Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ''ਚ ਕੀਤੇ ਇਹ ਸਾਰੇ ਅਹਿਮ ਐਲਾਨ

Thursday, Feb 01, 2024 - 07:00 PM (IST)

Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ''ਚ ਕੀਤੇ ਇਹ ਸਾਰੇ ਅਹਿਮ ਐਲਾਨ

ਬਿਜ਼ਨੈੱਸ ਡੈਸਕ : ਨਵੇਂ ਸੰਸਦ ਭਵਨ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਵਿੱਤੀ ਸਾਲ 2024-25 ਦਾ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਅੰਤਰਿਮ ਬਜਟ ਪੇਸ਼ ਕਰਨ ਤੋਂ ਪਹਿਲਾਂ ਸੀਤਾਰਮਨ ਨੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੀ। ਦੱਸ ਦੇਈਏ ਕਿ ਨਿਰਮਲਾ ਸੀਤਾਰਮਨ ਨੇ ਕੇਂਦਰੀ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦਾ ਇਹ ਲਗਾਤਾਰ ਛੇਵਾਂ ਬਜਟ ਪੇਸ਼ ਕੀਤਾ ਹੈ। ਇਹ ਮੋਦੀ ਸਰਕਾਰ ਦੇ ਕਾਰਜਕਾਲ ਦਾ ਦੂਜਾ ਅੰਤਰਿਮ ਬਜਟ ਸੀ। ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ 'ਚ ਕਿਹੜੇ ਅਹਿਮ ਐਲਾਨ ਕੀਤੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!

► ਸਰਕਾਰੀ ਸਕੀਮਾਂ ਲੋਕਾਂ ਤੱਕ ਪਹੁੰਚ ਰਹੀਆਂ ਹਨ
► ਸਾਰਿਆਂ ਦੇ ਵਿਕਾਸ ਲਈ ਕੰਮ ਕੀਤਾ
► ਦੇਸ਼ ਵਿੱਚ ਅਨਾਜ ਦੀ ਚਿੰਤਾ ਦੂਰ ਕੀਤੀ ਗਈ। 
► 10 ਸਾਲਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ​​ਹੋਇਆ
► ਸਰਕਾਰ ਨੇ ਮਹਾਂਮਾਰੀ ਦੇ ਦੌਰ ਦਾ ਕੀਤਾ ਸਾਹਮਣਾ 
► ਸਰਕਾਰ ਹਰ ਲੋੜਵੰਦ ਦੀ ਮਦਦ ਕਰ ਰਹੀ ਹੈ
► ਅਸੀਂ ਭਾਈ-ਭਤੀਜਾਵਾਦ ਨੂੰ ਖ਼ਤਮ ਕੀਤਾ
► ਅਸੀਂ ਸਮਾਵੇਸ਼ੀ ਵਿਕਾਸ ਲਈ ਵਚਨਬੱਧ ਹਾਂ
► ਵਿਆਪਕ ਟੀਚਿਆਂ ਨਾਲ ਅੱਗੇ ਵਧ ਰਹੇ ਹਾਂ 

ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨਾਂ ਤੇ ਗ਼ਰੀਬ ਲੋਕਾਂ ਨੂੰ ਲੈ ਕੇ ਕੀਤੇ ਇਹ ਐਲਾਨ

