ਸਿਗਰਟਨੋਸ਼ੀ ਦੀ ਆਦਤ ਤੁਹਾਨੂੰ ਛੋਟੀ ਉਮਰੇ ਹੀ ਬਣਾ ਦੇਵੇਗੀ 'ਬੁੱਢਾ'

Saturday, Jan 19, 2019 - 11:26 PM (IST)

ਸਿਗਰਟਨੋਸ਼ੀ ਦੀ ਆਦਤ ਤੁਹਾਨੂੰ ਛੋਟੀ ਉਮਰੇ ਹੀ ਬਣਾ ਦੇਵੇਗੀ 'ਬੁੱਢਾ'

ਨਵੀਂ ਦਿੱਲੀ(ਇੰਟ.)— ਸਿਗਰਟਨੋਸ਼ੀ ਦੀ ਆਦਤ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਤੱਕ ਨੂੰ ਸੱਦਾ ਦਿੰਦੀ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦੀ ਹੈ, ਜਿਸ 'ਚੋਂ ਇਕ ਉਮਰ ਨੂੰ ਘੱਟ ਕਰਨਾ ਵੀ ਹੈ। ਹੁਣ ਇਕ ਹਾਲ ਹੀ ਦੀ ਸਟੱਡੀ 'ਚ ਸਾਹਮਣੇ ਆਇਆ ਹੈ ਕਿ ਸਮੋਕਿੰਗ ਨਾ ਸਿਰਫ ਉਮਰ ਘੱਟ ਕਰਦੀ ਹੈ ਸਗੋਂ ਵਿਅਕਤੀ ਨੂੰ 20 ਸਾਲ ਛੇਤੀ ਬੁੱਢਾ ਵੀ ਕਰ ਦਿੰਦੀ ਹੈ। ਮਤਲਬ ਸਮੋਕਿੰਗ ਕਰਨ ਵਾਲੇ ਨੌਜਵਾਨ ਦੀ ਉਮਰ 20 ਹੈ ਤਾਂ ਉਸਦੀ ਕ੍ਰਾਨਲਾਜੀਕਲ ਏਜ ਕਿਸੇ 40 ਸਾਲ ਦੇ ਵਿਅਕਤੀ ਵਾਂਗ ਹੋ ਸਕਦੀ ਹੈ।

ਮਨੁੱਖੀ ਸਰੀਰ ਦੀ ਦੋ ਤਰ੍ਹਾਂ ਦੀ ਉਮਰ ਹੁੰਦੀ ਹੈ, ਪਹਿਲੀ ਤਾਂ ਕ੍ਰਾਨਲਾਜੀਕਲ ਅਤੇ ਦੂਜੀ ਬਾਇਓਲਾਜੀਕਲ। ਕ੍ਰਾਨਲਾਜੀਕਲ ਏਜ ਉਹ ਹੈ ਜੋ ਵਿਅਕਤੀ ਦੇ ਜਨਮ ਤੋਂ ਗਿਣੀ ਜਾਂਦੀ ਹੈ, ਉਥੇ ਹੀ ਵਿਅਕਤੀ ਕਿਸ ਉਮਰ ਦਾ ਦਿਖਾਈ ਦਿੰਦਾ ਹੈ, ਇਹ ਬਾਇਓਲਾਜੀਕਲ ਏਜ 'ਚ ਗਿਣਿਆ ਜਾਂਦਾ ਹੈ। ਸਾਇੰਟੀਫਿਕ ਰਿਪੋਰਟ 'ਚ ਜਾਰੀ ਹੋਈ ਸਟੱਡੀ ਮੁਤਾਬਕ ਸਮੋਕਿੰਗ ਦੇ ਨੁਕਸਾਨ ਨੂੰ ਲੈ ਕੇ 1,49,000 ਅਡਲਟਸ ਦਾ ਬਲੱਡ ਟੈਸਟ ਕੀਤਾ ਗਿਆ। ਇਸ ਤੋਂ ਇਹ ਸਾਹਮਣੇ ਆਇਆ ਕਿ ਸਮੋਕਿੰਗ ਕਰਨ ਵਾਲੇ ਨੌਜਵਾਨਾਂ ਦੀ ਕ੍ਰਾਨਲਾਜੀਕਲ ਉਮਰ ਉਨ੍ਹਾਂ ਤੋਂ ਏਜ 'ਚ ਡਬਲ ਵਾਲੇ ਨਾਨ ਸਮੋਕਰਸ ਲੋਕਾਂ ਦੇ ਬਰਾਬਰ ਹੈ। ਉਥੇ ਹੀ ਸਮੋਕਿੰਗ ਨਾ ਕਰਨ ਵਾਲਿਆਂ ਦੀ ਕ੍ਰਾਨਲਾਜੀਕਲ ਏਜ ਉਨ੍ਹਾਂ ਦੇ ਜਨਮ ਦੇ ਸਮੇਂ ਮੁਤਾਬਕ ਸਹੀ ਪਾਈ ਗਈ। ਸਟੱਡੀ 'ਚ 10 'ਚੋਂ 7 ਅਜਿਹੇ ਸਮੋਕਰਸ ਜਿਨ੍ਹਾਂ ਦੀ ਉਮਰ 30 ਤੋਂ ਘੱਟ ਸੀ, ਉਨ੍ਹਾਂ ਦੀ ਕ੍ਰਾਨਲਾਜੀਕਲ ਏਜ 31 ਤੋਂ 40 ਜਾਂ 41 ਤੋਂ 50 ਦਰਮਿਆਨ ਪਾਈ ਗਈ। ਉਥੇ ਹੀ 62 ਫੀਸਦੀ ਨਾਲ ਸਮੋਕਰਸ ਦੀ ਉਮਰ ਸਹੀ ਪਾਈ ਗਈ।

ਸਟੱਡੀ 'ਚ ਸ਼ਾਮਲ ਕੁਲ ਲੋਕਾਂ 'ਚੋਂ 49000 ਲੋਕ ਸਮੋਕਰਸ ਸਨ ਅਤੇ ਉਨ੍ਹਾਂ ਦੀ ਐਵਰੇਜ ਏਜ 53 ਪਾਈ ਗਈ, ਜੋ ਚਿੰਤਾ ਦਾ ਵਿਸ਼ਾ ਹੈ। ਸਿਗਰਟਨੋਸ਼ੀ ਅਜਿਹੀ ਜਾਨਲੇਵਾ ਆਦਤ ਹੈ, ਜਿਸ ਤੋਂ ਛੁਟਕਾਰਾ ਪਾਉਣਾ ਨਾ ਸਿਰਫ ਮੁਸ਼ਕਲ ਹੈ ਸਗੋਂ ਇਸ ਆਦਤ ਨੂੰ ਛੱਡਣਾ ਹਰ ਕਿਸੇ ਦੇ ਵੱਸ 'ਚ ਨਹੀਂ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਇਸ ਆਦਤ ਨੂੰ ਛੱਡਣਾ ਅਸੰਭਵ ਨਹੀਂ ਹੈ। ਆਯੁਰਵੈਦਿਕ ਉਪਾਅ ਦੀ ਮਦਦ ਨਾਲ ਤੁਸੀਂ ਸਿਗਰਟਨੋਸ਼ੀ ਦੀ ਆਦਤ ਨੂੰ ਨਾ ਸਿਰਫ ਛੱਡ ਸਕਦੇ ਹੋ, ਸਗੋਂ ਇਸਦਾ ਅਸਰ ਤੁਹਾਨੂੰ ਤੁਰੰਤ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।


author

Baljit Singh

Content Editor

Related News