ਬ੍ਰਹਮਕੁਮਾਰੀ ਆਸ਼ਰਮ ’ਚ ਖੁਦਕੁਸ਼ੀ ਕਰਨ ਵਾਲੀਆਂ ਭੈਣਾਂ ਨੇ 8 ਸਾਲ ਪਹਿਲਾਂ ਲਈ ਸੀ ਦੀਕਸ਼ਾ
Tuesday, Nov 14, 2023 - 11:07 AM (IST)
ਆਗਰਾ- ਤਾਂਤਪੁਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਸਿੰਘਲ ਦੀਆਂ ਦੋ ਧੀਆਂ ਏਕਤਾ ਅਤੇ ਸ਼ਿਖਾ ਨੇ 8 ਸਾਲ ਪਹਿਲਾਂ ਮਾਊਂਟ ਆਬੂ ’ਚ ਬ੍ਰਹਮਾਕੁਮਾਰੀ ਦੇ ਆਸ਼ਰਮ ਤੋਂ ਦੀਕਸ਼ਾ ਲਈ ਸੀ। ਉਨ੍ਹਾਂ ਨੂੰ ਕਸਬੇ 'ਚ ਹੀ ਬ੍ਰਹਮਾਕੁਮਾਰੀ ਸੈਂਟਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸੈਂਟਰ ਬਣਾਉਣ ਲਈ ਦੋਹਾਂ ਭੈਣਾਂ ਨੇ ਬਹੁਤ ਮਿਹਨਤ ਕੀਤੀ। ਤਾਂਤਪੁਰ ਦੀ ਏਕਤਾ (38) ਅਤੇ ਸ਼ਿਖਾ (32) ਨੇ ਸੁਸਾਈਡ ਨੋਟ ’ਚ ਆਪਣਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੀਰਜ, ਉਸ ਦੇ ਪਿਤਾ ਤਾਰਾਚੰਦ, ਗੁਡਨ ਅਤੇ ਗਵਾਲੀਅਰ ਦੀ ਇਕ ਔਰਤ ’ਤੇ ਦੋਸ਼ ਲਾਏ ਹਨ। 3 ਪੰਨਿਆਂ ਦਾ ਸੁਸਾਈਡ ਨੋਟ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਬੇਨਤੀ ਨਾਲ ਸ਼ੁਰੂ ਹੁੰਦਾ ਹੈ।
ਇਹ ਵੀ ਪੜ੍ਹੋ- ਕਸ਼ਮੀਰ ਦੇ ਲਾਲ ਚੌਕ 'ਤੇ PM ਮੋਦੀ ਦਾ ਆਦਮਕੱਦ ਕੱਟਆਊਟ ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ
ਉੱਤਰ ਪ੍ਰਦੇਸ਼ ਦੇ ਆਗਰਾ ’ਚ ਬ੍ਰਹਮਕੁਮਾਰੀ ਸੰਗਠਨ ਦੀਆਂ ਦੋ ਭੈਣਾਂ ਦੀ ਖੁਦਕੁਸ਼ੀ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਚੌਥੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਇਸ ਲਈ ਪੁਲਸ ਦੀ ਇਕ ਟੀਮ ਮਾਊਂਟ ਆਬੂ ਵੀ ਭੇਜੀ ਗਈ ਹੈ। ਚਾਰੋਂ ਮੁਲਜ਼ਮ ਦੂਜੇ ਸ਼ਹਿਰਾਂ ਦੇ ਵਸਨੀਕ ਹਨ। ਆਗਰਾ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਗੁਡਨ, ਤਾਰਾਚੰਦ ਅਤੇ ਪੂਨਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਾਰਾਚੰਦ ਦੇ ਪੁੱਤਰ ਨੀਰਜ ਦੀ ਭਾਲ ਕੀਤੀ ਜਾ ਰਹੀ ਹੈ। ਦੋਹਾਂ ਭੈਣਾਂ ਨੇ ਸੁਸਾਈਡ ਨੋਟ ’ਚ ਇਨ੍ਹਾਂ ਚਾਰਾਂ ’ਤੇ ਦੋਸ਼ ਲਾਏ ਸਨ।
