ਰੱਖੜੀ ਦਾ ਖਾਸ ਤੋਹਫਾ : ਭੈਣ ਨੇ ਕਿਡਨੀ ਦੇ ਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ

08/11/2022 10:45:19 AM

ਨਵੀਂ ਦਿੱਲੀ- ਅੱਜ ਦੇਸ਼ ਭਰ ’ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਗੁੱਟ ’ਤੇ ਰੱਖੜੀ ਬੰਨ੍ਹ ਕੇ ਜਿੱਥੇ ਭੈਣ, ਵੀਰ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੈ, ਉਥੇ ਹੀ ਵੀਰ ਆਪਣੀ ਭੈਣ ਦੀ ਸੁਰੱਖਿਆ ਦਾ ਵਚਨ ਦਿੰਦਾ ਹੈ। ਰੱਖੜੀ ਦੇ ਇਸ ਤਿਉਹਾਰ ਮੌਕੇ ਇਕ ਵੀਰ ਨੂੰ ਆਪਣੀ ਭੈਣ ਤੋਂ ਕਿਡਨੀ ਦੇ ਰੂਪ ਵਿਚ ਜ਼ਿੰਦਗੀ ਦਾ ਤੋਹਫ਼ਾ ਮਿਲਿਆ। ਭੈਣ ਵਲੋਂ ਕਿਡਨੀ ਦੇਣ ਮਗਰੋਂ ਅਮਨ ਬੱਤਰਾ 9 ਸਾਲ ਬਾਅਦ ਹੁਣ ਡਾਇਲਸਿਸ ਤੋਂ ਮੁਕਤ ਹੋ ਗਿਆ ਹੈ। ਹੁਣ ਉਹ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਵਿਚ ਰੁੱਝਿਆ ਹੋਇਆ ਹੈ।

ਇਹ ਵੀ ਪੜ੍ਹੋ- ਇਹ ਹੈ ਡਿਜੀਟਲ ਭਿਖਾਰੀ, ਨਕਦੀ ਨਾ ਹੋਣ ’ਤੇ ਕਹਿੰਦਾ ਹੈ Paytm ਕਰੋ, ਖਰੀਦਣਾ ਚਾਹੁੰਦਾ ਹੈਲੀਕਾਪਟਰ

ਗੁੜਗਾਓਂ ਦਾ ਰਹਿਣ ਵਾਲਾ 29 ਸਾਲਾ ਸਕ੍ਰਿਪਟ ਲੇਖਕ ਅਮਨ 2013 ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ। ਉਸ ਦੇ ਮਾਤਾ-ਪਿਤਾ ਗੁਰਦਾ ਦਾਨ ਕਰਨ ਤੋਂ ਅਸਮਰੱਥ ਸਨ। ਉਸ ਦੀ ਭੈਣ ਚੰਦਰ ਗਰੋਵਰ (38) ਨੇ ਆਪਣੇ ਭਰਾ ਨੂੰ ਕਿਡਨੀ ਦੇਣ ਦਾ ਫ਼ੈਸਲਾ ਕੀਤਾ। ਭੈਣ ਆਪਣੇ ਪਤੀ ਨਾਲ ਨਿਊਜ਼ੀਲੈਂਡ ’ਚ ਰਹਿੰਦੀ ਹੈ, ਭਾਰਤ ਆ ਕੇ ਚੰਦਰ ਗਰੋਵਰ ਨੇ ਆਪਣੇ ਭਰਾ ਬੱਤਰਾ ਨੂੰ ਕਿਡਨੀ ਦਾਨ ਕੀਤੀ। ਦੱਸ ਦੇਈਏ ਕਿ ਜਿੱਥੇ ਭਾਰਤ ਵਿਚ ਬਹੁਤ ਸਾਰੇ ਪਰਿਵਾਰ ਰੱਖੜੀ ਦੇ ਸੰਬੰਧ ’ਚ ਭਰਾ-ਭੈਣ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ, ਉੱਥੇ ਬੱਤਰਾ ਅਤੇ ਉਸ ਦੀ ਭੈਣ ਚੰਦਰ ਭਰਾ-ਭੈਣ ਦੇ ਅਨੋਖੇ ਰਿਸ਼ਤੇ ਦੀ ਇਕ ਨਵੀਂ ਗਾਥਾ ਲਿਖੀ।

ਇਹ ਵੀ ਪੜ੍ਹੋ- ਮਿਰਜ਼ਾਪੁਰ ਦੇ ਸੁੰਦਰ ਗਲੀਚੇ ਬਣਨਗੇ ਨਵੇਂ ਸੰਸਦ ਭਵਨ ਦਾ ਸ਼ਿੰਗਾਰ, ਅੰਦਰ ਸਜੇਗਾ ਮਹਾਰਾਸ਼ਟਰ ਦਾ ਫ਼ਰਨੀਚਰ

ਚੰਦਰ ਗਰੋਵਰ ਨੇ ਦੱਸਿਆ ਕਿ ਉਹ 9 ਸਾਲਾਂ ਤੋਂ ਆਪਣੇ ਭਰਾ ਨੂੰ ਕਿਡਨੀ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਚੰਦਰ ਗਰੋਵਰ ਨੇ ਆਕਲੈਂਡ ਤੋਂ ਫੋਨ ’ਤੇ ਕਿਹਾ, ‘ਇਸ ਸਾਲ ਫਰਵਰੀ ’ਚ ਮੈਂ ਕਿਸੇ ਤਰ੍ਹਾਂ ਉਸ ਨੂੰ ਮਨਾ ਲਿਆ ਕਿ ਸਾਨੂੰ ਇਹ ਕਰਨਾ ਪਵੇਗਾ ਕਿਉਂਕਿ ਜੇ ਉਹ ਇੰਨੀ ਮੁਸੀਬਤ 'ਚੋਂ ਲੰਘ ਰਿਹਾ ਹੈ ਤਾਂ ਮੈਂ ਕਦੇ ਖੁਸ਼ ਨਹੀਂ ਹੋਵਾਂਗੀ। ਉਹ ਆਖਰ ਸਹਿਮਤ ਹੋ ਗਿਆ ਅਤੇ ਮੈਂ ਉਸ ਨੂੰ ਆਪਣੀ ਕਿਡਨੀ ਦਾਨ ਕਰ ਦਿੱਤੀ।’’ ਓਧਰ ਬੱਤਰਾ ਨੇ ਕਿਹਾ ਕਿ ਮੈਂ ਬਹੁਤ ਖੁਸ਼ਨਸੀਬ ਹਾਂ, ਮੇਰੀ ਭੈਣ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ’ਤੇ ਵਰ੍ਹੇ ਵਰੁਣ ਗਾਂਧੀ, ਬੋਲੇ- ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣਾ ਸ਼ਰਮਨਾਕ


Tanu

Content Editor

Related News