ਫਰਜ਼ੀ ਆਧਾਰ ਕਾਰਡ ਬਣਾ ਕੇ ਰਹਿ ਰਹੇ 2 ਬੰਗਲਾਦੇਸ਼ੀ ਅੱਤਵਾਦੀ ਫੜੇ
Friday, Jan 24, 2020 - 11:09 PM (IST)

ਆਈਜ਼ੋਲ – ਤ੍ਰਿਪੁਰਾ ਵਿਚ ਬੰਗਲਾਦੇਸ਼ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅੰਸਾਰ-ਅਲ-ਇਸਲਾਮ ਦੇ 2 ਮੈਂਬਰ ਗ੍ਰਿਫਤਾਰ ਕੀਤੇ ਗਏ ਹਨ, ਜੋ ਫਰਜ਼ੀ ਆਧਾਰ ਕਾਰਡ ਬਣਾ ਕੇ ਰਹਿ ਰਹੇ ਸਨ। ਰਾਸ਼ਟਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਇਥੇ ਇਕ ਅਦਾਲਤ ਵਿਚ ਦੋਵਾਂ ਸ਼ੱਕੀ ਬੰਗਲਾਦੇਸ਼ੀ ਅੱਤਵਾਦੀਆਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ। ਏਜੰਸੀ ਨੇ ਕਿਹਾ ਕਿ ਮਹਿਮੂਦ ਹਸਨ ਉਰਫ ਸ਼ਰੀਫੁੱਲ ਇਸਲਾਮ ਅਤੇ ਮੁਹੰਮਦ ਸਾਦ ਹੁਸੈਨ ਉਰਫ ਮੁਹੰਮਦ ਸਾਇਦ ਹੁਸੈਨ ਨਵੰਬਰ 2018 ਨੂੰ ਭਾਰਤ-ਬੰਗਾਲਦੇਸ਼ ਕੌਮਾਂਤਰੀ ਸਰਹੱਦ ਪਾਰ ਕਰ ਕੇ ਤ੍ਰਿਪੁਰਾ ਆ ਗਏ ਸਨ। ਦੋਵਾਂ ਨੂੰ ਇਲਾਕੇ ਵਿਚ ਆਪਣੀ ਮੌਜੂਦਗੀ ਬਾਰੇ ਤਸੱਲੀਬਖਸ਼ ਜਵਾਬ ਨਾ ਦੇਣ ਸਕਣ ਤੋਂ ਬਾਅਦ ਸਿਲਸੁਰੀ ਵਿਚ ਪਿੰਡ ਵਾਸੀਆਂ ਵਲੋਂ ਫੜਿਆ ਗਿਆ ਸੀ।