ਸੀਤਾਮੜੀ 'ਚ ਬੱਸ ਦੁਰਘਟਨਾ, 10 ਲੋਕਾਂ ਦੀ ਮੌਤ 37 ਜ਼ਖਮੀ

03/17/2018 11:49:13 PM

ਸੀਤਾਮੜੀ—ਬਿਹਾਰ ਦੇ ਸੀਤਾਮੜੀ ਜਿਲੇ ਦੇ ਰੂਨੀਸੈਦਪੁਰ ਨੇੜੇ ਅੱਜ ਬੱਸ ਦੁਰਘਟਨਾ 'ਚ 10 ਸਵਾਰੀਆਂ ਦੀ ਮੌਤ ਹੋ ਗਈ, ਜਦਕਿ 37 ਲੋਕ ਜ਼ਖਮੀ ਹੋ ਗਏ, ਜ਼ਿਲਾ ਅਧਿਕਾਰੀ ਰਾਜੀਵ ਰੌਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੁਜੱਫਰਪੁਰ-ਸੀਤਾਮੜੀ ਮਾਰਗ 'ਤੇ ਰੁਨੀਸੈਦਪੁਰ ਨੇੜੇ ਓਰਾਈ ਪੁਲ ਤੋਂ ਬੱਸ ਹੇਠਾਂ ਡਿੱਗ ਗਈ ਜਿਸ ਕਾਰਨ 10 ਸਵਾਰੀਆਂ ਦੀ ਮੌਤ ਹੋ ਗਈ ਅਤੇ 37 ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਸੀਤਾਮੜੀ ਮਾਰਗ 'ਤੇ ਰਨੀਸੈਦਪੁਰ ਦੇ ਭਨਸਪੱਟੀ ਪਿੰਡ ਨੇੜੇ ਅੱਜ ਕਰੀਬ 60 ਯਾਤਰੀਆਂ ਨਾਲ ਭਰੀ ਬੱਸ ਦਾ ਸੰਤੁਲਨ ਵਿਗੜਨ ਕਾਰਨ ਪੁਲ ਤੋੜ ਕੇ 25 ਫੁੱਟ ਹੇਠਾਂ ਡਿੱਗ ਗਈ। ਬੱਸ ਮੁਜੱਫਰਪੁਰ ਤੋਂ ਸੀਤਾਮੜੀ ਦੇ ਓਰਾਈ ਵੱਲ ਜਾ ਰਹੀ ਸੀ। ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਹਾਦਸੇ 'ਚ ਜ਼ਖਮੀ ਯਾਤਰੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਬੱਸ 'ਚੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਦੇ ਇਲਾਜ ਲਈ ਉਨ੍ਹਾਂ ਨੂੰ ਮੁੱਜਫਰਪੁਰ ਦੇ ਸ਼੍ਰੀਕਿਸ਼ਣ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆਹੈ। ਜ਼ਖਮੀਆਂ 'ਚ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵਿਚਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੀਤਾਮੜੀ 'ਚ ਬੱਸ ਪਲਟਣ ਕਾਰਨ ਸਵਾਰੀਆਂ ਦੀ ਹੋਈ ਮੌਤ 'ਤੇ ਡੁੰਘਾ ਸੋਗ ਜਤਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਕਾਫੀ ਦੁਖਦਾਈ ਹੈ। 

 


Related News