਕ ਖ਼ਬਰ ਪੋਸਟ ਕੀਤੀ ਹੈ, ਜਿਸ ਵਿਚ ਲਿਖਿਆ ਹੈ ਕਿ ਰੇਲਵੇ ਵਿਚ 90,000 ਅਹੁਦਿਆਂ 'ਤੇ ਨੌਕਰੀ ਮਿਲਣ ਦੀ ਸੰਭਾਵਨਾ ਖਤਮ ਹੋ ਗਈ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਇਸ ਮੁੱਦੇ 'ਤੇ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ, 'ਬੇਰੁਜ਼ਗਾਰੀ ਨੇ 45 ਸਾਲਾਂ ਦਾ ਰਿਕਾਰਡ ਤੋੜਿਆ, ਕਰੋੜਾਂ ਨੇ ਰੁਜ਼ਗਾਰ ਦੀ ਉਮੀਦ ਛੱਡ ਦਿੱਤੀ, ਹੁਣ ਰੇਲਵੇ 'ਚ 50 ਫੀਸਦੀ ਨੌਕਰੀਆਂ ਹਮੇਸ਼ਾ ਲਈ ਖਤਮ ਹੋ ਗਈਆਂ ਹਨ। 91,629 ਅਹੁਦਿਆਂ 'ਤੇ ਹੁਣ ਕਦੇ ਭਰਤੀ ਨਹੀਂ ਕੀਤੀ ਗਈ। ਪਿੰਡ ਤੋਂ ਸ਼ਹਿਰ ਤੱਕ ਨੌਜਵਾਨ ਰੇਲਵੇ ਅਤੇ ਫੌਜ ਵਿਚ ਭਰਤੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਪਰ ਮੋਦੀ ਸਰਕਾਰ ਵਿਚ ਭਰਤੀ ਅਤੇ ਉਮੀਦ ਦੋਵੇਂ ਹੀ ਖਤਮ ਹੋ ਗਏ ਹਨ।


Tanu

Content Editor

Related News