ਸਿਰਸਾ ''ਚ ਪਤੀ-ਪਤਨੀ ਸਣੇ 6 ਲੋਕ ਕੋਰੋਨਾ ਪਾਜ਼ੇਟਿਵ

06/13/2020 4:33:36 PM

ਸਿਰਸਾ (ਵਾਰਤਾ)— ਹਰਿਆਣਾ ਦੇ ਸਿਰਸਾ ਵਿਚ ਪਤੀ-ਪਤਨੀ ਸਣੇ 6 ਲੋਕ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਲੋਕ ਜ਼ਿਲੇ ਤੋਂ ਬਾਹਰੀ ਇਲਾਕਿਆਂ ਤੋਂ ਆਏ ਹਨ। ਸਿਹਤ ਮਹਿਕਮੇ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਜ਼ਿਲੇ ਦੇ ਨਾਗਰਿਕ ਹਸਪਤਾਲ ਵਿਚ ਬਣਾਏ ਗਏ ਕੋਵਿਡ-19 ਵਾਰਡ ਵਿਚ ਇਲਾਜ ਲਈ ਭਰਤੀ ਕਰ ਲਿਆ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਪੀੜਤਾਂ ਦੀ ਗਿਣਤੀ 26 ਹੋ ਗਈ ਹੈ। ਇਹ ਜਾਣਕਾਰੀ ਜ਼ਿਲਾ ਹੈੱਡਕੁਆਰਟਰ ਮੈਡੀਕਲ ਅਧਿਕਾਰੀ ਡਾ. ਐੱਸ. ਕੇ. ਨੇਣ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਦੇ ਭਰੋਖਾਂ ਪਿੰਡ ਦੇ ਦਿੱਲੀ 'ਚ ਰਹਿਣ ਵਾਲਾ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਉਹ ਕੱਲ ਆਪਣੇ ਬੱਚਿਆਂ ਨਾਲ ਸਿਰਸਾ ਆਇਆ ਸੀ ਅਤੇ ਜਾਂਚ 'ਚ ਉਹ ਪਾਜ਼ੇਟਿਵ ਪਾਏ ਗਏ। 

ਇਸ ਤਰ੍ਹਾਂ ਗਲੀ ਨਾਮਧਾਰੀ ਦਾ ਇਕ ਨੌਜਵਾਨ ਜੋ ਮੱਧ ਪ੍ਰਦੇਸ਼ ਤੋਂ ਪਰਤਿਆ, ਉਹ ਵੀ ਪਾਜ਼ੇਟਿਵ ਪਾਇਆ ਗਿਆ। ਫੁੱਗੂ ਪਿੰਡ ਦੀ ਇਕ ਸਿਹਤ ਵਰਕਰ ਵੀ ਪਾਜ਼ੇਟਿਵ ਮਿਲੀ। ਰੇਲਵੇ ਕਾਲੋਨੀ ਦਾ ਇਕ ਨੌਜਵਾਨ, ਜੋ ਕਿ ਝਾਰਖੰਡ ਤੋਂ ਪਰਤਿਆ ਸੀ, ਪਾਜ਼ੇਟਿਵ ਮਿਲਿਆ ਹੈ। ਸਿਰਸਾ ਵਿਚ ਪੀੜਤਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਹੁਣ ਤੱਕ 42 ਲੋਕ ਇਲਾਜ ਮਗਰੋਂ ਆਪਣੇ ਘਰ ਜਾ ਚੁੱਕੇ ਹਨ। ਜ਼ਿਲੇ ਵਿਚ 3,889 ਲੋਕ ਪੀੜਤ ਮਿਲੇ ਹਨ। ਅਜੇ 202 ਲੋਕਾਂ ਦੀ ਵੱਖ-ਵੱਖ ਲੈਬੋਰਟੀਜ਼ 'ਚ ਜਾਂਚ ਲਈ ਨਮੂਨੇ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਡਾਕਟਰ ਨੇਣ ਨੇ ਦੱਸਿਆ ਕਿ ਅੱਜ ਮਿਲੇ ਕੋਰੋਨਾ ਪਾਜ਼ੇਟਿਵ ਲੋਕਾਂ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਕੰਟੇਨਮੈਂਟ ਅਤੇ ਬਫਰ ਜ਼ੋਨ ਬਣਾ ਕੇ ਉੱਥੇ ਕੰਟਰੋਲ ਰੂਮ ਸਥਾਪਤ ਕਰਦੇ ਹੋਏ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਦੇ ਹੋਏ ਉੱਥੇ ਰਹਿਣ ਵਾਲਿਆਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ।


Tanu

Content Editor

Related News