ਸੱਪ ਨੇ ਡੱਸਿਆ ਤਾਂ ਗੁੱਸਾਏ ਸ਼ਖਸ ਨੇ ਸੱਪ ਨੂੰ ਚਬਾਇਆ, ਮੌਤ
Monday, May 06, 2019 - 12:33 PM (IST)
ਮਹਿਸਾਗਰ— ਗੁਜਰਾਤ ਦੇ ਮਹਿਸਾਗਰ ਜ਼ਿਲੇ 'ਚ ਇਕ ਅਜੀਬ ਘਟਨਾ ਦੇਖਣ ਨੂੰ ਮਿਲੀ। ਇੱਥੇ ਇਕ ਵਿਅਕਤੀ ਨੂੰ ਸੱਪ ਨੇ ਡੱਸ ਲਿਆ ਤਾਂ ਗੁੱਸਾਏ ਸ਼ਖਸ ਨੇ ਉਲਟਾ ਸੱਪ ਨੂੰ ਚੱਬਾ ਦਿੱਤਾ। ਇੰਨਾ ਹੀ ਨਹੀਂ ਉਸ ਨੇ ਸੱਪ ਨੂੰ ਖਾਣ ਦੀ ਵੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲੇ ਵਿਅਕਤੀ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਪਿੰਡ ਵਾਲਿਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ 70 ਸਾਲਾ ਪਰਵਤ ਗਾਲਾ ਬਰੀਆ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ। ਉਦੋਂ ਉਸ ਨੂੰ ਇਕ ਸੱਪ ਨੇ ਡੱਸ ਲਿਆ। ਇਸ ਦੌਰਾਨ ਗੁੱਸਾਏ ਪਰਵਤ ਨੇ ਸੱਪ ਨੂੰ ਫੜ ਲਿਆ ਅਤੇ ਦੰਦਾਂ ਨਾਲ ਚਬਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਕੁਝ ਦੇਰ ਬਾਅਦ ਹੀ ਉਹ ਬੇਹੋਸ਼ ਹੋ ਗਿਆ। ਉੱਥੇ ਹੀ ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸੱਪ ਨੂੰ ਸਾੜ ਦਿੱਤਾ।