ਇਹ ਵੀ ਪੜ੍ਹੋ- ਮੁੱਖ ਸਕੱਤਰ ਨਰੇਸ਼ ਨੇ ਪੁੱਤਰ ਨੂੰ ਪਹੁੰਚਾਇਆ 850 ਕਰੋੜ ਦਾ ਫਾਇਦਾ, ਆਤਿਸ਼ੀ ਨੇ CM ਕੇਜਰੀਵਾਲ ਨੂੰ ਸੌਂਪੀ ਰਿਪੋਰਟ
ਸੁਸਾਈਡ ਨੋਟ ’ਚ ਲਿਖਿਆ ਹੈ ਕਿ ਸੈਂਟਰ ’ਚ ਇਕੱਠੇ ਰਹਿੰਦੇ ਨੀਰਜ ਅਤੇ ਹੋਰਨਾਂ ਨੇ ਕਰੀਬ ਇਕ ਸਾਲ ਪਹਿਲਾਂ ਦੋਹਾਂ ਨੂੰ ਧੋਖਾ ਦੇ ਕੇ 25 ਲੱਖ ਰੁਪਏ ਹੜੱਪ ਲਏ ਸਨ। ਉਨ੍ਹਾਂ ਇਹ ਰਕਮ ਆਪਣੇ ਨਿੱਜੀ ਫਾਇਦੇ ਲਈ ਖਰਚ ਕੀਤੀ। ਗਵਾਲੀਅਰ 'ਚ ਇਕ ਫਲੈਟ ਖਰੀਦ ਲਿਆ। ਹੋਰ ਗੈਰ-ਕਾਨੂੰਨੀ ਸਰਗਰਮੀਆਂ ਦੇ ਦੋਸ਼ ਵੀ ਲਾਏ ਗਏ ਹਨ। ਪੁਲਸ ਸੁਸਾਈਡ ਨੋਟ ਦੇ ਤੱਥਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਕਮਿਸ਼ਨਰ ਸੋਨਮ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ
25 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ
ਖੁਦਕੁਸ਼ੀ ਦੇ ਪਿੱਛੇ 25 ਲੱਖ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਹੈ। ਰੂਪਵਾਸ (ਭਰਤਪੁਰ) ਦਾ ਰਹਿਣ ਵਾਲਾ ਨੀਰਜ ਕਰੀਬ 20 ਸਾਲਾਂ ਤੋਂ ਜਗਨੇਰ ’ਚ ਏਕਤਾ ਅਤੇ ਸ਼ਿਖਾ ਨਾਲ ਰਹਿ ਰਿਹਾ ਸੀ। ਜਗਨੇਰ ’ਚ ਬ੍ਰਹਮਾਕੁਮਾਰੀ ਪ੍ਰਜਾਪਿਤਾ ਸੈਂਟਰ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਇੱਥੇ ਰਹਿਣ ਦੀ ਗੱਲ ਆਖੀ ਸੀ। ਇਸ ’ਤੇ ਉਨ੍ਹਾਂ ਦੇ ਪਿਤਾ ਨੇ ਏਕਤਾ ਅਤੇ ਸ਼ਿਖਾ ਨੂੰ ਜ਼ਮੀਨ ਵੇਚ ਕੇ ਬ੍ਰਹਮਾਕੁਮਾਰੀ ਪ੍ਰਜਾਪਿਤਾ ਸੈਂਟਰ ਬਣਾਉਣ ਲਈ 7 ਲੱਖ ਰੁਪਏ ਦਿੱਤੇ ਸਨ। 18 ਲੱਖ ਰੁਪਏ ਦੋਹਾਂ ਭੈਣਾਂ ਨੇ ਦਾਨੀ ਸੱਜਣਾਂ ਤੋਂ ਇਕੱਠੇ ਕੀਤੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8