ਚੱਪਲ ਚੋਰੀ ਹੋਈ ਤਾਂ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਸ਼ਖਸ, ਦਿੱਤੀ ਅਜਿਹੀ ਦਲੀਲ ਕਿ ਪੁਲਸ ਜਾਂਚ ’ਚ ਜੁਟੀ

Tuesday, May 10, 2022 - 03:17 PM (IST)

ਉੱਜੈਨ- ਕਿਸੇ ਵੀ ਧਾਰਮਿਕ ਸਥਾਨ ਤੋਂ ਚੱਪਲ ਚੋਰੀ ਹੋਣਾ ਜਾਂ ਗੁਆਚ ਜਾਣਾ ਆਮ ਗੱਲ ਹੈ। ਆਮ ਤੌਰ ’ਤੇ ਲੋਕ ਚੱਪਲ ਚੋਰੀ ਹੋਣ ’ਤੇ ਇਹ ਹੀ ਕਹਿੰਦੇ ਹਨ ਕਿ ਕੋਈ ਨਾ ਨਵੀਂ ਲੈ ਲਵਾਂਗੇ। ਨਵੀਂ ਚੱਪਲ ਖਰੀਦਣ ਦਾ ਕਹਿ ਕੇ ਪੁਰਾਣੀ ਚੱਪਲ ਭੁੱਲ ਜਾਂਦੇ ਹਨ ਪਰ ਮੱਧ ਪ੍ਰਦੇਸ਼ ਦੇ ਉੱਜੈਨ ’ਚ ਇਕ ਸ਼ਖਸ ਵਲੋਂ ਚੱਪਲ ਚੋਰੀ ਹੋਣ ਦਾ ਮਾਮਲਾ ਦਰਜ ਕਰਾਇਆ ਗਿਆ ਹੈ। ਜੀ ਹਾਂ, ਚੱਪਲ ਚੋਰੀ ਦੀ ਰਿਪੋਰਟ ਲੈ ਕੇ ਇਕ ਸ਼ਖਸ ਥਾਣੇ ਪੁੱਜਾ। ਇੰਨਾ ਹੀ ਨਹੀਂ ਉਸ ਨੇ ਰਿਪੋਰਟ ਕਰਨ ਦਾ ਮਕਸਦ ਵੀ ਦੱਸਿਆ। ਸ਼ਖਸ ਨੇ ਸ਼ਿਕਾਇਤ ’ਚ ਲਿਖਿਆ ਹੈ ਕਿ ਜੇਕਰ ਅਣਪਛਾਤਾ ਵਿਅਕਤੀ ਕਿਤੇ ਵਾਰਦਾਤ ਕਰ ਕੇ ਮੇਰੀ ਚੱਪਲ ਨੂੰ ਕਿਤੇ ਸੁੱਟ ਦਿੰਦਾ ਹੈ ਤਾਂ ਮੈਨੂੰ ਫਸਾਇਆ ਜਾ ਸਕਦਾ ਹੈ? ਇਸ ਲਈ ਮੇਰੀ ਰਿਪੋਰਟ ਲਿਖੀ ਜਾਵੇ। ਹੁਣ ਪੁਲਸ ਨੇ ਜਾਂਚ ਲਈ ਹੈੱਡ ਕਾਂਸਟੇਬਲ ਵੀ ਨਿਯੁਕਤ ਕੀਤਾ ਹੈ।

PunjabKesari

ਹੈਰਾਨੀ ਦੀ ਗੱਲ ਇਹ ਹੈ ਕਿ ਚੱਪਲ ਚੋਰੀ ਦਾ ਅਜਿਹਾ ਪਹਿਲਾ ਮਾਮਲਾ ਹੋਵੇਗਾ, ਜੋ ਪੁਲਸ ਕੋਲ ਪਹੁੰਚਿਆ ਹੈ। ਉੱਜੈਨ ਜ਼ਿਲ੍ਹੇ ਦੇ ਗ੍ਰਾਮ ਤਾਰੋ ਤਹਿਸੀਲ ਖਾਚਰੋਦ ਦੇ ਇਕ ਪਿੰਡ ਵਾਸੀ ਜਤਿੰਦਰ ਬਾਗਰੀ ਚਾਪਾ ਖੇੜੀ ਪੁਲਸ ਚੌਕੀ ਮੁਖੀ ਨੂੰ ਇਕ ਸ਼ਿਕਾਇਤ ਲਈ ਬੇਨਤੀ ਕੀਤੀ ਹੈ। ਬੇਨਤੀ ’ਚ ਜਤਿੰਦਰ ਨੇ ਲਿਖਿਆ ਕਿ ਮੇਰੇ ਘਰ ਤੋਂ ਕੋਈ ਮੇਰੀ ਚੱਪਲ ਚੋਰੀ ਕਰ ਕੇ ਲੈ ਗਿਆ ਹੈ। ਮੇਰੀ ਚੱਪਲ ਚੋਰੀ ਦੇ ਅਣਪਛਾਤਾ ਚੋਰ ਵਲੋਂ ਗਲਤ ਵਰਤੋਂ ਕੀਤੇ ਜਾਣ ’ਤੇ ਮੈਂ ਜਵਾਬਦੇਹ ਨਹੀਂ ਰਹਾਂਗਾ। ਬੇਨਤੀ ’ਚ ਉਸ ਨੇ ਇਹ ਵੀ ਲਿਖਿਆ ਕਿ ਮੇਰੀ ਚੱਪਲ ਕਾਲੇ ਰੰਗ ਦੀ ਸੀ। ਇਸ ਦੇ ਨਾਲ ਹੀ ਚੱਪਲ ਦੀ ਕੰਪਨੀ ਦਾ ਨਾਂ ਅਤੇ ਕੀਮਤ 180 ਰੁਪਏ ਦੱਸੀ ਹੈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਲਈ ਇਕ ਹੈੱਡ ਕਾਂਸਟੇਬਲ ਨਿਯੁਕਤ ਕੀਤਾ ਹੈ।


Tanu

Content Editor

Related News