ਪੱਛਮੀ ਬੰਗਾਲ ''ਚ ਹਾਲਾਤ ਐਮਰਜੈਂਸੀ ਤੋਂ ਘੱਟ ਨਹੀਂ : ਜਾਵਡੇਕਰ

06/25/2019 7:47:05 PM

ਨਵੀਂ ਦਿੱਲੀ–ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਮਮਤਾ ਬੈਨਰਜੀ ਦੇ ਰਾਜਕਾਲ ਵਿਚ ਪੱਛਮੀ ਬੰਗਾਲ ਦੀ ਹਾਲਤ ਐਮਰਜੈਂਸੀ ਤੋਂ ਘੱਟ ਨਹੀਂ ਹੈ। ਸੰਸਦ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਲੋਕਰਾਜ ਵਿਚ ਭਰੋਸਾ ਰੱਖਦੀ ਹੈ ਅਤੇ ਇਸ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਮਤਾ ਪੱਛਮੀ ਬੰਗਾਲ ਵਿਚ ਜੋ ਕੁਝ ਕਰ ਰਹੀ ਹੈ, ਉਹ ਐਮਰਜੈਂਸੀ ਵਰਗੇ ਹਾਲਾਤ ਤੋਂ ਘੱਟ ਨਹੀਂ ਹੈ। ਉਹ ਬਿਲਕੁੱਲ ਗਲਤ ਢੰਗ ਨਾਲ ਸੂਬੇ ਨੂੰ ਚਲਾ ਰਹੀ ਹੈ।


Karan Kumar

Content Editor

Related News