ਅਣਖ ਖਾਤਰ ਕੀਤਾ ਸੀ 2 ਭੈਣਾਂ ਦਾ ਕਤਲ, ਮਾਂ ਨੇ ਪੁੱਤਰਾਂ ਨਾਲ ਮਿਲ ਧੀਆਂ ਨੂੰ ਦਿੱਤੀ ਸੀ ਦਰਦਨਾਕ ਮੌਤ

Thursday, Mar 25, 2021 - 06:01 PM (IST)

ਅਣਖ ਖਾਤਰ ਕੀਤਾ ਸੀ 2 ਭੈਣਾਂ ਦਾ ਕਤਲ, ਮਾਂ ਨੇ ਪੁੱਤਰਾਂ ਨਾਲ ਮਿਲ ਧੀਆਂ ਨੂੰ ਦਿੱਤੀ ਸੀ ਦਰਦਨਾਕ ਮੌਤ

ਪੀਲੀਭੀਤ- ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਮੰਗਲਵਾਰ ਨੂੰ ਇੱਟ ਦੇ ਭੱਠੇ 'ਚ ਕੰਮ ਕਰਨ ਵਾਲੀਆਂ 2 ਭੈਣਾਂ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਹਾਂ ਕੁੜੀਆਂ ਦਾ ਕਤਲ ਆਨਰ ਕਿਲਿੰਗ ਹੈ। ਕੁੜੀਆਂ ਦਾ ਕਤਲ ਉਨ੍ਹਾਂ ਦੀ ਮਾਂ ਅਤੇ ਭਰਾਵਾਂ ਨੇ ਮਿਲ ਕੇ ਕੀਤਾ ਸੀ। ਪੁਲਸ ਸੁਪਰਡੈਂਟ ਜੈ ਪ੍ਰਕਾਸ਼ ਨੇ ਵੀਰਵਾਰ ਨੂੰ ਦੱਸਿਆ ਕਿ ਦੋਵੇਂ ਕੁੜੀਆਂ ਦੇ ਫ਼ੋਨ 'ਤੇ ਗੱਲ ਕਰਨ ਤੋਂ ਨਾਰਾਜ਼ ਮਾਂ ਨੇ ਆਪਣੇ ਦੋਹਾਂ ਪੁੱਤਰਾਂ ਨਾਲ ਮਿਲ ਕੇ ਘਰ 'ਚ ਹੀ ਕੁੜੀਆਂ ਦਾ ਗਲ਼ਾ ਕੁੱਟ ਕੇ ਕਤਲ ਕਰ ਦਿੱਤਾ ਸੀ। ਮਾਂ ਨੇ ਜਦੋਂ ਗਲ਼ਾ ਘੁੱਟਿਆ, ਉਦੋਂ ਦੋਹਾਂ ਭਰਾਵਾਂ ਨੇ ਉਨ੍ਹਾਂ ਦੇ ਪੈਰ ਫੜ ਰੱਖੇ ਸਨ। ਛੋਟੀ ਭੈਣ ਅੰਸ਼ਿਕਾ ਦੇ ਕਤਲ ਤੋਂ ਬਾਅਦ ਜਦੋਂ ਵੱਡੀ ਭੈਣ ਪੂਜਾ ਉੱਥੋਂ ਦੌੜੀ ਤਾਂ ਉਸ ਦੇ ਜੀਜੇ ਅਨਿਲ ਨੇ ਉਸ ਨੂੰ ਫੜ ਲਿਆ ਅਤੇ ਫਿਰ ਸਾਰਿਆਂ ਨੇ ਮਿਲ ਕੇ ਉਸ ਦਾ ਕਤਲ ਵੀ ਗਲ਼ਾ ਘੁੱਟ ਕੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਲਈ ਵੱਡੀ ਧੀ ਪੂਜਾ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ ਅਤੇ ਛੋਟੀ ਧੀ ਅੰਸ਼ਿਕਾ ਦੀ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ ਗਈ।

ਇਹ ਵੀ ਪੜ੍ਹੋ : ਟਾਇਲਟ ਗਈਆਂ ਸਕੀਆਂ ਭੈਣਾਂ ਹੋਈਆਂ ਲਾਪਤਾ, ਕੁਝ ਦੇਰ ਬਾਅਦ ਵੱਖ-ਵੱਖ ਜਗ੍ਹਾ ਤੋਂ ਮਿਲੀਆਂ ਲਾਸ਼ਾਂ

ਸੁਪਰਡੈਂਟ ਨੇ ਦੱਸਿਆ ਕਿ ਪੁਲਸ ਤੋਂ ਬਚਣ ਲਈ ਦੋਹਾਂ ਧੀਆਂ ਦੇ ਟਾਇਲਟ ਜਾਣ ਤੋਂ ਬਾਅਦ ਗਾਇਬ ਹੋਣ ਦੀ ਕਹਾਣੀ ਬਣਾਈ ਗਈ ਸੀ। ਦੋਹਾਂ ਕੁੜੀਆਂ ਦੇ ਕਤਲ ਦੀ ਜਾਣਕਾਰੀ ਸ਼ੁਰੂ ਤੋਂ ਹੀ ਇੱਟ ਭੱਠਾ ਦੇ ਮਾਲਕ ਅਲੀ ਹਸਨ ਨੂੰ ਸੀ। ਭੱਠਾ ਮਾਲਕ ਨੇ ਪਰਿਵਾਰ ਨੂੰ ਦੋਹਾਂ ਦੀਆਂ ਲਾਸ਼ਾਂ ਟਿਕਾਣੇ ਲਗਾਉਣ ਅਤੇ ਪੁਲਸ ਨੂੰ ਕੁਝ ਨਾ ਦੱਸਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲਕਾਂਡ ਦੇ ਖੁਲਾਸੇ ਤੋਂ ਬਾਅਦ ਬੀਸਲਪੁਰ ਕੋਤਵਾਲੀ ਪੁਲਸ ਨੇ ਕੁੜੀਆਂ ਦੀ ਮਾਂ ਕਮਲਾ ਦੇਵੀ, ਵੱਡੇ ਭਰਾ ਰਾਮ ਪ੍ਰਤਾਪ ਅਤੇ ਭੱਠਾ ਮਾਲਕ ਅਲੀ ਹਸਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਛੋਟਾ ਭਰਾ ਵਿਜੇ ਅਤੇ ਜੀਜਾ ਅਨਿਲ ਹਾਲੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਦੱਸਣਯੋਗ ਹੈ ਕਿ ਪੂਜਾ (20) ਅਤੇ ਅੰਸ਼ਿਕਾ (17) ਦੀਆਂ  ਲਾਸ਼ਾਂ ਮੰਗਲਵਾਰ ਨੂੰ ਵੱਖ-ਵੱਖ ਜਗ੍ਹ ਤੋਂ ਸ਼ੱਕੀ ਹਾਲਤ 'ਚ ਮਿਲੀਆਂ ਸਨ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਗੈਂਗਰੇਪ ਤੇ ਕਤਲ ਦੇ ਮਾਮਲੇ 'ਚ 3 ਦੋਸ਼ੀਆਂ ਨੂੰ ਸੁਣਵਾਈ ਗਈ ਫਾਂਸੀ ਦੀ ਸਜ਼ਾ


author

DIsha

Content Editor

Related News