ਵਿਅਕਤੀਗਤ ਸੰਪਰਕ, ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹੈ ਸਮਾਰਟਫੋਨ: ਸਰਵੇ

Tuesday, Dec 14, 2021 - 08:31 PM (IST)

ਨਵੀਂ ਦਿੱਲੀ - ਸਮਾਰਟਫੋਨ ਅੱਜ ਦੀ ਦੁਨੀਆ 'ਚ ਜ਼ਰੂਰਤ ਬਣ ਗਿਆ ਹੈ ਪਰ ਇਸ ਦਾ ਅਸਰ ਨਿੱਜੀ ਸੰਚਾਰ ਅਤੇ ਰਿਸ਼ਤਿਆਂ 'ਤੇ ਵੀ ਪੈ ਰਿਹਾ ਹੈ। ਸਮਾਰਟਫੋਨ ਕੰਪਨੀ ਵੀਵੋ ਦੁਆਰਾ ਕੀਤੇ ਗਏ ਇੱਕ ਸਰਵੇਖਣ ਵਲੋਂ ਇਹ ਸੱਚਾਈ ਸਾਹਮਣੇ ਆਈ ਹੈ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਬਹੁਤ ਸਾਰੇ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਉਨ੍ਹਾਂ  ਵੱਲੋਂ ਸਮਾਰਟਫੋਨ ਦੇ ਬਹੁਤ ਜ਼ਿਆਦਾ ਇਸਤੇਮਾਲ ਕਰਨ ਦੀ ਵਜ੍ਹਾ ਨਾਲ ਬੱਚਿਆਂ ਦੇ ਨਾਲ ਉਨ੍ਹਾਂ ਦੇ ਸਬੰਧਾਂ 'ਤੇ ਅਸਰ ਪਿਆ ਹੈ। ਵੀਵੋ ਨੇ ਆਪਣੀ ‘ਸਮਾਰਟਫੋਨ ਦਾ ਮਨੁੱਖ ਸਬੰਧਾਂ 'ਤੇ ਪ੍ਰਭਾਵ-2021' ਰਿਪੋਰਟ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੋਨਾਂ ਦੁਆਰਾ ਮੋਬਾਈਲ ਸਮੱਗਰੀਆਂ ਦੇ ਬਹੁਤ ਜ਼ਿਆਦਾ ਵਰਤੋ ਕਾਰਨ ਬੱਚਿਆਂ 'ਤੇ ਵਿਵਹਾਰਕ ਪ੍ਰਭਾਵ 'ਤੇ ਗੌਰ ਕੀਤਾ ਹੈ।

ਇਹ ਵੀ ਪੜ੍ਹੋ - ਚੀਨ 'ਚ ਸਾਹਮਣੇ ਆਇਆ ਓਮੀਕਰੋਨ ਦਾ ਦੂਜਾ ਮਾਮਲਾ

ਸਰਵੇਖਣ ਸਾਈਬਰ ਮੀਡੀਆ ਰਿਸਰਚ (ਸੀ.ਐੱਮ.ਆਰ.) ਦੀ ਮਦਦ ਨਾਲ ਕੀਤਾ ਗਿਆ ਸੀ ਅਤੇ ਇਸ ਵਿੱਚ ਬੇਂਗਲੁਰੂ, ਹੈਦਰਾਬਾਦ, ਅਹਿਮਦਾਬਾਦ ਅਤੇ ਪੁਣੇ ਸਮੇਤ ਅੱਠ ਪ੍ਰਮੁੱਖ ਸ਼ਹਿਰਾਂ ਵਿੱਚ 1,100 ਲੋਕਾਂ ਨੇ ਸਵਾਲਾਂ ਦੇ ਜਵਾਬ ਦਿੱਤੇ। ਅਧਿਐਨ ਅਨੁਸਾਰ, 74 ਫ਼ੀਸਦੀ ਭਾਰਤੀ ਮਾਤਾ-ਪਿਤਾ (ਉੱਤਰਦਾਤਾਵਾਂ) ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਸੰਭਵ ਹੈ ਕਿ ਸਮਾਰਟਫੋਨ ਕਾਰਨ ਉਨ੍ਹਾਂ ਦੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਸੰਬੰਧ ਖ਼ਰਾਬ ਹੋਏ ਹੋਣ। ਲੱਗਭੱਗ 75 ਫ਼ੀਸਦੀ ਲੋਕਾਂ ਨੇ ਸਵੀਕਾਰ ਕੀਤਾ ਕਿ ਸਮਾਰਟਫੋਨ ਦੀ ਵਜ੍ਹਾ ਨਾਲ ਉਨ੍ਹਾਂ ਦਾ ਧਿਆਨ ਭਟਕਿਆ ਅਤੇ ਆਪਣੇ ਨਾਲ ਆਪਣੇ ਬੱਚਿਆਂ ਦੇ ਹੋਣ ਦੇ ਬਾਵਜੂਦ ਉਹ ਉਨ੍ਹਾਂ 'ਤੇ ਧਿਆਨ ਨਹੀਂ ਦੇ ਰਹੇ ਸਨ। 

ਲੱਗਭੱਗ 69 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ​ਹੈ ਕਿ ਜਦੋਂ ਉਹ ਆਪਣੇ ਸਮਾਰਟਫੋਨ ਵਿੱਚ ਡੂਬੇ ਰਹਿੰਦੇ ਹਨ, ਤਾਂ ਆਪਣੇ ਬੱਚਿਆਂ ਅਤੇ ਲੋਕਾਂ 'ਤੇ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ ਜਦੋਂ ਕਿ 74 ਫ਼ੀਸਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਕੁੱਝ ਪੁੱਛਦੇ ਹਨ, ਤਾਂ ਉਹ ਚਿੜ ਜਾਂਦੇ ਹਨ। ਸਰਵੇਖਣ ਅਨੁਸਾਰ, (ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ) ਸਮਾਰਟਫੋਨ 'ਤੇ ਬਿਤਾਇਆ ਜਾਣ ਵਾਲਾ ਔਸਤ ਦੈਨਿਕ ਸਮਾਂ ਖ਼ਤਰਨਾਕ ਪੱਧਰ 'ਤੇ ਬਣਿਆ ਹੋਇਆ ਹੈ। ਕੋਵਿਡ ਤੋਂ ਪਹਿਲਾਂ ਦੇ ਸਮੇਂ ਦੀ ਤੁਲਨਾ ਵਿੱਚ ਸਮਾਰਟਫੋਨ 'ਤੇ ਬਿਤਾਏ ਜਾਣ ਵਾਲੇ ਸਮੇਂ (4.94 ਘੰਟੇ) ਵਿੱਚ 32 ਫ਼ੀਸਦੀ ਦਾ ਵਾਧਾ (6.5 ਘੰਟੇ) ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News