ਭਰਜਾਈ ਕਰ ਰਹੀ ਸੀ ਫੋਨ ''ਤੇ ਗੱਲਾਂ, ਨਨਾਣ ਨੇ ਰੋਕਿਆ ਤਾਂ ਕਰ ''ਤਾ ਕਤਲ
Friday, Apr 16, 2021 - 08:48 PM (IST)
ਜੋਧਪੁਰ - ਭਰਜਾਈ ਆਪਣੇ ਫੋਨ 'ਤੇ ਪੂਰੇ ਦਿਨ ਕਿਸੇ ਨਾ ਕਿਸੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਤਾਂ ਨਨਾਣ ਨੇ ਉਸ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਇਸ 'ਤੇ ਭਰਜਾਈ ਨੇ ਆਪਣੀ ਨਨਾਣ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬਿਸਤਰਿਆਂ ਵਿੱਚ ਲਪੇਟ ਕੇ ਬਕਸੇ ਵਿੱਚ ਪਾ ਦਿੱਤਾ ਪਰ 3 ਦਿਨ ਬਾਅਦ ਬਦਬੂ ਆਉਣ ਲੱਗੀ ਤਾਂ ਰਾਜ ਖੁੱਲ੍ਹ ਗਿਆ। ਇਹ ਸਨਸਨੀਖੇਜ ਮਾਮਲਾ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦਾ ਹੈ।
ਜਾਂਚ ਅਧਿਕਾਰੀ ਕਿਸ਼ਨ ਲਾਲ ਬਿਸ਼ਨੋਈ ਮੁਤਾਬਕ, ਝੰਵਰ ਥਾਣੇ ਦੇ ਬੜੇਲੀਆ ਪਿੰਡ ਦੇ ਭੀਲਾਂ ਦੀ ਢਾਣੀ ਵਿੱਚ ਰੇਖਾ ਆਪਣੀ ਇੱਕ ਧੀ ਨਾਲ ਰਹਿੰਦੀ ਸੀ। ਪਿਛਲੇ 1 ਹਫ਼ਤੇ ਤੋਂ ਉਸ ਦੀ ਭਰਜਾਈ ਪੂਜਾ ਜੋ ਪਾਲੀ ਜ਼ਿਲ੍ਹੇ ਦੇ ਰੋਹਟ ਦੀ ਰਹਿਣ ਵਾਲੀ ਹੈ, ਉਹ ਉਸਦੇ ਇੱਥੇ ਆਈ ਹੋਈ ਸੀ।
ਇਹ ਵੀ ਪੜ੍ਹੋ- ਨਕਸਲੀਆਂ ਦੇ ਕਬਜ਼ੇ ਤੋਂ ਬੱਚ ਕੇ ਘਰ ਪਰਤੇ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ
ਪੂਜਾ ਜਦੋਂ ਆਈ ਸੀ ਤਾਂ ਉਹ ਦਿਨ ਭਰ ਆਪਣੇ ਮੋਬਾਇਲ 'ਤੇ ਗੱਲਾਂ ਕਰਦੀ ਰਹਿੰਦੀ ਸੀ। ਇਸ ਨੂੰ ਲੈ ਕੇ ਰੇਖਾ ਨੇ ਕਿਹਾ ਉਹ ਭਰਾ ਨੂੰ ਦੱਸ ਦੇਵੇਗੀ ਕਿ ਉਹ ਪੂਰੇ ਦਿਨ ਕਿਸੇ ਨਾਲ ਗੱਲਾਂ ਕਰਦੀ ਹੈ। ਪੂਜਾ ਨੂੰ ਲੱਗਾ ਕਿ ਭਰਾ ਯਾਨੀ ਉਸਦੇ ਪਤੀ ਨੂੰ ਫੋਨ 'ਤੇ ਗੱਲਾਂ ਕਰਣ 'ਤੇ ਪਤਾ ਲੱਗੇਗਾ ਤਾਂ ਪਰੇਸ਼ਾਨੀ ਹੋ ਜਾਵੇਗੀ। ਇਸ 'ਤੇ ਮੰਗਲਵਾਰ ਰਾਤ ਨੂੰ ਪੂਜਾ ਨੇ ਸੁੱਤੀ ਪਈ ਰੇਖਾ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਉਸਦਾ ਲਾਸ਼ ਉਸ ਨੇ ਬਿਸਤਰਿਆਂ ਵਿੱਚ ਲਪੇਟ ਕੇ ਬਕਸੇ ਵਿੱਚ ਪਾ ਦਿੱਤਾ।
ਪੂਜਾ ਨੇ ਰੇਖਾ ਦੀ ਧੀ ਅਤੇ ਬੇਟੇ ਨੂੰ ਦੱਸਿਆ ਕਿ ਤੁਹਾਡੀ ਮਾਂ ਜੋਧਪੁਰ ਗਈ ਹੋਈ ਹੈ। ਇਸ 'ਤੇ ਦੋਨੇਂ ਨਜ਼ਦੀਕ ਆਪਣੇ ਮਾਮੇ ਦੇ ਘਰ ਚਲੇ ਗਏ। ਰੇਖਾ ਦੀ ਵੱਡੀ ਧੀ ਸ਼ਾਦੀਸ਼ੁਦਾ ਹੈ। ਅਗਲੇ ਦਿਨ ਧੀ ਘਰ ਆਈ ਤਾਂ ਉਸ ਨੂੰ ਬਦਬੂ ਆਉਣ ਲੱਗੀ। ਉਸ ਨੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁਲਸ ਨੇ ਬਕਸੇ ਵਿੱਚੋਂ ਲਾਸ਼ ਨੂੰ ਬਰਾਮਦ ਕਰ ਜੋਧਪੁਰ ਦੇ ਮਥੁਰਾਦਾਸ ਮਾਥੁਰ ਹਸਪਤਾਲ ਦੀ ਮਾਰਚੁਰੀ ਵਿੱਚ ਰੱਖਵਾ ਦਿੱਤਾ ਹੈ। ਪੁਲਸ ਸਾਹਮਣੇ ਭਰਜਾਈ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।