PunjabKesari

► ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਬਣਾਉਣਾ
► ਭਾਈ-ਭਤੀਜਾਵਾਦ ਨੂੰ ਖ਼ਤਮ ਕਰਕੇ ਸਾਰਿਆਂ ਨੂੰ ਬਰਾਬਰ ਸਹੂਲਤਾਂ ਪਹੁੰਚਾ ਰਹੇ ਹਾਂ 
► 25 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾਂ ਤੋਂ ਬਾਹਰ ਲਿਆਂਦਾ ਗਿਆ
► ਸਰਕਾਰੀ ਦੀਆਂ ਸਕੀਮਾਂ ਨਾਲ ਗ਼ਰੀਬੀ ਹੋਈ ਖ਼ਤਮ 
► ਦੇਸ਼ ਵਿੱਚ ਹਰ ਵਰਗ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ।
► ਸਰਕਾਰ ਨੇ ਹਿੰਮਤ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ
► ਸਮਾਵੇਸ਼ੀ ਯੋਜਨਾਵਾਂ ਨਾਲ ਅੱਗੇ ਵਧ ਰਹੇ ਹਾਂ 
► ਸਮਾਜ ਦੇ ਹਰ ਵਰਗ ਲਈ ਵੱਖਰੀ ਸਕੀਮ
► ਸਵੈ-ਰੁਜ਼ਗਾਰ ਲਈ 34 ਲੱਖ ਰੁਪਏ ਦਾ ਕਰਜ਼ਾ
► ਕਿਸਾਨਾਂ ਨੂੰ ਵਾਜਿਬ ਭਾਅ ਦਿਵਾਉਣ ਦੇ ਉਪਰਾਲੇ 
► ਸਰਕਾਰ ਦਾ ਜ਼ੋਰ ਕਿਸਾਨਾਂ ਨੂੰ ਮਜ਼ਬੂਤ ​​ਕਰਨ 'ਤੇ 
► PM ਯੋਜਨਾ ਰਾਹੀਂ ਯੁਵਾ ਸ਼ਕਤੀ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ
► ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਨੇ ਸਕਾਰਾਤਮਕ ਬਦਲਾਅ
► ਦੇਸ਼ ਦੇ ਸਾਰੇ ਖੇਤਰ ਸਰਗਰਮ ਭਾਗੀਦਾਰੀ ਨਿਭਾ ਰਹੇ ਨੇ 
► ਔਰਤਾਂ ਦੀ ਉੱਦਮਤਾ ਵਿੱਚ 28 ਫ਼ੀਸਦੀ ਦਾ ਵਾਧਾ ਹੋਇਆ 

ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਬੋਲ੍ਹੇ, ਕਿਹਾ-ਦੇਸ਼ 'ਚ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ

► ਵਿੱਤੀ ਖੇਤਰ ਨੂੰ ਮਜ਼ਬੂਤ ਕਰ ਰਹੇ ਹਾਂ
► 7 ਨਵੇਂ IIT ਅਤੇ 7 ਨਵੇਂ IIM ਬਣਾਏ ਗਏ ਹਨ।
► ਡਿਜੀਟਲ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ
► 70 ਫ਼ੀਸਦੀ ਔਰਤਾਂ ਨੂੰ PM ਆਵਾਸ ਯੋਜਨਾ ਤਹਿਤ ਮਿਲੇ ਮਕਾਨ  

PunjabKesari

► GST ਨੇ ਇੱਕ ਰਾਸ਼ਟਰ-ਇੱਕ ਬਾਜ਼ਾਰ ਦਿੱਤਾ ਹੈ
► ਭਾਰਤ ਇੱਕ ਵਿਸ਼ਵ ਸ਼ਕਤੀ ਵਜੋਂ ਉੱਭਰ ਰਿਹਾ ਹੈ
► ਦੇਸ਼ ਵਿੱਚ ਆਮ ਲੋਕਾਂ ਦੀ ਆਮਦਨ ਵਿੱਚ ਲਗਾਤਾਰ ਹੋ ਰਿਹਾ ਵਾਧਾ 
► ਦੇਸ਼ ਵਿੱਚ ਸਾਰੇ ਪ੍ਰਾਜੈਕਟ ਸਮੇਂ ਸਿਰ ਪੂਰੇ ਕੀਤੇ ਜਾ ਰਹੇ ਹਨ
► ਦੇਸ਼ ਵਿੱਚ ਮਹਿੰਗਾਈ ਬਹੁਤੀ ਨਹੀਂ ਵਧੀ
► ਸਰਕਾਰ ਦਾ ਪੂਰਾ ਧਿਆਨ ਔਰਤਾਂ ਦੇ ਵਿਕਾਸ 'ਤੇ ਹੈ
► ਸਰਕਾਰ ਔਰਤਾਂ ਦੇ ਸਸ਼ਕਤੀਕਰਨ 'ਤੇ ਪੂਰਾ ਜ਼ੋਰ ਦਿੰਦੀ ਹੈ
► ਆਰਥਿਕਤਾ ਲਈ ਅਸੀਂ ਪ੍ਰਭਾਵਸ਼ਾਲੀ ਰਣਨੀਤੀ ਅਪਣਾਈ ਹੈ
► ਪ੍ਰਦਰਸ਼ਨ, ਸੁਧਾਰ ਅਤੇ ਪਰਿਵਰਤਨ ਦੁਆਰਾ ਵਿਕਾਸ
► ਰੈਗੂਲੇਟਰੀ ਵਿਧੀ ਵਿਕਸਿਤ ਕੀਤੀ ਜਾ ਰਹੀ ਹੈ
► ਆਰਥਿਕ ਗਲਿਆਰੇ ਵਿਕਸਤ ਕਰਕੇ ਨਵੇਂ ਟੀਚਿਆਂ ਦੀ ਪ੍ਰਾਪਤੀ
► 5 ਸਾਲਾਂ 'ਚ 2 ਕਰੋੜ ਗ਼ਰੀਬਾਂ ਨੂੰ ਘਰ ਦਿੱਤੇ ਜਾਣਗੇ
► ਮੱਧ ਵਰਗ ਲਈ ਘਰ ਖਰੀਦਣਾ ਸੌਖਾ ਹੋ ਜਾਵੇਗਾ
► ਕਿਰਾਏਦਾਰ ਵੀ ਹੁਣ ਆਪਣੇ ਲਈ ਘਰ ਖਰੀਦ ਸਕਣਗੇ

ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ

► ਸਰਕਾਰ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ
► ਸੂਰਜੀ ਊਰਜਾ ਖੇਤਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ
► ਸਰਵਾਈਕਲ ਕੈਂਸਰ ਟੀਕਾਕਰਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ
► ਮਿਸ਼ਨ ਇੰਦਰਧਨੁਸ਼ ਦੁਆਰਾ ਟੀਕਾਕਰਨ ਨੂੰ ਕੀਤਾ ਗਿਆ ਉਤਸ਼ਾਹਿਤ 
► 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਮੁਫ਼ਤ ਵੈਕਸੀਨ
► ਨਵੇਂ ਮੈਡੀਕਲ ਕਾਲਜਾਂ ਲਈ ਕਮੇਟੀ ਦਾ ਗਠਨ
► ਫ਼ਸਲਾਂ 'ਤੇ ਨੈਨੋ ਡੀਏਪੀ ਦੀ ਵਰਤੋਂ ਕੀਤੀ ਜਾਵੇਗੀ
► ਡੇਅਰੀ ਵਿਕਾਸ ਦੇ ਖੇਤਰ ਵਿੱਚ ਚੰਗਾ ਕੰਮ ਕੀਤਾ ਹੈ
► ਡੇਅਰੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ
► ਅਗਲੇ 5 ਸਾਲਾਂ 'ਚ ਵਿਕਾਸ ਦੀ ਨਵੀਂ ਪਰਿਭਾਸ਼ਾ ਤਿਆਰ ਕੀਤੀ ਜਾਵੇਗੀ
► ਗਿਆਨ ਦਾ ਵਿਕਾਸ ਸਰਕਾਰ ਦੀ ਪਹਿਲੀ ਤਰਜੀਹ ਹੈ।
► ਲਖਪਤੀ ਦੀਦੀ ਯੋਜਨਾ ਰਾਹੀਂ ਔਰਤਾਂ ਦੇ ਜੀਵਨ ਵਿੱਚ ਬਦਲਾਅ
► 9 ਕਰੋੜ ਔਰਤਾਂ ਦੇ ਜੀਵਨ ਵਿੱਚ ਆਇਆ ਬਦਲਾਅ 
► ਲਖਪਤੀ ਦੀਦੀ ਯੋਜਨਾ ਰਾਹੀਂ ਔਰਤਾਂ ਵਿੱਚ ਸਵੈ-ਨਿਰਭਰਤਾ
► 1 ਕਰੋੜ ਔਰਤਾਂ ਨੂੰ ਲਖਪਤੀ ਦੀਦੀ ਬਣਾਇਆ ਗਿਆ

