ਸਮ੍ਰਿਤੀ ਈਰਾਨੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਚੁਣੌਤੀ

Sunday, Sep 20, 2015 - 03:01 PM (IST)

 
ਅਮੇਠੀ- ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ''ਤੇ ਹਮਲਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਅਮੇਠੀ ਦੌਰੇ ਤੋਂ ਪ੍ਰੇਸ਼ਾਨ ਹੋ ਕੇ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਰਹੇ ਹਨ ਪਰ ਉਹ ਹਮੇਸ਼ਾ ਅਮੇਠੀ ਦੀ ਆਵਾਜ਼ ਚੁੱਕਦੀ ਰਹੇਗੀ, ਜੇਕਰ ਰਾਹੁਲ ਅਤੇ ਉਸ ਦੀ ਪਾਰਟੀ ''ਚ ਹਿੰਮਤ ਹੈ ਤਾਂ ਉਸ ਨੂੰ ਸੀਖਾਂ ਪਿਛੇ ਕਰਵਾ ਕੇ ਦੱਸਣ। ਸਮ੍ਰਿਤੀ ਨੇ ਅਮੇਠੀ ਦੇ ਗੁੰਗਵਾਜ ਪਿੰਡ ''ਚ ਸਥਿਤ ਸ਼ਿਵਦੁਲਾਰੀ ਮਹਿਲਾ ਯੂਨੀਵਰਸਿਟੀ ਕੰਪਲੈਕਸ ''ਚ ਆਯੋਜਿਤ ਬੂਟੇ ਲਗਾਉਣ ਦੇ ਪ੍ਰੋਗਰਾਮ ''ਚ ਕਿਹਾ,'''' ਕੁਝ ਲੋਕ ਮੇਰੇ ਅਮੇਠੀ ਦੇ ਦੌਰੇ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਕੱਲ ਸ਼ਾਮ ਮੇਰੇ ਦਿੱਲੀ ਸਥਿਤ ਰਿਹਾਇਸ਼ ''ਤੇ ਇਕ ਵਕੀਲ ਸਾਬ੍ਹ ਆਏ ਸਨ ਪਰ ਉਸ ਸਮੇਂ ਮੈਂ ਇਕ ਬੈਠਕ ''ਚ ਰੁੱਝੀ ਹੋਈ ਸੀ। 
ਉਨ੍ਹਾਂ ਨੇ ਇਕ ਨੋਟਿਸ ਦਿੱਤਾ ਕਿ ਜੇਕਰ ਤੁਸੀਂ ਅਮੇਠੀ ਜਾ ਕੇ ਰਾਹੁਲ ਗਾਂਧੀ ਜਾਂ ਨਹਿਰੂ ਗਾਂਧੀ ਦੇ ਪਰਿਵਾਰ ਵਿਰੁੱਧ ਕੋਈ ਟਿੱਪਣੀ ਕੀਤੀ ਤਾਂ ਮੈਂ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗਾ।'''' ਪਿਛਲੀ ਲੋਕ ਸਭਾ ਚੋਣ ''ਚ ਅਮੇਠੀ ਤੋਂ ਰਾਹੁਲ ਨੂੰ ਸਖਤ ਟੱਕਰ ਦੇਣ ਵਾਲੀ ਸਮ੍ਰਿਤੀ ਨੇ ਕਿਹਾ,'''' ਜੇਕਰ ਕਾਂਗਰਸ ਜਾਂ ਰਾਹੁਲ ਇਸ ਦੇਸ਼ ਦੀ ਨਾਰੀ ਨੂੰ ਅਬਲਾ ਸਮਝਦੇ ਹਨ ਤਾਂ ਭੁੱਲ ਜਾਣ, ਮੈਂ ਇਸ ਨਾਲ ਡਰਨ ਵਾਲੀ ਨਹੀਂ ਹਾਂ। ਹੁਣ ਅਮੇਠੀ ''ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ, ਕਿਉਂਕਿ ਮੈਂ ਅਮੇਠੀ ਦੀ ਆਵਾਜ਼ ਚੁੱਕਾਂਗੀ, ਜੇਕਰ ਰਾਹੁਲ ਅਤੇ ਕਾਂਗਰਸ ''ਚ ਹਿੰਮਤ ਹੈ ਤਾਂ ਮੈਨੂੰ ਸੀਖਾਂ ਪਿਛੇ ਕਰਵਾ ਕੇ ਦੱਸਣ।'''' ਨਹਿਰੂ-ਗਾਂਧੀ ਪਰਿਵਾਰ ਦੇ ਗੜ੍ਹ ''ਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ''ਚ ਰੁੱਝੀ ਕੇਂਦਰੀ ਮੰਤਰੀ ਨੇ ਕਿਹਾ ਕਿ ਅਮੇਠੀ ''ਚ ਗਰੀਬ ਤੋਂ ਗਰੀਬ ਪਰਿਵਾਰ ਹਨ, ਉਨ੍ਹਾਂ ਦੀ ਸਿਹਤ ਦੇ ਵਿਸ਼ੇ ''ਚ ਚਿੰਤਾ ਤਾਂ ਹੁੰਦੀ ਹੈ ਪਰ ਕੋਈ ਹੱਲ ਨਹੀਂ ਨਿਕਲਦਾ। ਉਸ ਨੇ ਕਿਹਾ,'''' ਅਮੇਠੀ ਨਾਲ ਮੈਂ ਜੋ ਰਿਸ਼ਤਾ ਬਣਾਇਆ ਹੈ ਉਸ ਨੂੰ ਹਮੇਸ਼ਾ ਨਿਭਾਉਂਦੀ ਰਹਾਂਗੀ।'''' ਪ੍ਰੋਗਰਾਮ ਵਾਲੀ ਥਾਂ ''ਤੇ ਖੇਤਰੀ ਸੰਸਦੀ ਮੈਂਬਰ ਰਾਹੁਲ ਗਾਂਧੀ ਦੇ ਵਿਰੋਧ ''ਚ ਲਿਖੇ ਨਾਅਰੇ ਵਾਲੇ ਬੈਨਰ ਵੀ ਲਗਾਏ ਗਏ ਸਨ, ਜਿਨ੍ਹਾਂ ਨੂੰ ਕੁਝ ਦੇਰ ਬਾਅਦ ਹਟਾ ਲਿਆ ਗਿਆ ਸੀ।  

 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News