ਹੈਰਾਨੀਜਨਕ! ਨੌਜਵਾਨ ਦਾ ਜਾਨੀ ਦੁਸ਼ਮਣ ਬਣਿਆ ਸੱਪ, 15 ਦਿਨਾਂ ’ਚ ਡੰਗ ਚੁੱਕੈ 8 ਵਾਰ

Sunday, Sep 25, 2022 - 01:36 PM (IST)

ਹੈਰਾਨੀਜਨਕ! ਨੌਜਵਾਨ ਦਾ ਜਾਨੀ ਦੁਸ਼ਮਣ ਬਣਿਆ ਸੱਪ, 15 ਦਿਨਾਂ ’ਚ ਡੰਗ ਚੁੱਕੈ 8 ਵਾਰ

ਆਗਰਾ– ਤੁਸੀਂ ਨਾਗ-ਨਾਗਿਨ ਦੇ ਬਦਲੇ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਕਈ ਅਜਿਹੇ ਕਿੱਸੇ ਵੀ ਸਾਹਮਣੇ ਆਏ ਹਨ ਜਦੋਂ ਨਾਗ-ਨਾਗਿਨ ਦੇ ਜੋੜੇ ਵਿਚੋਂ ਕਿਸੇ ਇਕ ਨੂੰ ਮਾਰ ਦੇਣ ’ਤੇ ਦੂਸਰਾ ਸਾਥੀ ਉਸ ਇਨਸਾਨ ਦੇ ਪਿੱਛੇ ਪੈ ਜਾਂਦਾ ਹੈ। ਅਜਿਹਾ ਹੀ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਵਿਚ 20 ਸਾਲਾ ਨੌਜਵਾਨ ਰਜਤ ਚਾਹਰ ਨਾਲ ਹੋ ਰਿਹਾ ਹੈ। ਦਰਅਸਲ, ਇਕ ਖਤਰਨਾਕ ਸੱਪ ਰਜਤ ਦਾ ਜਾਨੀ ਦੁਸ਼ਮਣ ਬਣ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ, ਪਿਛਲੇ 15 ਦਿਨਾਂ ਵਿਚ ਇਹ ਸੱਪ ਨੌਜਵਾਨ ਨੂੰ ਲਗਭਗ 8 ਵਾਰ ਡੰਗ ਮਾਰ ਚੁੱਕਾ ਹੈ।

ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ

ਰਿਪੋਰਟ ਮੁਤਾਬਕ, ਇਸ ਸੱਪ ਨੇ ਪਹਿਲੀ ਵਾਰ ਰਜਤ ਨੂੰ 6 ਸਤੰਬਰ ਨੂੰ ਉਸ ਸਮੇਂ ਡੰਗਿਆ ਸੀ ਜਦੋਂ ਉਹ ਰਾਤ ਨੂੰ ਘਰ ਦੇ ਬਾਹਰ ਸੈਰ ਕਰ ਰਿਹਾ ਸੀ। ਉਸੇ ਸਮੇਂ ਉਸਦੇ ਖੱਬੇ ਪੈਰ ’ਤੇ ਸੱਪ ਲੜ ਗਿਆ। ਰਜਤ ਨੇ ਰੌਲਾ ਪਾਇਆ ਅਤੇ ਉਸਨੇ ਸੱਪ ਨੂੰ ਭੱਜਦੇ ਵੀ ਦੇਖਿਆ। ਇਸ ਤੋਂ ਬਾਅਦ ਰਜਤ ਦਾ ਦੇਸੀ ਇਲਾਜ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਉਸਨੂੰ ਐੱਸ. ਐੱਨ. ਮੈਡੀਕਲ ਕਾਲਜ ਲਿਜਾਇਆ ਗਿਆ। 4 ਘੰਟੇ ਬਾਅਦ ਉਸਨੂੰ ਘਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ 11 ਸਤੰਬਰ ਨੂੰ ਜਦੋਂ ਉਹ ਕਮਰੇ ਵਿਚ ਸੁੱਤਾ ਪਿਆ ਸੀ ਤਾਂ ਸੱਪ ਨੇ ਉਸਨੂੰ ਫਿਰ ਤੋਂ ਡੰਗ ਮਾਰਿਆ।

ਇਹ ਵੀ ਪੜ੍ਹੋ- ਹੁਣ WhatsApp ’ਤੇ ਭੇਜੇ ਹੋਏ ਮੈਸੇਜ ਨੂੰ ਵੀ ਕਰ ਸਕੋਗੇ ਐਡਿਟ, ਇੰਝ ਕੰਮ ਕਰੇਗਾ ਫੀਚਰ

ਸੱਪ ਦੇ ਵਾਰ-ਵਾਰ ਡੰਗਣ ਕਾਰਨ ਰਜਤ ਅਤੇ ਉਸਦਾ ਪਰਿਵਾਰ ਡਰਿਆ ਹੋਇਆ ਹੈ। ਰਜਤ ਇੰਨਾ ਡਰਿਆ ਹੋਇਆ ਹੈ ਕਿ ਉਹ ਡਰ ਕਾਰਨ ਕਿਤੇ ਵੀ ਘਰ ਤੋਂ ਬਾਹਰ ਨਹੀਂ ਜਾ ਰਿਹਾ ਹੈ। ਉਥੇ ਪਿੰਡ ਦੇ ਲੋਕ ਇਸ ਘਟਨਾ ਤੋਂ ਹੈਰਾਨ ਹਨ। ਪਿੰਡ ਵਿਚ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿੰਡ ’ਚ ਭਾਰੀ ਗਿਣਤੀ ਵਿਚ ਲੋਕ ਰਜਤ ਚਾਹਰ ਦਾ ਹਾਲ-ਚਾਲ ਜਾਣਨ ਲਈ ਉਸਦੇ ਘਰ ਪਹੁੰਚ ਰਹੇ ਹਨ। ਪਿੰਡ ਦੇ ਨਾਲ-ਨਾਲ ਪੂਰੇ ਖੇਤਰ ਵਿਚ ਵੀ ਇਹ ਖਬਰ ਅੱਗ ਵਾਂਗ ਫੈਲ ਗਈ ਹੈ।

ਇਹ ਵੀ ਪੜ੍ਹੋ- YouTube ਤੋਂ ਹੋਵੇਗੀ ਬੰਪਰ ਕਮਾਈ! ਕੰਪਨੀ ਕਰ ਰਹੀ ਵੱਡੀ ਤਿਆਰੀ


author

Rakesh

Content Editor

Related News