PunjabKesari
► 2047 ਤੱਕ ਵਿਕਸਤ ਭਾਰਤ ਬਣਾਉਣ ਦਾ ਟੀਚਾ
► ਦੇਸ਼ ਵਿੱਚ ਹਰ ਕਿਸੇ ਨੂੰ ਸਥਾਈ ਘਰ ਮੁਹੱਈਆ ਕਰਵਾਉਣ ਦਾ ਟੀਚਾ 
► ਨੌਜਵਾਨਾਂ ਲਈ 300 ਨਵੇਂ ਆਈ.ਟੀ.ਆਈ ਬਣਾਏ ਗਏ
► ਨਵੇਂ ਖੇਤਰਾਂ ਵਿੱਚ ਖੋਜ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ
► 3 ਵੱਡੇ ਰੇਲ ਕੋਰੀਡੋਰ ਬਣਾਏ ਜਾਣਗੇ
► ਯਾਤਰੀ ਟਰੇਨਾਂ ਦੇ ਸੰਚਾਲਨ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ
► ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਦੇ ਤਹਿਤ ਸੁਧਾਰ ਕੀਤੇ ਜਾ ਰਹੇ ਹਨ
► ਵੰਦੇ ਭਾਰਤ ਯੋਜਨਾ ਤਹਿਤ 41 ਹਜ਼ਾਰ ਰੇਲਵੇ ਕੋਚ ਬਣਾਏ ਜਾ ਰਹੇ ਹਨ।
► ਫਰੇਟ ਕੋਰੀਡੋਰ ਦਾ ਨਿਰਮਾਣ ਕੀਤਾ ਜਾਵੇਗਾ
► ਹਵਾਈ ਅੱਡਿਆਂ ਦੀ ਗਿਣਤੀ ਤੇਜ਼ੀ ਨਾਲ ਵਧਾਈ ਜਾ ਰਹੀ ਹੈ
► ਹਵਾਬਾਜ਼ੀ ਖੇਤਰ 10 ਸਾਲਾਂ ਵਿੱਚ ਬਦਲ ਜਾਣਗੇ
► ਯਾਤਰਾ ਦੀਆਂ ਸਹੂਲਤਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ
► ਰੇਲਵੇ ਨੂੰ ਸਮੁੰਦਰੀ ਮਾਰਗ ਨਾਲ ਜੋੜਨ ਦੀ ਯੋਜਨਾ ਹੈ
► ਭਾੜੇ ਦੇ ਖਰਚਿਆਂ ਨੂੰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ

PunjabKesari

► ਟੀਅਰ 2, 3 ਅਤੇ 4 ਸ਼ਹਿਰਾਂ ਨੂੰ ਹਵਾਈ ਰਾਹੀਂ ਜੋੜਿਆ ਜਾਵੇਗਾ
► ਜਨਤਕ ਆਵਾਜਾਈ ਨੂੰ ਈ-ਵਾਹਨਾਂ ਨਾਲ ਜੋੜਿਆ ਜਾਵੇਗਾ
► ਈ-ਬੱਸਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ
► ਈ-ਵਾਹਨਾਂ ਦੇ ਨਿਰਮਾਣ ਵਿੱਚ ਸਹਾਇਤਾ ਦਿੱਤੀ ਜਾਵੇਗੀ
► ਹਰਿਆਵਲ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ
► ਬਲੂ ਇਕਾਨਮੀ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ
► ਨਵੇਂ ਕੋਰੀਡੋਰ ਨਾਲ ਵਿਕਾਸ ਦੇ ਨਵੇਂ ਆਯਾਮ ਪੈਦਾ ਹੋਣਗੇ
► ਸੈਰ ਸਪਾਟਾ ਕੇਂਦਰਾਂ ਦਾ ਵਿਆਪਕ ਵਿਕਾਸ ਕੀਤਾ ਜਾਵੇਗਾ
► ਸੈਰ ਸਪਾਟਾ ਕੇਂਦਰਾਂ ਲਈ ਦਰਜਾਬੰਦੀ ਕੀਤੀ ਜਾ ਰਹੀ ਹੈ
► ਜਲਵਾਯੂ ਅਨੁਕੂਲ ਯੋਜਨਾਵਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ
► ਅੰਮ੍ਰਿਤ ਕਾਲ ਦੇ ਤੌਰ ਤੇ ਕਰਤੱਵ ਦੀ ਮਿਆਦ

ਇਹ ਵੀ ਪੜ੍ਹੋ - Budget 2024: ਅੰਤਰਿਮ ਬਜਟ ਨੂੰ ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ, ਸੰਸਦ ਪੁੱਜੀ ਸੀਤਾਰਮਨ

