ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਸਕਾਈਵਾਕ ਫਲਾਈਓਵਰ ਤਿਆਰ, ਜਾਣੋ ਖ਼ਾਸੀਅਤ
Wednesday, Oct 11, 2023 - 11:54 AM (IST)
ਜੰਮੂ- ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਮਾਤਾ ਵੈਸ਼ਨੋ ਦੇਵੀ ਭਵਨ ਵਿਚ ਅਤਿ-ਆਧੁਨਿਕ ਸਕਾਈਵਾਕ ਫਲਾਈਓਰ ਬਣ ਕੇ ਤਿਆਰ ਹੋ ਗਿਆ ਹੈ। ਜਿਸ ਦਾ ਉਦਘਾਟਨ ਜਲਦ ਕੀਤਾ ਜਾਵੇਗਾ। 15 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਕਾਈਵਾਕ ਨੂੰ ਤਿਆਰ ਕੀਤਾ ਗਿਆ ਹੈ। ਸਕਾਈਵਾਕ ਦਾ ਨਿਰਮਾਣ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਰਵਾਇਆ ਹੈ। ਨਰਾਤਿਆਂ 'ਚ ਸਕਾਈਵਾਕ ਨੂੰ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ ਜਾਵੇਗਾ। ਸਕਾਈਵਾਕ ਦੀ ਕੁੱਲ ਲੰਬਾਈ ਕਰੀਬ 160-170 ਮੀਟਰ ਅਤੇ ਚੌੜਾਈ 2.5 ਮੀਟਰ ਹੋਵੇਗੀ ਅਤੇ ਇਸ ਵਿਚ ਦੋ ਬਚਾਅ ਖੇਤਰ ਹੋਣਗੇ। ਇਸ ਸਕਾਈਵਾਕ ਫਲਾਈਓਵਰ 'ਚ ਸੁਰੱਖਿਆ ਵਿਵਸਥਾ ਦਾ ਵਧੇਰੇ ਧਿਆਨ ਰੱਖਿਆ ਗਿਆ।
ਇਹ ਵੀ ਪੜ੍ਹੋ- 'ਸਿੰਘ ਦੁਆਰ' ਤਿਆਰ, ਫਰਸ਼ 'ਤੇ ਨੱਕਾਸ਼ੀ ਦਾ ਕੰਮ ਜ਼ੋਰਾਂ 'ਤੇ, ਵੇਖੋ ਰਾਮ ਮੰਦਰ ਨਿਰਮਾਣ ਦੀਆਂ ਤਾਜ਼ਾ ਤਸਵੀਰਾਂ
ਜਾਣੋ ਸਕਾਈਵਾਕ ਫਲਾਈਓਵਰ ਦੀ ਖ਼ਾਸੀਅਤ
ਸਕਾਈਵਾਕ ਫਲਾਈਓਵਰ ਦੇ ਜ਼ਿਆਦਾਤਰ ਹਿੱਸੇ 'ਚ ਲੱਕੜ ਫਲੋਰ ਨਾਲ ਹੀ ਮਜ਼ਬੂਤ ਸਟੇਨਲੈਸ ਸਟੀਲ ਦੀ ਕੰਧ ਬਣਾਈ ਗਈ ਹੈ।
ਸਕਾਈਵਾਕ ਫਲਾਈਓਵਰ ਦੀਆਂ ਕੰਧਾਂ 'ਤੇ ਮਜ਼ਬੂਤ ਸ਼ੀਸ਼ੇ ਲਾਏ ਗਏ ਹਨ। ਜਿਸ ਨਾਲ ਸ਼ਰਧਾਲੂਆਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਹੁੰਦੇ ਰਹਿਣਗੇ।
ਇਸ ਸਕਾਈਵਾਕ ਫਲਾਈਓਵਰ ਦੇ ਹਰੇਕ 100 ਮੀਟਰ 'ਤੇ ਆਧੁਨਿਕ ਉਡੀਕ ਹਾਲ ਬਣਾਏ ਗਏ ਹਨ।
ਉਡੀਕ ਹਾਲ ਵਿਚ ਇਕ ਹੀ ਸਮੇਂ ਵਿਚ 100 ਤੋਂ 200 ਦੇ ਕਰੀਬ ਸ਼ਰਧਾਲੂ ਬੈਠ ਸਕਣਗੇ।
ਸਕਾਈਵਾਕ ਫਲਾਈਓਵਰ ਦੇ ਅੰਦਰ ਥਾਂ-ਥਾਂ LED ਸਕ੍ਰੀਨਾਂ ਲਾਈਆਂ ਗਈਆਂ ਹਨ, ਜਿਸ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਹੁੰਦੇ ਰਹਿਣ।
ਸਕਾਈਵਾਕ ਫਲਾਈਓਵਰ ਦੇ ਐਂਟਰੀ ਗੇਟ 'ਤੇ ਕਰੀਬ 60 ਫੁੱਟ ਲੰਬੀ ਨਕਲੀ ਗੁਫ਼ਾ ਦਾ ਨਿਰਮਾਣ ਕੀਤਾ ਗਿਆ ਹੈ।
ਇਸ ਗੁਫ਼ਾ ਦੇ ਅੰਦਰ ਦੋਹਾਂ ਪਾਸੇ ਮਾਤਾ ਵੈਸ਼ਨੋ ਦੇਵੀ ਦੇ 9 ਰੂਪਾਂ ਦੀਆਂ ਮੂਰਤੀਆਂ ਬਿਰਾਜਮਾਨ ਹਨ।
ਗੁਫਾ ਵਿਚ ਮਾਤਾ ਵੈਸ਼ਨੋ ਦੇਵੀ ਦੇ ਸ਼ਲੋਕ ਅਤੇ ਮੰਤਰ ਆਦਿ ਵੀ ਅੰਕਿਤ ਹਨ।
ਸਕਾਈਵਾਕ ਫਲਾਈਓਵਰ ਤੋਂ ਮਾਤਾ ਵੈਸ਼ਨੋ ਦੇਵੀ ਭਵਨ 'ਤੇ ਭੀੜ-ਭਾੜ ਵਾਲੀ ਸਥਿਤੀ ਤੋਂ ਸ਼ਰਧਾਲੂਆਂ ਦੋ-ਚਾਰ ਨਹੀਂ ਹੋਣਾ ਪਵੇਗਾ।
ਸਕਾਈਵਾਕ 'ਚ ਵੁਡਨ ਫਲੋਰਿੰਗ ਕੀਤੀ ਗਈ ਹੈ, ਤਾਂ ਕਿ ਸ਼ਰਧਾਲੂਆਂ ਨੂੰ ਸਰਦੀ ਦੇ ਮੌਸਮ ਵਿਚ ਭਿਆਨਕ ਠੰਡ ਦਾ ਸਾਹਮਣਾ ਨਾ ਕਰਨਾ ਪਵੇ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਨੰਗੇ ਪੈਰੀਂ ਹੀ ਭਵਨ ਅਤੇ ਗੁਫਾ ਵੱਲ ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ- ਇਜ਼ਰਾਈਲ-ਹਮਾਸ ਯੁੱਧ ਦੌਰਾਨ PM ਮੋਦੀ ਨੇ PM ਨੇਤਨਯਾਹੂ ਨਾਲ ਫੋਨ 'ਤੇ ਕੀਤੀ ਗੱਲ, ਦਵਾਇਆ ਇਹ ਭਰੋਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8