6 ISIS ਅੱਤਵਾਦੀਆਂ ''ਤੇ NIA ਦੀ ਚਾਰਜਸ਼ੀਟ, ਮੁਸਲਿਮ ਨੌਜਵਾਨਾਂ ਨੂੰ ਬਣਾ ਰਹੇ ਸਨ ਨਿਸ਼ਾਨਾ
Tuesday, Jan 02, 2024 - 10:42 AM (IST)
ਮੁੰਬਈ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਾਲ ਹੀ 'ਚ ਇੱਥੇ ਅਦਾਲਤ 'ਚ ਦਾਇਰ ਆਪਣੀ ਚਾਰਜਸ਼ੀਟ 'ਚ ਕਿਹਾ ਹੈ ਕਿ ਆਈ.ਐੱਸ.ਆਈ.ਐੱਸ. ਮਾਡਿਊਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 6 ਲੋਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦਾ ਸਰਗਰਮ ਰੂਮ ਨਾਲ ਸਮਰਥਨ ਕਰ ਰਹੇ ਸਨ ਅਤੇ 'ਭੋਲੇ-ਭਾਲੇ ਮੁਸਲਿਮ ਨੌਜਵਾਨਾਂ' ਵਿਚਾਲੇ ਇਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਸਨ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੇ ਭਾਰਤ 'ਚ ਅੱਤਵਾਦੀਆਂ ਕੰਮਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ।
ਚਾਰਜਸ਼ੀਟ ਆਈ.ਐੱਸ.ਆਈ.ਐੱਸ. ਮਾਡਿਊਲ ਮਾਮਲੇ 'ਚ ਮਹਾਰਾਸ਼ਟਰ 'ਚ ਕਈ ਛਾਪਿਆਂ ਦੌਰਾਨ ਜੁਲਾਈ 2023 'ਚ ਫੜੇ ਗਏ 6 ਲੋਕਾਂ ਖ਼ਿਲਾਫ਼ ਵੀਰਵਾਰ ਨੂੰ ਦਾਇਰ ਕੀਤਾ ਗਿਆ ਸੀ। ਇਨ੍ਹਾਂ 6 ਲੋਕਾਂ ਦੀ ਪਛਾਣ ਤਾਬਿਸ਼ ਸਿੱਦੀਕੀ, ਜੁਲਫਿਕਾਰ ਅਲੀ, ਸ਼ਰਜੀਲ ਸ਼ੇਖ ਅਤੇ ਆਕਿਫ਼ ਅਤੀਕ ਨਾਚਨ, ਜੁਬੈਰ ਸ਼ੇਖ ਅਤੇ ਅਦਨਾਨਾਲੀ ਸਰਕਾਰ ਵਜੋਂ ਹੋਈ ਹੈ। ਵਿਸ਼ੇਸ਼ ਐੱਨ.ਆਈ.ਏ. ਜੱਜ ਏ.ਕੇ. ਲਾਹੋਟੀ ਦੀ ਅਦਾਲਤ 'ਚ ਦਾਇਰ ਕੀਤੇ ਗਏ 4 ਹਜ਼ਾਰ ਪੰਨਿਆਂ ਦੇ ਦੋਸ਼ ਪੱਤਰ (ਚਾਰਜਸ਼ੀਟ) 'ਚ 16 ਗਵਾਹਾਂ ਦਾ ਜ਼ਿਕਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8