ਤੜਕਸਾਰ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਦਰਦਨਾਕ ਮੌਤ
Thursday, Mar 06, 2025 - 09:48 AM (IST)

ਜੈਪੁਰ- ਰਾਜਸਥਾਨ ਦੇ ਆਬੂ ਰੋਡ ਇਲਾਕੇ ਵਿਚ ਵੀਰਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਜ਼ਖਮੀ ਹੋ ਗਈ। ਪੁਲਸ ਮੁਤਾਬਕ ਇਹ ਹਾਦਸਾ ਸਿਰੋਹੀ ਦੇ ਕਿਵਰਲੀ ਪਿੰਡ ਕੋਲ ਤੜਕੇ ਲੱਗਭਗ 3 ਵਜੇ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਕਾਰ ਟਰਾਲੇ ਨਾਲ ਟਕਰਾ ਗਈ। ਮਾਊਂਟ ਆਬੂ ਦੇ ਖੇਤਰ ਅਧਿਕਾਰੀ ਗੋਮਾਰਾਮ ਨੇ ਦੱਸਿਆ ਕਿ ਕਾਰ ਵਿਚ ਸਵਾਰ ਲੋਕ ਜਾਲੋਰ ਜ਼ਿਲ੍ਹੇ ਦੇ ਇਕ ਪਿੰਡ ਦੇ ਰਹਿਣ ਵਾਲੇ ਸਨ ਅਤੇ ਅਹਿਮਦਾਬਾਦ ਤੋਂ ਪਰਤ ਰਹੇ ਸਨ।
ਕਿਵਰਲੀ ਕੋਲ ਕਾਰ ਟਰਾਲੇ 'ਚ ਜਾ ਵੜੀ। ਪੁਲਸ ਨੇ ਦੱਸਿਆ ਕਿ ਕਾਰ ਵਿਚ ਸਵਾਰ 4 ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਦੋ ਦੀ ਮੌਤ ਹਸਪਤਾਲ ਵਿਚ ਹੋਈ। ਗੋਮਾਰਾਮ ਨੇ ਦੱਸਿਆ ਕਿ ਇਕ ਔਰਤ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਨਾਰਾਇਣ ਪ੍ਰਜਾਪਤ, ਉਨ੍ਹਾਂ ਦੀ ਪਤਨੀ ਪੋਸ਼ੀ ਦੇਵੀ ਅਤੇ ਪੁੱਤਰ ਦੁਸ਼ਯੰਤ, ਡਰਾਈਵਰ ਕਾਲੂਰਾਮ, ਉਨ੍ਹਾਂ ਦੇ ਪੁੱਤਰ ਯਸ਼ਰਾਮ ਅਤੇ ਜੈਦੀਪ ਦੇ ਰੂਪ ਵਿਚ ਹੋਈ ਹੈ।