► 75 ਹਜ਼ਾਰ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਗਿਆ
► ਰਾਜਾਂ ਨੂੰ ਵਿਆਜ ਮੁਕਤ ਕਰਜ਼ੇ ਦੇਣਗੇ
► ਆਬਾਦੀ ਕੰਟਰੋਲ 'ਤੇ ਕੰਮ ਕੀਤਾ ਜਾ ਰਿਹਾ ਹੈ
► 2014 ਤੋਂ 2023 ਤੱਕ FDI ਵਿੱਚ ਕਾਫੀ ਵਾਧਾ ਹੋਇਆ ਹੈ
► ਦੇਸ਼ ਵਿੱਚ ਧਾਰਮਿਕ ਸੈਰ ਸਪਾਟੇ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ
► ਬੁਨਿਆਦੀ ਢਾਂਚੇ 'ਤੇ 11 ਫ਼ੀਸਦੀ ਹੋਰ ਖ਼ਰਚ ਕੀਤਾ ਜਾਵੇਗਾ
► ਦੇਸ਼ 2014 ਤੋਂ ਪਹਿਲਾਂ ਦੇ ਸੰਕਟ ਤੋਂ ਉਭਰ ਚੁੱਕੇ ਹਨ
► ਜੁਲਾਈ ਦੇ ਬਜਟ ਵਿੱਚ ਵਿਕਸਤ ਭਾਰਤ ਦਾ ਵੇਰਵਾ ਹੋਵੇਗਾ
► ਅਨੁਮਾਨਿਤ ਘਾਟਾ ਜੀਡੀਪੀ ਦੇ 5.8 ਫ਼ੀਸਦੀ ਦੇ ਬਰਾਬਰ ਰਹਿਣ ਦਾ ਅਨੁਮਾਨ 
► ਵਿੱਤੀ ਘਾਟੇ ਨੂੰ ਜੀਡੀਪੀ ਦੇ 4.5 ਫ਼ੀਸਦੀ ਤੋਂ ਹੇਠਾਂ ਲਿਆਉਣ ਦਾ ਟੀਚਾ
► 2025-26 ਤੱਕ ਘਾਟੇ ਨੂੰ ਹੋਰ ਘੱਟ ਕਰੇਗਾ
► ਟੈਕਸ ਵਸੂਲੀ 3 ਫ਼ੀਸਦੀ ਤੋਂ ਵੱਧ ਗਈ 
► ਵਿੱਤੀ ਘਾਟਾ 5.1 ਫ਼ੀਸਦੀ ਰਹਿਣ ਦਾ ਅਨੁਮਾਨ

PunjabKesari

► 10 ਸਾਲਾਂ ਵਿੱਚ ਟ੍ਰੈਕਸ ਕੁਲੈਕਸ਼ਨ ਵਿੱਚ 3 ਫ਼ੀਸਦੀ ਦਾ ਵਾਧਾ ਹੋਇਆ ਹੈ
► 5 ਸਾਲਾਂ 'ਚ ਟੈਕਸਦਾਤਾ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ
► ਟੈਕਸਾਂ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾ ਰਹੀ ਹੈ
► ਇਨਕਮ ਟੈਕਸ ਭਰਨ ਦਾ ਤਰੀਕਾ ਸਰਲ ਕਰ ਦਿੱਤਾ ਗਿਆ ਹੈ
► ਰਿਫੰਡ ਸੁਵਿਧਾਵਾਂ ਨੂੰ ਸਰਲ ਬਣਾਇਆ ਗਿਆ
► ਫਿਲਹਾਲ 7 ਲੱਖ ਰੁਪਏ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਹੈ
► ਟਰੈਕ ਵਿਵਸਥਾ ਵਿੱਚ ਕੋਈ ਬਦਲਾਅ ਨਹੀਂ
► ਇਨਕਮ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ
► ਇਨਕਮ ਟੈਕਸ ਦਾਤਾਵਾਂ ਨੂੰ ਫਿਲਹਾਲ ਕੋਈ ਰਾਹਤ ਨਹੀਂ ਹੈ
► ਇਸ ਵਾਰ ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News